ਮਲਵਿੰਦਰ-ਸ਼ਿਵਿੰਦਰ ਨੂੰ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
Published : Oct 11, 2019, 4:23 pm IST
Updated : Oct 11, 2019, 4:23 pm IST
SHARE ARTICLE
Shivinder-Malvinder Singh and three others sent to 4 day police custody
Shivinder-Malvinder Singh and three others sent to 4 day police custody

740 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ

ਨਵੀਂ ਦਿੱਲੀ : ਰੈਲੀਗੇਅਰ ਫਿਨਵੈਸਟ ਮਾਮਲੇ 'ਚ ਸਾਕੇਤ ਅਦਾਲਤ ਨੇ ਫਾਰਮਾ ਕੰਪਨੀ ਰੈਨਬੈਕਸੀ ਅਤੇ ਫ਼ੋਰਟਿਜ਼ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਸਿੰਘ, ਸ਼ਿਵਿੰਦਰ ਸਿੰਘ ਅਤੇ 3 ਹੋਰ ਮੁਲਜ਼ਮਾਂ ਨੂੰ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਰੈਲੀਗੇਅਰ ਫਿਨਵੈਸਟ ਕੰਪਨੀ 'ਚ 740 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਸ਼ਿਵਿੰਦਰ-ਮਲਵਿੰਦਰ ਅਤੇ ਹੋਰ ਮੁਲਜ਼ਮਾਂ ਨੂੰ ਦਿੱਲੀ ਪੁਲਿਸ ਦੀ ਆਰਥਕ ਅਪਰਾਧ ਸ਼ਾਖਾ (ਈ.ਡਬਲਿਊ.ਓ.) ਨੇ ਸ਼ੁਕਰਵਾਰ ਨੂੰ ਅਦਾਲਤ 'ਚ ਪੇਸ਼ ਕੀਤਾ।

Shivinder-Malvinder Singh Malvinder-Shivinder Singh

ਈ.ਡਬਲਿਊ.ਓ. ਨੇ ਸ਼ੁਕਰਵਾਰ ਨੂੰ ਹੀ ਮਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਦਿੱਲੀ ਪੁਲਿਸ ਦੇ ਲੁਕਆਊਟ ਨੋਟਿਸ 'ਤੇ ਮਲਵਿੰਦਰ ਸਿੰਘ ਨੂੰ ਬੀਤੀ ਰਾਤ ਲੁਧਿਆਣਾ ਪੁਲਿਸ ਨੇ ਹਿਰਾਸਤ 'ਚ ਲਿਆ ਸੀ। ਈ.ਡਬਲਿਊ.ਓ. ਦੀ ਟੀਮ ਉਨ੍ਹਾਂ ਨੂੰ ਦਿੱਲੀ ਲੈ ਕੇ ਆਈ। ਦੂਜੇ ਭਰਾ ਸ਼ਿਵਿੰਦਰ ਸਿੰਘ ਨੂੰ ਵੀਰਵਾਰ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਰੈਲੀਗੇਅਰ ਫਿਨਵੈਸਟ ਕੰਪਨੀ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਕੀਤੀ ਗਈ। ਸ਼ਿਵਿੰਦਰ-ਮਲਵਿੰਦਰ ਰੈਲੀਗੇਅਰ ਫਿਨਵੈਸਟ ਦੇ ਵੀ ਸਾਬਕਾ ਪ੍ਰਮੋਟਰ ਹਨ। ਈ.ਡਬਲਿਊ.ਓ. ਨੇ ਸ਼ਿਵਿੰਦਰ-ਮਲਵਿੰਦਰ ਤੋਂ ਇਲਾਵਾ ਕਵੀ ਅਰੋੜਾ, ਸੁਨੀਲ ਗੋਧਵਾਨੀ ਅਤੇ ਅਨਿਲ ਸਕਸੈਨਾ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਇਹ ਤਿੰਨੇ ਰੈਲੀਗੇਅਰ ਦੇ ਪ੍ਰਬੰਧਨ 'ਚ ਸ਼ਾਮਲ ਸਨ।

Shivinder-Malvinder Singh and three others sent to 4 day police custodyShivinder-Malvinder Singh and three others sent to 4 day police custody

ਮਲਵਿੰਦਰ ਨੇ ਮਾਮਲਾ ਰੱਦ ਕਰਵਾਉਣ ਲਈ ਸ਼ੁਕਰਵਾਰ ਨੂੰ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਦਿੱਲੀ ਪੁਲਿਸ ਦੇ ਨਿਆਂ ਖੇਤਰ 'ਚ ਨਹੀਂ ਆਉਂਦਾ। ਮਲਵਿੰਦਰ ਦੀ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। 

