QS World University Rankings: IIM ਅਹਿਮਦਾਬਾਦ ਦੁਨੀਆਂ ਦੇ ਚੋਟੀ ਦੇ 25 ਸੰਸਥਾਨਾਂ ’ਚ, JNU ਦੇਸ਼ ਦੀ ਚੋਟੀ ਦੀ ਯੂਨੀਵਰਸਿਟੀ
Published : Apr 11, 2024, 1:06 pm IST
Updated : Apr 11, 2024, 1:06 pm IST
SHARE ARTICLE
QS World University Rankings
QS World University Rankings

ਕਿਊ.ਐਸ. ਰੈਂਕਿੰਗ ਬੁਧਵਾਰ ਨੂੰ ਜਾਰੀ ਕੀਤੀ ਗਈ ਸੀ।

QS World University Rankings: ਗਲੋਬਲ ਕਿਊ.ਐਸ. ਯੂਨੀਵਰਸਿਟੀ ਰੈਂਕਿੰਗ ਦੇ ਅਨੁਸਾਰ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਅਹਿਮਦਾਬਾਦ) ਬਿਜ਼ਨਸ ਅਤੇ ਮੈਨੇਜਮੈਂਟ ਸਟੱਡੀਜ਼ ਸ਼੍ਰੇਣੀ ’ਚ ਦੁਨੀਆਂ ਦੇ ਚੋਟੀ ਦੇ 25 ’ਚ ਸ਼ਾਮਲ ਹੈ, ਇਸ ਤੋਂ ਬਾਅਦ ਆਈ.ਆਈ.ਐਮ.-ਬੰਗਲੌਰ ਅਤੇ ਆਈ.ਆਈ.ਐਮ.-ਕਲਕੱਤਾ ਚੋਟੀ ਦੇ 50 ’ਚ ਸ਼ਾਮਲ ਹਨ। ਕਿਊ.ਐਸ. ਰੈਂਕਿੰਗ ਬੁਧਵਾਰ ਨੂੰ ਜਾਰੀ ਕੀਤੀ ਗਈ ਸੀ।

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਨੂੰ ਉੱਚ ਸਿੱਖਿਆ ਵਿਸ਼ਲੇਸ਼ਣ ਫਰਮ ਕੁਆਕਕੁਰੇਲੀ ਸਾਈਮੰਡਸ (ਕਿਊ.ਐਸ.), ਲੰਡਨ ਵਲੋਂ ਘੋਸ਼ਿਤ ਵੱਕਾਰੀ ਰੈਂਕਿੰਗ ’ਚ ਭਾਰਤ ਦੀ ਸੱਭ ਤੋਂ ਉੱਚੀ ਰੈਂਕਿੰਗ ਵਾਲੀ ਯੂਨੀਵਰਸਿਟੀ ਦਾ ਦਰਜਾ ਦਿਤਾ ਗਿਆ ਹੈ। ਵਿਕਾਸ ਅਧਿਐਨ ਸ਼੍ਰੇਣੀ ’ਚ, ਯੂਨੀਵਰਸਿਟੀ ਵਿਸ਼ਵ ਪੱਧਰ ’ਤੇ 20ਵੇਂ ਸਥਾਨ ’ਤੇ ਹੈ।

ਚੇਨਈ ਸਥਿਤ ਸਵੇਤਾ ਇੰਸਟੀਚਿਊਟ ਆਫ ਮੈਡੀਕਲ ਐਂਡ ਟੈਕਨੀਕਲ ਸਾਇੰਸਜ਼ ਡੈਂਟਲ ਸਟੱਡੀਜ਼ ਸ਼੍ਰੇਣੀ ’ਚ ਵਿਸ਼ਵ ਪੱਧਰ ’ਤੇ 24ਵੇਂ ਸਥਾਨ ’ਤੇ ਹੈ।
ਕਿਊ.ਐਸ. ਦੀ ਮੁੱਖ ਕਾਰਜਕਾਰੀ (ਸੀ.ਈ.ਓ.) ਜੈਸਿਕਾ ਟਰਨਰ ਨੇ ਕਿਹਾ ਕਿ ਭਾਰਤ ਦੇ ਸਾਹਮਣੇ ਸੱਭ ਤੋਂ ਵੱਡੀ ਚੁਨੌਤੀ ਮਿਆਰੀ ਸਿੱਖਿਆ ਹੈ। ਉਨ੍ਹਾਂ ਕਿਹਾ ਕਿ ਇਸ ਦੀ ਪਛਾਣ 2020 ਦੀ ਕੌਮੀ ਸਿੱਖਿਆ ਨੀਤੀ ’ਚ ਕੀਤੀ ਗਈ ਹੈ ਜਿਸ ’ਚ 2035 ਤਕ 50 ਫ਼ੀ ਸਦੀ ਕੁਲ ਦਾਖਲਾ ਅਨੁਪਾਤ ਦਾ ਮਹੱਤਵਪੂਰਨ ਟੀਚਾ ਨਿਰਧਾਰਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਕਿਊ.ਐਸ. ਨੇ ਨੋਟ ਕੀਤਾ ਕਿ ਭਾਰਤ ਦੇ ਨਿੱਜੀ ਤੌਰ ’ਤੇ ਚਲਾਏ ਜਾ ਰਹੇ ਤਿੰਨ ਉੱਤਮ ਸੰਸਥਾਨਾਂ ਦੇ ਕਈ ਪ੍ਰੋਗਰਾਮਾਂ ਨੇ ਇਸ ਸਾਲ ਤਰੱਕੀ ਕੀਤੀ ਹੈ, ਜੋ ਭਾਰਤ ਦੇ ਉੱਚ ਸਿੱਖਿਆ ਖੇਤਰ ਨੂੰ ਅੱਗੇ ਵਧਾਉਣ ’ਚ ਚੰਗੀ ਤਰ੍ਹਾਂ ਕੰਟਰੋਲ ਨਿੱਜੀ ਪ੍ਰਬੰਧਾਂ ਦੀ ਸਕਾਰਾਤਮਕ ਭੂਮਿਕਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਮਿਆਰਾਂ, ਉੱਚ ਸਿੱਖਿਆ ਤਕ ਪਹੁੰਚ, ਯੂਨੀਵਰਸਿਟੀਆਂ ਦੀ ਡਿਜੀਟਲ ਤਿਆਰੀ ਅਤੇ ਗਲੋਬਲ ਮੁਕਾਬਲੇਬਾਜ਼ੀ ਨੂੰ ਸੁਧਾਰਨ ਲਈ ਅਜੇ ਬਹੁਤ ਕੁੱਝ ਕੀਤੇ ਜਾਣ ਦੀ ਜ਼ਰੂਰਤ ਹੈ ਪਰ ਇਹ ਸਪੱਸ਼ਟ ਹੈ ਕਿ ਭਾਰਤ ਸਹੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਚੁੱਕ ਰਿਹਾ ਹੈ।

ਕਿਊ.ਐਸ. ਅਨੁਸਾਰ, ਭਾਰਤ ਦੁਨੀਆਂ ਦੇ ਸੱਭ ਤੋਂ ਤੇਜ਼ੀ ਨਾਲ ਫੈਲਣ ਵਾਲੇ ਖੋਜ ਕੇਂਦਰਾਂ ’ਚੋਂ ਇਕ ਹੈ। ਰੀਪੋਰਟ ’ਚ ਕਿਹਾ ਗਿਆ ਹੈ ਕਿ 2017 ਤੋਂ 2022 ਦਰਮਿਆਨ ਖੋਜ ’ਚ 54 ਫੀ ਸਦੀ ਤਕ ਦਾ ਵਾਧਾ ਹੋਇਆ ਹੈ, ਜੋ ਨਾ ਸਿਰਫ ਗਲੋਬਲ ਔਸਤ ਤੋਂ ਦੁੱਗਣੇ ਤੋਂ ਜ਼ਿਆਦਾ ਹੈ, ਬਲਕਿ ਪਛਮੀ ਹਮਰੁਤਬਾ ਨਾਲੋਂ ਵੀ ਕਾਫੀ ਜ਼ਿਆਦਾ ਹੈ। ਕਿਊ.ਐਸ. ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬੇਨ ਸੋਟਰ ਨੇ ਕਿਹਾ ਕਿ ਭਾਰਤ ਹੁਣ 13 ਲੱਖ ਅਕਾਦਮਿਕ ਪੇਪਰਾਂ ਦੇ ਨਾਲ ਦੁਨੀਆਂ ਦਾ ਚੌਥਾ ਸੱਭ ਤੋਂ ਵੱਡਾ ਖੋਜ ਦੇਸ਼ ਬਣ ਗਿਆ ਹੈ।

ਉਨ੍ਹਾਂ ਕਿਹਾ ਕਿ ਮੌਜੂਦਾ ਰਫਤਾਰ ਨਾਲ ਭਾਰਤ ਖੋਜ ਉਤਪਾਦਕਤਾ ਦੇ ਮਾਮਲੇ ’ਚ ਬਰਤਾਨੀਆਂ ਨੂੰ ਪਿੱਛੇ ਛੱਡਣ ਦੇ ਨੇੜੇ ਹੈ। ਹਾਲਾਂਕਿ, ‘ਹਵਾਲਾ ਗਣਨਾ‘ ਵਲੋਂ ਮਾਪੇ ਗਏ ਖੋਜ ਪ੍ਰਭਾਵ ਦੇ ਮਾਮਲੇ ’ਚ, ਭਾਰਤ 2017-2022 ਦੀ ਮਿਆਦ ਲਈ ਵਿਸ਼ਵ ਪੱਧਰ ’ਤੇ ਨੌਵੇਂ ਸਥਾਨ ’ਤੇ ਹੈ। ਸੋਟਰ ਨੇ ਕਿਹਾ, ‘‘ਇਹ ਇਕ ਪ੍ਰਭਾਵਸ਼ਾਲੀ ਨਤੀਜਾ ਹੈ ਅਤੇ ਉੱਚ ਗੁਣਵੱਤਾ ਵਾਲੀ ਪ੍ਰਭਾਵਸ਼ਾਲੀ ਖੋਜ ਨੂੰ ਤਰਜੀਹ ਦੇਣਾ ਅਤੇ ਅਕਾਦਮਿਕ ਭਾਈਚਾਰੇ ’ਚ ਇਸ ਦਾ ਪ੍ਰਸਾਰ ਅਗਲਾ ਕਦਮ ਹੈ। ਏਸ਼ੀਆ ਖੇਤਰੀ ਸੰਦਰਭ ’ਚ, ਭਾਰਤ ਨੇ ਯੂਨੀਵਰਸਿਟੀਆਂ ਦੀ ਗਿਣਤੀ (69) ਦੇ ਮਾਮਲੇ ’ਚ ਦੂਜਾ ਸਥਾਨ ਹਾਸਲ ਕੀਤਾ ਹੈ ਅਤੇ ਸਿਰਫ ਚੀਨ (101) ਇਸ ਤੋਂ ਅੱਗੇ ਹੈ।

 (For more Punjabi news apart from QS World University Rankings news in punjabi, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement