ਪਾਰਲੀਮੈਂਟ ਵਿੱਚ ਪੰਜਾਬ ਲਈ ਅੰਦਰੂਨੀ ਖੁਦ ਮੁਖਤਿਆਰੀ ਦਾ ਮੁੱਦਾ ਗੂੰਜਿਆ
Published : Aug 11, 2018, 6:05 pm IST
Updated : Aug 11, 2018, 6:05 pm IST
SHARE ARTICLE
Dharam Vira Gandhi
Dharam Vira Gandhi

ਪਟਿਆਲਾ ਤੋਂ ਪਾਰਲੀਮੈਂਟ ਮੈਂਬਰ ਡਾ ਧਰਮਵੀਰ ਗਾਂਧੀ ਨੇ ਮੌਨਸੂਨ ਸੈਸ਼ਨ ਵਿੱਚ ਬੋਲਦਿਆਂ ਭਾਰਤੀ ਸੰਸਦ ਨੂੰ ਪੰਜਾਬ ਲਈ  ਅੰਦਰੂਨੀ ਖੁਦ ਮੁਖਤਿਆਰੀ  ਲਈ ਵਿਚਾਰ ਕਰਨ ਦੀ...

ਪਟਿਆਲਾ ਤੋਂ ਪਾਰਲੀਮੈਂਟ ਮੈਂਬਰ ਡਾ ਧਰਮਵੀਰ ਗਾਂਧੀ ਨੇ ਮੌਨਸੂਨ ਸੈਸ਼ਨ ਵਿੱਚ ਬੋਲਦਿਆਂ ਭਾਰਤੀ ਸੰਸਦ ਨੂੰ ਪੰਜਾਬ ਲਈ  ਅੰਦਰੂਨੀ ਖੁਦ ਮੁਖਤਿਆਰੀ  ਲਈ ਵਿਚਾਰ ਕਰਨ ਦੀ ਮੰਗ ਕੀਤੀ  ਹੈ। ਡਾ ਧਰਮਵੀਰ ਨੇ ਪਾਰਲੀਮੈਂਟ ਦਾ ਧਿਆਨ ਪੰਜਾਬ ਦੀ ਦਿਨੋਂ ਦਿਨ ਬਦਤਰ ਹੋ ਰਹੀਆਂ ਆਰਥਕ ਤੇ ਸਮਾਜਕ ਹਾਲਤ ਵੱਲ ਦਵਾਓਂਦੀਆਂ ਕਿਹਾ ਕਿ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ ਅਤੇ ਨੌਜਵਾਨ ਵੀਹ ਤੀਹ ਸਾਲਾਂ ਦੀ ਉਮਰੇ ਹੀ ਨਸ਼ਿਆਂ  ਦੀ ਦਲਦਲ ਵਿੱਚ ਫ਼ਸਣ ਕਰਕੇ ਮਰ ਰਹੇ ਹਨ l ਡਾ: ਗਾਂਧੀ ਨੇ ਇਸ ਤੱਥ ਤੇ  ਡੂੰਘਾ ਰੋਸ਼ ਪ੍ਰਗਟ ਕੀਤਾ ਕਿ ਪੰਜਾਬ ਜੋ ਕਦੇ ਭਾਰਤ ਦਾ ਸਭ ਤੋਂ ਖੁਸ਼ਹਾਲ ਸੂਬਾ ਹੁੰਦਾ ਸੀ, ਅੱਜ ਅਹਿਜੇ ਮਾੜੇ ਸਮੇਂ ਦਾ ਸਾਹਮਣਾ ਕਰ ਰਿਹਾ ਹੈ ਕਿ ਇਹ ਆਪਣੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹਈਆ ਕਰਨ ਅਤੇ ਨੌਜਵਾਨਾਂ ਨੂੰ ਸਿੱਖਿਆ ਪ੍ਰਦਾਨ ਕਰਨ ਵਿੱਚ ਫੇਲ ਹੋ ਗਿਆ ਹੈ।