Shivinder-Malvinder SinghShivinder-Malvinder Singh

ਜ਼ਿਕਰਯੋਗ ਹੈ ਕਿ ਸਾਲ 2016 'ਚ ਦੋਵੇਂ ਭਰਾਵਾਂ ਸ਼ਿਵਿੰਦਰ ਅਤੇ ਮਲਵਿੰਦਰ ਸਿੰਘ ਨੇ ਫ਼ੋਰਬਜ਼ ਦੀ 100 ਅਮੀਰ ਭਾਰਤੀਆਂ ਦੀ ਸੂਚੀ 'ਚ 92ਵਾਂ ਨੰਬਰ ਪ੍ਰਾਪਤ ਕੀਤਾ ਸੀ। ਉਸ ਸਮੇਂ ਦੋਹਾਂ ਦੀ ਜਾਇਦਾਦ 8864 ਕਰੋੜ ਰੁਪਏ ਸੀ। ਪਿਛਲੇ ਸਾਲ ਸ਼ਿਵਿੰਦਰ ਅਤੇ ਮਲਵਿੰਦਰ ਸਿੰਘ 'ਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਨੇ ਫ਼ੋਰਟਿਜ਼ ਦੇ ਬੋਰਡ ਦੀ ਮਨਜੂਰੀ ਤੋਂ ਬਗੈਰ 500 ਕਰੋੜ ਰੁਪਏ ਕਢਵਾ ਲਏ। ਫ਼ਰਵਰੀ 2018 ਤਕ ਮਲਵਿੰਦਰ ਫ਼ੋਰਟਿਜ਼ ਦੇ ਐਗਜ਼ੀਕਿਊਟਿਵ ਚੇਅਰਮੈਨ ਅਤੇ ਸ਼ਿਵਿੰਦਰ ਨਾਨ-ਐਗਜ਼ੀਕਿਊਟਿਵ ਵਾਈਸ ਚੇਅਰਮੈਨ ਸਨ। ਫੰਡ ਡਾਇਵਰਟ ਕਰਨ ਦੇ ਦੋਸ਼ਾਂ ਤੋਂ ਬਾਅਦ ਦੋਹਾਂ ਨੂੰ ਬੋਰਡ ਤੋਂ ਕੱਢ ਦਿੱਤਾ ਗਿਆ ਸੀ। ਸ਼ਿਵਿੰਦਰ ਅਤੇ ਮਲਵਿੰਦਰ ਸਿੰਘ ਨੇ ਸਾਲ 1996 'ਚ ਫ਼ੋਰਟਿਜ਼ ਹੈਰਥਕੇਅਰ ਦੀ ਸ਼ੁਰੂਆਤ ਕੀਤੀ ਸੀ।

Malvinder-Shivinder SinghMalvinder-Shivinder Singh

ਦੱਸ ਦਈਏ ਕਿ 43 ਸਾਲਾ ਸ਼ਿਵਿੰਦਰ ਆਪਣੇ ਵੱਡੇ ਭਰਾ ਮਲਵਿੰਦਰ ਤੋਂ ਤਿੰਨ ਸਾਲ ਛੋਟੇ ਹਨ। ਦੋਵੇਂ ਭਰਾਵਾਂ ਕੋਲ ਫ਼ੋਰਟਿਜ਼ ਹੈਲਥ ਕੇਅਰ ਦੇ ਕਰੀਬ 70 ਫ਼ੀ ਸਦੀ ਹਿੱਸੇਦਾਰੀ ਸੀ। ਉਨ੍ਹਾਂ ਦੇ ਦੇਸ਼ ਚ 2 ਦਰਜਨ ਤੋਂ ਵੀ ਜ਼ਿਆਦਾ ਹਸਪਤਾਲ ਹਨ। ਸ਼ਿਵਿੰਦਰ-ਮਲਵਿੰਦਰ ਸਿੰਘ ਦੇ ਦਾਦਾ ਮੋਹਨ ਸਿੰਘ ਨੇ 1950 ਵਿਚ ਰਨਬੈਕਸੀ ਦੀ ਕਮਾਨ ਸਾਂਭੀ ਸੀ, ਜਿਸ ਦੀ ਵਿਰਾਸਤ ਉਨ੍ਹਾਂ ਦੇ ਬੇਟੇ ਪਰਵਿੰਦਰ ਸਿੰਘ ਨੂੰ ਮਿਲੀ। ਪਰਵਿੰਦਰ ਦੇ ਬੇਟੇ ਮਲਵਿੰਦਰ ਤੇ ਸ਼ਿਵਿੰਦਰ ਨੂੰ ਮਿਲੀ ਅਤੇ ਉਨ੍ਹਾਂ ਨੇ ਇਸ ਨੂੰ ਵੇਚ ਕੇ ਕੁਝ ਸਾਲ ਪਹਿਲਾਂ ਹਸਪਤਾਲ, ਟੈਸਟ ਲੈਬੋਰੇਟਰੀ, ਫਾਈਨਾਂਸ ਤੇ ਹੋਰ ਖੇਤਰਾਂ ਚ ਨਿਵੇਸ਼ ਕੀਤਾ। ਦੋਹਾਂ ਭਰਾਵਾਂ ਨੇ ਰੈਨਬੈਕਸੀ ਨੂੰ 10 ਹਜ਼ਾਰ ਕਰੋੜ 'ਚ ਜਪਾਨੀ ਕੰਪਨੀ ਨੂੰ ਵੇਚਿਆ ਸੀ। ਅੱਜ ਗਰੁੱਪ ਤੇ 13 ਹਜ਼ਾਰ ਕਰੋੜ ਦਾ ਕਰਜ਼ਾ ਚੜ੍ਹ ਚੁਕਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement