
ਇਕ ਰਾਤ 'ਚ ਲੱਖਾਂ ਦੀ ਹੋ ਸਕਦੀ ਏ ਕਮਾਈ
ਸਪੈਸ਼ਲ ਡੈਸਕ : ਸ਼ੋਸ਼ਲ ਮੀਡੀਆ ਇਕ ਅਜਿਹਾ ਵਿਲੱਖਣ ਤਰ੍ਹਾਂ ਦਾ ਜ਼ਰੀਆ ਬਣਦਾ ਜਾ ਰਿਹਾ ਹੈ ਜਿਸ 'ਚ ਸੰਭਾਵਨਾਵਾਂ ਦਾ ਵਿਸ਼ਾਲ ਸਾਗਰ ਮੌਜੂਦ ਹੈ। ਅੱਲਾਦੀਨ ਦੇ ਚਿਰਾਗ ਵਿਚਲੇ ਜਿੰਨ ਵਾਂਗ ਇਹ ਤੁਹਾਡੇ ਅਜਿਹੇ ਸੁਫ਼ਨੇ ਵੀ ਪੂਰੇ ਕਰ ਸਕਦਾ ਹੈ, ਜਿਸ ਦੀ ਕਿਸੇ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ।
Photo
ਕੰਮ ਬਦਲੇ ਕਮਾਈ ਹੁੰਦੀ ਹੈ, ਇਹ ਤਾਂ ਸੱਭ ਨੇ ਸੁਣਿਆ ਹੀ ਹੋਵੇਗਾ, ਪਰ ਜੇਕਰ ਕੋਈ ਕਹੇ ਕਿ ਤੁਹਾਨੂੰ ਸੌਣ ਬਦਲੇ ਵੀ ਮੋਟੀ ਕਮਾਈ ਹੋ ਸਕਦੀ ਹੈ ਤਾਂ ਇਕ ਵਾਰ ਤਾਂ ਸੁਣ ਕੇ ਤੁਹਾਡਾ ਸਿਰ ਚਕਰਾ ਜਾਵੇਗਾ, ਪਰ ਸ਼ੋਸ਼ਲ ਸਾਇਟਸ ਤੁਹਾਡੇ ਸੌਣ ਬਦਲੇ ਕਮਾਈ ਕਰਨ ਦੇ ਫੁਰਨਿਆਂ ਨੂੰ ਹਕੀਕਤ 'ਚ ਬਦਲਣ ਦੀ ਤਾਕਤ ਰਖਦੀਆਂ ਹਨ। ਅਜਿਹਾ ਹੀ ਦਾਅਵਾ ਟੈੱਕ ਵੈਬਸਾਈਟ ਵਾਇਰਡ ਨੇ ਅਪਣੀ ਇਕ ਰਿਪੋਰਟ ਵਿਚ ਕੀਤਾ ਹੈ।
Photo
ਰਿਪੋਰਟ ਮੁਤਾਬਕ ਪ੍ਰਸਿੱਧ ਸਟਰੀਡਮਿੰਗ ਵੈੱਬਸਾਈਟ ਟਵਿਚ (twitch) ਦੇ ਯੂਜਰਜ਼ ਨੂੰ ਸੌਣ ਬਦਲੇ ਪੈਸੇ ਮਿਲ ਰਹ ਹਨ। ਇਕ ਰਾਤ ਵਿਚ ਉਹ ਹਜ਼ਾਰਾਂ ਡਾਲਰ ਕਮਾਈ ਕਰ ਰਹੇ ਹਨ। ਇਨ੍ਹਾਂ ਸਵਿਚ ਯੂਜਰਜ਼ ਨੂੰ ਸੌਦੇ ਸਮੇਂ ਖੁਦ ਦੀ ਲਾਈਵ ਸਟਰੀਮਿੰਗ ਕਰਨੀ ਹੁੰਦੀ ਹੈ। ਇਸ ਵੈੱਬਸਾਈਟ ਦੇ ਯੂਜਰਜ਼ ਸੌਣ ਤੋਂ ਪਹਿਲਾਂ ਵੈੱਬਕੈਮ ਨੂੰ ਬੈੱਡ ਵੱਲ ਕਰ ਦਿੰਦੇ ਹਨ ਤਾਂ ਜੋ ਨੀਂਦ 'ਚ ਹੋਣ 'ਤੇ ਸਹੀ ਢੰਗ ਨਾਲ ਰਿਕਾਰਡਿੰਗ ਅਤੇ ਲਾਈਵ ਸਟਰੀਮਿੰਗ ਹੋ ਸਕੇ।
Photo
ਇਨ੍ਹਾਂ ਯੂਜਰਜ਼ ਦੇ ਫਾਲੋਅਰਜ਼ ਇਨ੍ਹਾਂ ਨੂੰ ਆਨਲਾਈਨ ਡੋਨੇਸ਼ੰਸ ਰਾਹੀਂ ਪੈਸੇ ਭੇਜਦੇ ਹਨ। ਅਮਰੀਕਾ ਦੇ ਰਹਿਣ ਵਾਲੇ ਇਕ ਵੀਡੀਓ-ਮੇਕਰ ਨੇ ਵਾਇਰਡ ਨੂੰ ਦਸਿਆ ਕਿ ਉਸ ਨੇ ਇਕ ਰਾਤ 'ਚ ਖੁਦ ਨੂੰ ਸੁੱਤੇ ਹੋਏ ਲਾਈਵ ਸਟਰੀਮ ਕਰ ਕੇ 5,600 ਡਾਲਰ (4,14,000 ਰੁਪਏ) ਦੀ ਕਮਾਈ ਕੀਤੀ ਹੈ।
Photo
ਟਵਿਟ, ਐਮਾਜ਼ੋਨ ਦੀ ਸਟਰੀਮਿੰਗ ਵੈੱਬਸਾਈਟ ਹੈ ਜਿਸ ਦੇ ਦੁਨੀਆਂ ਭਰ 'ਚ 1.5 ਕਰੋੜ ਰੋਜ਼ਾਨਾ ਯੂਜਰਜ਼ ਹਨ। ਇਸ ਵੈੱਬਸਾਈਟ 'ਤੇ ਸੌਣ ਤੋਂ ਇਲਾਵਾ ਕੁੱਝ ਵੀ ਕਰਦੇ ਹੋਏ ਖੁਦ ਦੀ ਲਾਈਵ ਸਟਰੀਮਿੰਗ ਕੀਤੀ ਜਾ ਸਕਦੀ ਹੈ। ਕਈ ਯੂਜ਼ਰ ਇਸ ਵਿਚ ਕਲਾ, ਮਿਊਜ਼ਿਕ ਅਤੇ ਗੇਮਿੰਗ ਦੀ ਲਾਈਵ ਸਟਰੀਮਿੰਗ ਵੀ ਕਰਦੇ ਹਨ। ਪੈਸੇ ਕਮਾਉਣ ਲਈ ਇਹ ਯੂਜ਼ਰ ਪੇਡ ਸਬਸਕਰਿਪਸ਼ਨ, ਐਂਡਵਰਟਾਈਜ਼ਿੰਗ, ਰੈਵੇਨਿਊ ਅਤੇ ਡੋਨੇਸ਼ਨ ਦਾ ਸਹਾਰਾ ਵੀ ਲੈਂਦੇ ਹਨ।