
ਐਮਐਨਪੀ ਤਹਿਤ ਕੋਈ ਵੀ ਯੂਜ਼ਰ ਅਪਣੇ ਆਪਰੇਟਰ ਨੂੰ ਅਸਾਨੀ ਨਾਲ ਬਦਲ ਸਕਦਾ ਹੈ
ਨਵੀਂ ਦਿੱਲੀ: ਟੈਲੀਕਾਮ ਰੇਗੁਲੇਟਰੀ ਅਥਾਰਿਟੀ ਆਫ ਇੰਡੀਆ ਨੇ ਸੋਧ ਮੋਬਾਇਲ ਨੰਬਰ ਪ੍ਰਾਪਟਾਬਿਲਟੀ ਪ੍ਰੋਸੈਸ ਲਈ ਮੰਗਲਵਾਰ ਨੂੰ ਸਾਰਵਜਨਿਕ ਨੋਟਿਸ ਜਾਰੀ ਕੀਤਾ ਹੈ। ਇਸ ਨਾਲ 16 ਦਸੰਬਰ ਤੋਂ ਪੋਰਟਿੰਗ ਦੀ ਪ੍ਰਕਿਰਿਆ ਤੇਜ਼ ਅਤੇ ਆਸਾਨ ਹੋ ਜਾਵੇਗੀ। ਐਮਐਨਪੀ ਤਹਿਤ ਕੋਈ ਵੀ ਯੂਜ਼ਰ ਅਪਣੇ ਆਪਰੇਟਰ ਨੂੰ ਅਸਾਨੀ ਨਾਲ ਬਦਲ ਸਕਦਾ ਹੈ ਅਤੇ ਅਪਣਾ ਮੋਬਾਇਕ ਨੰਬਰ ਵੀ ਰੱਖ ਸਕਦਾ ਹੈ।
Sim ਨਵੀਂ ਪ੍ਰਕਿਰਿਆ ਯੂਨੀਕ ਪੋਰਟਿੰਗ ਕੋਡ ਦਾ ਕ੍ਰਿਏਸ਼ਨ ਕਰਨ ਦੀ ਸ਼ਰਤ ਦੇ ਨਾਲ ਲਾਈ ਗਈ ਹੈ। ਨਵੇਂ ਨਿਯਮ ਤਹਿਤ ਹੁਣ ਸਰਵਿਸ ਏਰੀਏ ਅੰਦਰ ਜੇ ਕੋਈ ਪੋਰਟ ਕਰਾਉਂਦਾ ਹੈ ਤਾਂ ਉਸ ਨੂੰ 3 ਵਰਕਿੰਗ ਡੇ ਵਿਚ ਪੂਰਾ ਕਰਨਾ ਪਵੇਗਾ। ਉੱਥੇ ਹੀ ਇਕ ਸਰਕਿਲ ਤੋਂ ਦੂਜੇ ਸਰਕਿਲ ਵਿਚ ਪੋਰਟ ਕਰਨ ਨੂੰ 5 ਵਰਕਿੰਗ ਡੇ ਵਿਚ ਪੂਰਾ ਕਰਨਾ ਪਵੇਗਾ। ਟ੍ਰਾਈ ਨੇ ਸਪਸ਼ਟ ਕੀਤਾ ਹੈ ਕਿ ਕਾਰਪੋਰੇਟ ਮੋਬਾਇਲ ਕਨੈਕਸ਼ਨਾਂ ਦੀ ਪੋਰਟਿੰਗ ਦੀ ਸਮਾਂ ਸੀਮਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ।
Simਟ੍ਰਾਈ ਨੇ ਕਿਹਾ ਕਿ ਐਮਐਮਪੀ ਪ੍ਰਕਿਰਿਆ ਵਿਚ ਸੋਧ ਕੀਤੀ ਗਈ ਹੈ। ਸੋਧ ਐਮਐਨਪੀ ਪ੍ਰਕਿਰਿਆ ਵਿਚ ਯੂਪੀਸੀ ਉਦੋਂ ਬਣੇਗਾ ਜਦੋਂ ਗਾਹਕ ਅਪਣੇ ਮੋਬਾਇਲ ਨੰਬਰ ਨੂੰ ਪੋਰਟ ਕਰਨ ਦੇ ਪਾਤਰ ਹੋਣਗੇ। ਸੋਧ ਐਮਐਨਪੀ ਪ੍ਰਕਿਰਿਆ 16 ਦਸੰਬਰ ਤੋਂ ਲਾਗੂ ਹੋਵੇਗੀ। ਮੋਬਾਇਲ ਉਪਭੋਗਤਾ ਯੂਪੀਸੀ ਦਾ ਕ੍ਰਿਏਟ ਕਰ ਸਕਣਗੇ ਅਤੇ ਮੋਬਾਇਲ ਨੰਬਰ ਪੋਰਟਿੰਗ ਪ੍ਰਕਿਰਿਆ ਦਾ ਲਾਭ ਉਠਾ ਸਕਣਗੇ।
Sim ਨਵੀਂ ਪ੍ਰਕਿਰਿਆ ਦੇ ਨਿਯਮ ਤੈਅ ਕਰਦੇ ਹੋਏ ਟ੍ਰਾਈ ਨੇ ਕਿਹਾ ਕਿ ਅਲੱਗ-ਅਲੱਗ ਸ਼ਰਤਾਂ ਦੇ ਪਾਜ਼ਿਟਿਵ ਤਰੀਕੇ ਨਾਲ ਹੀ ਯੂਪੀਸੀ ਦਾ ਕ੍ਰਿਏਟ ਕੀਤਾ ਜਾ ਸਕੇਗਾ। ਉਦਾਹਰਣ ਲਈ ਪੋਸਟ ਪੇਡ ਮੋਬਾਇਲ ਕਨੈਕਸ਼ਨਾਂ ਦੇ ਮਾਮਲੇ ਵਿਚ ਗਾਹਕਾਂ ਨੂੰ ਅਪਣੇ ਬਕਾਇਆ ਬਾਰੇ ਸਬੰਧਿਤ ਅਪਰੇਟਰ ਨਾਲ ਪ੍ਰਮਾਣ ਲੈਣਾ ਹੋਵੇਗਾ। ਇਸ ਤੋਂ ਇਲਾਵਾ ਮੌਜੂਦਾ ਅਪਰੇਟਰ ਦੇ ਨੈਟਵਰਕ ਤੇ ਉਸ ਨੂੰ ਘਟ ਤੋਂ ਘਟ 90 ਦਿਨ ਤਕ ਐਕਟਿਵ ਵੀ ਰਹਿਣਾ ਪਵੇਗਾ।
Sim ਲਾਈਸੈਂਸ ਵਾਲੇ ਸੇਵਾ ਖੇਤਰਾਂ ਵਿਚ ਯੂਪੀਸੀ ਚਾਰ ਦਿਨ ਲਈ ਵੈਲਿਡ ਹੋਵੇਗਾ। ਉੱਥੇ ਹੀ ਜੰਮੂ-ਕਸ਼ਮੀਰ, ਅਸਮ ਅਤੇ ਉੱਤਰਪੂਰਬ ਸਰਕਿਲਾਂ ਵਿਚ ਇਹ 30 ਦਿਨਾਂ ਤਕ ਵੈਲਿਡ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।