
ਦੋ ਦਹਾਕਿਆਂ ਮਗਰੋਂ ਐਨਐਸਜੀ ਨੂੰ ਮੂਲ ਡਿਊਟੀ ਵਿਚ ਭੇਜਿਆ ਜਾਵੇਗਾ
ਨਵੀਂ ਦਿੱਲੀ : ਗਾਂਧੀ ਪਰਵਾਰ ਦੀ ਐਸਪੀਜੀ ਸੁਰੱਖਿਆ ਹਟਾਉਣ ਅਤੇ ਵੀਆਈਪੀ ਸੁਰੱਖਿਆ ਵਿਚ ਵਿਆਪਕ ਕਟੌਤੀ ਕੀਤੇ ਜਾਣ ਮਗਰੋਂ ਕੇਂਦਰ ਸਰਕਾਰ ਨੇ ਹੁਣ ਐਨਐਸਜੀ ਕਮਾਂਡੋਜ਼ ਨੂੰ ਇਸ ਕੰਮ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦਾ ਫ਼ੈਸਲਾ ਕੀਤਾ ਹੈ। ਲਗਭਗ ਦੋ ਦਹਾਕਿਆਂ ਮਗਰੋਂ ਅਜਿਹਾ ਹੋਵੇਗਾ ਕਿ ਅਤਿਵਾਦੀ ਵਿਰੋਧੀ ਸਿਖਲਾਈ ਪ੍ਰਾਪਤ ਫ਼ੋਰਸ ਦੇ 'ਬਲੈਕ ਕੈਟ' ਕਮਾਂਡੋ ਨੂੰ ਵੀਆਈਪੀ ਸੁਰੱਖਿਆ ਡਿਊਟੀ ਤੋਂ ਹਟਾਇਆ ਜਾਵੇਗਾ।
Photo
ਕੌਮੀ ਸੁਰੱਖਿਆ ਗਾਰਡ ਯਾਨੀ ਯਾਨੀ ਐਨਐਸਜੀ ਦਾ ਜਦ 1984 ਵਿਚ ਗਠਨ ਹੋਇਆ ਸੀ, ਤਦ ਇਸ ਦੇ ਮੂਲ ਕੰਮਾਂ ਵਿਚ ਵੀਆਈਪੀ ਸੁਰੱਖਿਆ ਸ਼ਾਮਲ ਨਹੀਂ ਸੀ। ਇਹ ਫ਼ੋਰਸ 'ਜ਼ੈਡ ਪਲੱਸ' ਸ਼੍ਰੇਣੀ ਦੀ ਸੁਰੱਖਿਆ ਹਾਸਲ 12 'ਉਚ ਜੋਖਮ' ਵਾਲੀਆਂ ਅਹਿਮ ਸ਼ਖ਼ਸੀਅਤਾਂ ਨੂੰ ਸੁਰੱਖਿਆ ਦਿੰਦਾ ਹੈ।
Photo
ਇਸ ਸੁਰੱਖਿਆ ਦੇ ਘੇਰੇ ਵਿਚ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਲਗਭਗ ਦੋ ਦਰਜਨ ਕਮਾਂਡੋ ਹਰ ਵੀਆਈਪੀ ਨਾਲ ਹੁੰਦੇ ਹਨ। ਅਧਿਕਾਰੀਆਂ ਨੇ ਦਸਿਆ ਕਿ ਐਨਐਸਜੀ ਦੀ ਸੁਰੱਖਿਆ ਡਿਊਟੀ ਨੂੰ ਛੇਤੀ ਹੀ ਅਰਧਸੈਨਿਕ ਬਲਾਂ ਹਵਾਲੇ ਕਰ ਦਿਤਾ ਜਾਵੇਗਾ।
Photo
ਰਖਿਆ ਮੰਤਰੀ ਰਾਜਨਾਥ ਸਿੰਘ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਤਿਆਨਾਥ ਨੂੰ ਵੀ ਐਨਐਸਜੀ ਦੀ ਸੁਰੱਖਿਆ ਮਿਲੀ ਹੋਈ ਹੈ। ਸਾਬਕਾ ਮੁੱਖ ਮੰਤਰੀ ਮਾਇਆਵਤੀ, ਮੁਲਾਇਮ ਸਿੰਘ ਯਾਦਵ, ਪ੍ਰਕਾਸ਼ ਸਿੰਘ ਬਾਦਲ, ਫ਼ਾਰੂਕ ਅਬਦੁੱਲਾ, ਆਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ, ਭਾਜਪਾ ਆਗੂ ਐਲ ਕੇ ਅਡਵਾਨੀ ਨੂੰ ਵੀ ਇਹ ਸੁਰੱÎਖਿਆ ਮਿਲੀ ਹੋਈ ਹੈ।
Photo
ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਐਨਐਸਜੀ ਨੂੰ ਅਪਣਾ ਧਿਆਨ ਮੂਲ ਡਿਊਟੀ ਯਾਨੀ ਅਤਿਵਾਦ ਨੂੰ ਰੋਕਣ, ਜਹਾਜ਼ ਅਗ਼ਵਾ ਵਿਰੁਧ ਮੁਹਿੰਮ 'ਤੇ ਕੇਂਦਰਤ ਕਰਨ ਦੀ ਲੋੜ ਹੈ ਅਤੇ ਵੀਆਈਪੀ ਸੁਰੱਖਿਆ ਦੇ ਕੰਮ ਦੀ ਜ਼ਿੰਮੇਵਾਰੀ ਉਸ ਲਈ ਬੋਝ ਹੈ। ਇੰਜ ਲਗਭਗ 450 ਕਮਾਂਡੋ ਵੀਆਈਪੀ ਸੁਰੱਖਿਆ ਦੀ ਡਿਊਟੀ ਤੋਂ ਮੁਕਤ ਹੋ ਜਾਣਗੇ।
Photo
ਇਨ੍ਹਾਂ ਦੀ ਥਾ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ਼) ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ਼ ) ਨੂੰ ਵੀਆਈਪੀ ਸੁਰੱਖਿਆ ਦਾ ਕੰਮ ਦਿਤਾ ਜਾ ਸਕਦਾ ਹੈ।