
ਸਰਕਾਰੀ ਪ੍ਰਾਇਮਰੀ ਸਕੂਲ ਦਾ ਅਧਿਆਪਕ ਧਰਮਸ਼ਾਲਾ ਇਲਾਕੇ ਦੇ ਇੱਕ ਪਿੰਡ ਵਿਚ ਬੱਚੇ ਨੂੰ ਉਸਦੇ ਘਰ ਜਾ ਕੇ ਪ੍ਰਾਈਵੇਟ ਟਿਊਸ਼ਨ ਦਿੰਦਾ ਸੀ।
ਜਾਜਪੁਰ: ਬੱਚਿਆਂ ਨਾਲ ਹੋ ਰਹੇ ਅਪਰਾਧਾਂ ‘ਚ ਦਿਨੋਂ-ਦਿਨ ਵਾਧਾ ਹੁੰਦਾ ਜਾ ਰਿਹਾ ਹੈ, ਅਜਿਹਾ ਇਕ ਹੋਰ ਕੇਸ ਉੜੀਸਾ (Odisha) ਤੋਂ ਸਾਹਮਣਾ ਅਇਆ ਹੈ। ਉੜੀਸਾ ਦੇ ਜਾਜਪੁਰ (Jajpur) ਜ਼ਿਲੇ 'ਚ ਇਕ 10 ਸਾਲਾ ਬੱਚੇ ਨਾਲ ਅਧਿਆਪਕ ਵਲੋਂ ਛੇੜਛਾੜ (Misdoing) ਕੀਤੀ ਗਈ। ਜਿਸ ਤੋਂ ਬਾਅਦ ਬੁੱਧਵਾਰ ਨੂੰ ਦੋਸ਼ੀ ਸਕੂਲ ਅਧਿਆਪਕ ਨੂੰ ਗ੍ਰਿਫ਼ਤਾਰ (Teacher Arrested) ਕਰ ਲਿਆ ਗਿਆ ਹੈ।
ਹੋਰ ਪੜ੍ਹੋ: ਮੈਂ ਨਾ ਤਾਂ ਕੋਈ ਪਾਰਟੀ ਬਣਾਈ ਤੇ ਨਾ ਹੀ ਕਿਸੇ ਪਾਰਟੀ ਵਿਚ ਸ਼ਾਮਲ ਹੋਇਆ : ਚਡੂਨੀ
School Teacher held for molesting 10 year old child in Odisha
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਦਾ ਅਧਿਆਪਕ ਧਰਮਸ਼ਾਲਾ ਇਲਾਕੇ ਦੇ ਇੱਕ ਪਿੰਡ ਵਿਚ ਬੱਚੇ ਨੂੰ ਉਸਦੇ ਘਰ ਜਾ ਕੇ ਪ੍ਰਾਈਵੇਟ ਟਿਊਸ਼ਨ (Private Tutions) ਦਿੰਦਾ ਸੀ। ਪੁਲਿਸ ਅਨੁਸਾਰ, ਉਸਨੇ ਸੋਮਵਾਰ ਰਾਤ ਨੂੰ ਕਥਿਤ ਤੌਰ 'ਤੇ ਬੱਚੇ (10 year old Child) ਨਾਲ ਇਹ ਗਲਤ ਹਰਕਤ ਕੀਤੀ ਸੀ। ਘਟਨਾ ਦੇ ਸਮੇਂ ਉਸਦੇ ਮਾਤਾ -ਪਿਤਾ ਘਰ ਵਿਚ ਨਹੀਂ ਸਨ। ਅਧਿਆਪਕ ਨੇ ਬੱਚੇ ਕਿਸੇ ਨੂੰ ਕੁੱਝ ਨਾ ਦੱਸਣ ਦੀ ਧਮਕੀ ਵੀ ਦਿੱਤੀ।
ਹੋਰ ਪੜ੍ਹੋ: ਸੁਮੇਧ ਸੈਣੀ ਦੀ ਜ਼ਮਾਨਤ ’ਤੇ ਫ਼ੈਸਲਾ ਅੱਜ, ਦੋਵੇਂ ਧਿਰਾਂ ਦੀ ਲੰਮੀ ਬਹਿਸ ਉਪਰੰਤ ਹੁਕਮ ਰਾਖਵਾਂ ਕੀਤਾ
School Teacher held for molesting 10 year old child in Odisha
ਉਨ੍ਹਾਂ ਕਿਹਾ ਕਿ ਬੱਚੇ ਨੇ ਘਰ ਵਾਪਸ ਆਉਣ 'ਤੇ ਮਾਪਿਆਂ ਨੂੰ ਘਟਨਾ ਬਾਰੇ ਦੱਸਿਆ, ਜਿਸ ਤੋਂ ਬਾਅਦ ਮੰਗਲਵਾਰ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਅਧਿਆਪਕ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸਬੰਧਤ ਧਾਰਾਵਾਂ ਅਧੀਨ ਕੇਸ ਦਰਜ ਕਰਨ ਤੋਂ ਬਾਅਦ ਅਧਿਆਪਕ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।