ਦਿੱਲੀ ਪੁਲਿਸ ਨੇ ਅਨੋਖਾ ਕੰਮ ਕਰ ਜਿੱਤ ਲਏ ਲੋਕਾਂ ਦੇ ਦਿਲ
Published : Nov 12, 2019, 1:49 pm IST
Updated : Nov 12, 2019, 1:49 pm IST
SHARE ARTICLE
Heart transportation of heart distance of 22 kms covered in 19 minutes
Heart transportation of heart distance of 22 kms covered in 19 minutes

ਮਰੀਜ਼ ਦੀ ਹਾਲਤ ਗੰਭੀਰ ਹੋਣ ਕਾਰਨ ਇਹ ਦਿਲ ਜਲਦ ਤੋਂ ਦਿਲ ਉਸ ਤਕ ਪਹੁੰਚਾਉਣਾ ਜ਼ਰੂਰੀ ਸੀ।

ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਇਕ ਵਾਰ ਫਿਰ ਮੁਸਤੈਦੀ ਦਿਖਾਉਂਦੇ ਹੋਏ ਧੜਕਦੇ ਦਿਲ ਨੂੰ ਸਮੇਂ ਤੇ ਪਹੁੰਚਾ ਕੇ ਇਕ ਵਿਅਕਤੀ ਦੀ ਜਾਨ ਬਚਾ ਦਿੱਤੀ। ਪੁਲਿਸ ਨੇ ਗ੍ਰੀਨ ਕਾਰੀਡਾਰ ਬਣਾ ਕੇ ਦਿਲ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ 19.5 ਮਿੰਟ ਵਿਚ ਓਖਲਾ ਦੇ ਫੋਰਟਿਸ ਹਸਪਤਾਲ ਪਹੁੰਚਾ ਦਿੱਤਾ। ਦਰਅਸਲ ਦਿੱਲੀ ਦੇ ਫੋਰਟਿਸ ਹਸਪਤਾਲ ਵਿਚ ਐਡਮਿਟ ਇਕ ਮਰੀਜ਼ ਲਈ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਤੋਂ ਹਾਈ ਟ੍ਰਾਂਸਪੋਰਟ ਕੀਤਾ ਗਿਆ।

PhotoPhotoਮਰੀਜ਼ ਦੀ ਹਾਲਤ ਗੰਭੀਰ ਹੋਣ ਕਾਰਨ ਇਹ ਦਿਲ ਜਲਦ ਤੋਂ ਦਿਲ ਉਸ ਤਕ ਪਹੁੰਚਾਉਣਾ ਜ਼ਰੂਰੀ ਸੀ। ਇਸ ਨੂੰ ਦੇਖਦੇ ਹੋਏ ਸੋਮਵਾਰ ਨੂੰ ਟ੍ਰੈਫਿਕ ਪੁਲਿਸ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੈ ਕੇ ਓਖਲਾ ਦੇ ਫੋਰਟਿਸ ਹਸਪਤਾਲ ਤਕ ਇਕ ਗ੍ਰੀਨ ਕਾਰੀਡੋਰ ਬਣਵਾਇਆ ਅਤੇ 22.5 ਕਿਲੋਮੀਟਰ ਦੀ ਦੂਰੀ ਸਿਰਫ 19.5 ਮਿੰਟ ਵਿਚ ਤੈਅ ਕਰ ਦਿਲ ਮਰੀਜ਼ ਤਕ ਪਹੁੰਚਾਇਆ ਗਿਆ।

PhotoPhoto ਦਸ ਦਈਏ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਿੱਥੇ ਗ੍ਰੀਨ ਕਾਰੀਡਾਰ ਦੀ ਮਦਦ ਨਾਲ ਦਿਲ ਨੂੰ ਸੁਰੱਖਿਅਤ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਤਕ ਪਹੁੰਚਾਇਆ ਗਿਆ। ਹਾਲ ਹੀ ਵਿਚ ਬ੍ਰੇਨ ਡੇਡ ਵਿਅਕਤੀ ਦੇ ਦਿਲ ਨੂੰ ਗੁਰੂਗ੍ਰਾਮ ਸੈਕਟਰ 44 ਸਥਿਤ ਫੋਰਟਿਸ ਮੇਮੋਰੀਅਲ ਰਿਸਰਚ ਇੰਸਟੀਚਿਊਟ ਤੋਂ ਦਿੱਲੀ ਦੇ ਵਸੰਤਕੁੰਜ ਫੋਰਟਿਸ ਤਕ 31 ਮਿੰਟ ਵਿਚ ਪਹੁੰਚਾਇਆ ਗਿਆ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement