
ਅਜੇ ਦੋ ਕੇਲਿਆਂ ਤੋਂ 442 ਰੁਪਏ ਵਸੂਲਣ ਦਾ ਮਾਮਲਾ ਠੰਡਾ ਵੀ ਨਹੀਂ ਪਿਆ ਸੀ ਕਿ ਇੱਕ ਹੋਟਲ ਨੇ ਦੋ ਉੱਬਲ਼ੇ ਆਂਡਿਆਂ ਲਈ 1700 ਰੁਪਏ ਵਸੂਲ ਲਏ...
ਮੁੰਬਈ : ਅਜੇ ਦੋ ਕੇਲਿਆਂ ਤੋਂ 442 ਰੁਪਏ ਵਸੂਲਣ ਦਾ ਮਾਮਲਾ ਠੰਡਾ ਵੀ ਨਹੀਂ ਪਿਆ ਸੀ ਕਿ ਇੱਕ ਹੋਟਲ ਨੇ ਦੋ ਉੱਬਲ਼ੇ ਆਂਡਿਆਂ ਲਈ 1700 ਰੁਪਏ ਵਸੂਲ ਲਏ। ਦੋ ਕੇਲਿਆਂ ਲਈ ਅਦਾਕਾਰ ਰਾਹੁਲ ਬੋਸ ਤੋਂ ਚੰੜੀਗੜ ਦੇ ਜੇ.ਡਬਲਿਊ. ਮੈਰਿਟ ਹੋਟਲ ਵਲੋਂ ਦੋ ਕੇਲਿਆਂ ਲਈ 442 ਰੁਪਏ ਦਾ ਬਿੱਲ ਚਾਰਜ ਕਰਨਾ ਇਕ ਵੱਡਾ ਮਾਮਲਾ ਸੀ ਤਾਂ ਇਕ ਵਾਰ ਮੁੜ ਸੋਚ ਲਓ ਕਿਉਂਕਿ ਇਕ ਤਾਜ਼ਾ ਮਾਮਲੇ 'ਚ ਮੁੰਬਈ ਦੇ ਇਕ ਹੋਟਲ ਵਲੋਂ ਗਾਹਕ ਨੂੰ 2 ਉਬਲੇ ਅੰਡਿਆਂ ਲਈ 1700 ਰੁਪਏ ਚਾਰਜ ਕੀਤੇ ਗਏ ਹਨ।
Hotel charged RS 1700 for two boiled eggs
ਜਾਣਕਾਰੀ ਮੁਤਾਬਕ ਇਸ ਹੋਟਲ ਦਾ ਨਾਂ ਹੈ 'ਫੋਰ ਸੀਜ਼ਨਸ ਹੋਟਲ'। ਇਕ ਟਵਿਟਰ ਯੂਜ਼ਰ ਦਾ ਕਹਿਣਾ ਹੈ ਕਿ ਇਸ ਹੋਟਲ ਵਲੋਂ ਉਸ ਨੂੰ 2 ਉਬਲੇ ਅੰਡਿਆਂ, ਜੋ ਕਿ ਚਾਰ ਹਿੱਸਿਆਂ 'ਚ ਕੱਟੇ ਹੋਏ ਸਨ, ਲਈ 1700 ਰੁਪਏ ਦਾ ਬਿੱਲ ਦਿੱਤਾ ਗਿਆ। ਇਸ ਤੋਂ ਪਹਿਲਾਂ ਚੰਡੀਗੜ੍ਹ ਦਾ ਜੇ.ਡਬਲਿਊ. ਮੈਰਿਟ ਹੋਟਲ ਵੀ ਖਾਸਾ ਸੁਰਖੀਆਂ 'ਚ ਰਿਹਾ ਸੀ, ਜਿਸ ਨੇ ਅਭਿਨੇਤਾ ਰਾਹੁਲ ਬੋਸ ਨੂੰ ਦੋ ਕੇਲਿਆਂ ਲਈ 442 ਰੁਪਏ ਦਾ ਬਿੱਲ ਦੇ ਦਿੱਤਾ। ਰਾਹੁਲ ਬੋਸ ਨੇ ਟਵਿਟਰ 'ਤੇ ਹੋਟਲ ਦੀ ਇਸ ਕਾਰਗੁਜ਼ਾਰੀ ਦੀ ਵੀਡੀਓ ਸ਼ੇਅਰ ਕੀਤਾ, ਜਿਸ ਤੋਂ ਬਾਅਦ ਚੰਡੀਗੜ੍ਹ ਦੇ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਨੇ ਹੋਟਲ ਨੂੰ 25 ਹਜ਼ਾਰ ਦਾ ਫਾਈਨ ਲਾਇਆ।
2 eggs for Rs 1700 at the @FourSeasons Mumbai. @RahulBose1 Bhai Aandolan karein? pic.twitter.com/hKCh0WwGcy
— Kartik Dhar (@KartikDhar) August 10, 2019
ਟਵਿਟਰ ਯੂਜ਼ਰ ਕਾਰਤਿਕ ਧਾਰ ਆਪਣੇ ਟਵੀਟ 'ਚ ਬਿੱਲ ਦੀ ਤਸਵੀਰ ਸ਼ੇਅਰ ਕੀਤੀ ਤੇ ਉਸ ਦੇ ਨਾਲ ਰਾਹੁਲ ਬੋਸ ਨੂੰ ਟੈਗ ਕਰਕੇ ਲਿਖਿਆ ਕਿ ਭਾਈ ਅੰਦੋਲਨ ਕਰੀਏ? ਧਾਰ ਦੇ ਟਵੀਟ ਤੋਂ ਬਾਅਦ ਹੋਰ ਟਵਿਟਰ ਯੂਜ਼ਰਸ ਨੇ ਹੋਟਲ ਨੂੰ ਲੰਬੇ ਹੱਥੀਂ ਲਿਆ। ਇਕ ਯੂਜ਼ਰ ਨੇ ਕਿਹਾ ਕਿ ਅੰਡੇ ਦੇ ਨਾਲ ਸੋਨਾ ਵੀ ਨਿਕਲਿਆ ਸੀ ਕੀ? ਇਕ ਹੋਰ ਯੂਜ਼ਰ ਨੇ ਲਿਖਿਆ ਕਿ ਮੁਰਗੀ ਜ਼ਰੂਰ ਕਿਸੇ ਬਹੁਤ ਅਮੀਰ ਪਰਿਵਾਰ ਦੀ ਹੋਵੇਗੀ। ਹਾਲਾਂਕਿ ਧਾਰ ਦੇ ਟਵੀਟ ਤੋਂ ਹੋਟਲ ਵਲੋਂ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਇੰਨਾ ਹੀ ਨਹੀਂ ਜੇਕਰ ਧਾਰ ਵਲੋਂ ਸ਼ੇਅਰ ਕੀਤੇ ਬਿੱਲ 'ਤੇ ਨਜ਼ ਮਾਰੀ ਜਾਵੇ ਤਾਂ ਬਿੱਲ 'ਚ 2 ਆਮਲੇਟਸ ਲਈ ਵੀ 1700 ਰੁਪਏ ਚਾਰਜ ਕੀਤੇ ਗਏ ਹਨ ਤੇ 2 ਡਾਇਟ ਕੋਕ ਲਈ 520 ਰੁਪਏ ਚਾਰਜ ਕੀਤੇ ਗਏ।