Thambi duraiThambi durai

ਖੇਤੀਬਾੜੀ ਦੇ ਟਿਕਾਊ ਨਾ ਰਹਿਣ ਕਰਕੇ ਅਤੇ ਬਹੁਤ ਘੱਟ ਉਦਯੋਗਿਕ ਵਿਕਾਸ ਕਾਰਨ ਨੌਜਵਾਨਾਂ ਵਿੱਚ ਬੇਰੁਜਗਾਰੀ ਅਤੇ ਪ੍ਰਵਾਸ ਦੀ ਦਰ ਬਹੁਤ  ਵੱਧ ਗਈ ਹੈ ਸੂਬੇ ਸਿਰ ਖੜੇ ਦੋ ਲੱਖ ਕਰੋੜ ਰੁਪਏ ਤੋਂ ਵੱਧ ਦੇ ਬਹੁਤ ਵੱਡੇ ਕਰਜ਼ੇ  ਜਿਸ ਦੀ ਸਾਲਾਨਾ ਕਿਸ਼ਤ ਹੀ 25,000 ਕਰੋੜ ਹੋ ਜਾਂਦੀ ਹੈ,  ਵੱਲ ਧਿਆਨ ਦਿਵਾਉਂਦਿਆਂ ਉਨ੍ਹਾਂ  ਕਿਹਾ ਕਿ ਸੂਬਾ ਮੁਸ਼ਕਿਲ ਨਾਲ ਡੰਗ ਟਪਾ ਰਿਹਾ ਹੈ ਅਤੇ  ਆਪਣੇ ਦੁਖੀ ਲੋਕਾਂ ਲਈ ਕੋਈ ਵਿਕਾਸ ਗਤੀਵਿਧੀ ਜਾਂ ਸਮਾਜਕ ਭਲਾਈ ਦੇ ਕਰਮ ਚੁੱਕਣ ਦੇ ਸਮਰਥ  ਨਹੀਂ ਹੈ।

Dharam Vira GandhiDharam Vira Gandhi

ਪਟਿਆਲਾ ਤੋਂ ਐਮ. ਪੀ. ਨੇ  ਦੇਸ਼ ਨੂੰ ਯਾਦ ਕਰਵਾਉਂਦੀਆਂ ਕਿਹਾ ਕਿ ਪੰਜਾਬ ਜੋ ਸਭ ਤੋਂ ਵੱਧ ਕੁਰਬਾਨੀਆਂ ਕਾਰਨ ਅਜ਼ਾਦੀ ਦੀ ਲੜਾਈ ਵਿੱਚ ਮੋਹਰੀ ਸੀ, ਤੋਂ  ਇਸਦੇ ਪਾਣੀਆਂ ਅਤੇ ਦੂਸਰੇ ਸੋਮਿਆਂ ਦੇ ਮਾਲਕੀ ਹੱਕ ਖੋਏ ਗਏ ਹਨ । ਉਨ੍ਹਾਂ ਨੇ  ਕਿਹਾ ਕਿ ਪੰਜਾਬ ਨੇ ਅਪਣੀ ਮਿੱਟੀ, ਧਰਤੀ ਹੇਠਲੇ ਪਾਣੀ ਅਤੇ ਵਾਤਾਵਰਨ ਦੀ ਬਲੀ ਦੇਕੇ ਦੇਸ਼ ਨੂੰ ਅਨਾਜ ਸੁਰੱਖਿਆ ਮੁਹਈਆ ਕਰਵਾਉਣ ਲਈ  ਸੂਬੇ ਵਿੱਚ ਹਾਰੇ ਇੰਕਲਾਬ ਵਾਸਤੇ ਬਹੁਤ ਸਖਤ ਮਿਹਨਤ ਕੀਤੀ ਅਤੇ

Dharam Vira GandhiDharam Vira Gandhi

ਸਿੱਟੇ ਵਜੋਂ ਖੁਦ ਅਨੇਕਾਂ ਭਿਆਨਕ ਬਿਮਾਰੀਆਂ ਅਤੇ ਬੰਜਰ ਹੋਣ ਦਾ ਖ਼ਤਰਾ ਸਹੇੜ ਲਿਆ ਹੈ ਧਰਮਵੀਰ ਗਾਂਧੀ ਨੇ ਮੰਗ ਕੀਤੀ  ਕਿ ਪੰਜਾਬ ਦੇ ਲੋਕਾਂ ਕੋਲ ਹੁਣ ਸਮਸਿਆਵਾਂ  ਦਾ ਇਕੋ ਇਕ ਹਲ ਅੰਦਰੂਨੀ  ਖੁਦ ਮੁਖਤਿਆਰੀ ਹੈ ਜਿਸ ਨਾਲ ਇਹ ਆਪਣੇ ਲੋਕਾਂ ਦੀ ਭਲਾਈ ਲਈ ਆਪਣੇ ਮਸਲੇ ਖੁਦ ਨਜਿੱਠ ਸਕੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement