
ਇਸ ਘਟਨਾਕ੍ਰਮ ਨੂੰ ਲੈ ਕੇ ਭਾਜਪਾ ਮਮਤਾ ਬੈਨਰਜੀ 'ਤੇ ਨਿਸ਼ਾਨਾ ਸਾਧਿਆ ਹੈ।
ਨਵੀਂ ਦਿੱਲੀ: ਪੱਛਮੀ ਬੰਗਾਲ ਸਰਕਾਰ ਦੇ ਮੰਤਰੀ ਅਖਿਲ ਗਿਰੀ ਦੇਸ਼ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ 'ਤੇ ਟਿੱਪਣੀ ਕਰਕੇ ਵਿਵਾਦਾਂ 'ਚ ਘਿਰ ਗਏ ਹਨ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਕਾਰਨ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸਵਾਲ ਕੀਤੇ ਜਾ ਰਹੇ ਹਨ। ਇਸ ਘਟਨਾਕ੍ਰਮ ਨੂੰ ਲੈ ਕੇ ਭਾਜਪਾ ਮਮਤਾ ਬੈਨਰਜੀ 'ਤੇ ਨਿਸ਼ਾਨਾ ਸਾਧਿਆ ਹੈ।
ਦਰਅਸਲ ਪੱਛਮੀ ਬੰਗਾਲ ਸਰਕਾਰ ਦੇ ਮੰਤਰੀ ਅਖਿਲ ਗਿਰੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਜਨਤਕ ਤੌਰ 'ਤੇ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ, "ਅਸੀਂ ਕਿਸੇ ਨੂੰ ਦਿੱਖ ਨਾਲ ਨਹੀਂ ਪਰਖਦੇ, ਅਸੀਂ ਰਾਸ਼ਟਰਪਤੀ ਦੀ ਕੁਰਸੀ ਦਾ ਸਨਮਾਨ ਕਰਦੇ ਹਾਂ। ਪਰ ਸਾਡੀ ਰਾਸ਼ਟਰਪਤੀ ਦਿਖਦੀ ਕਿਹੋ ਜਿਹੀ ਦਿੰਦੀ ਹੈ?"
ਉਹਨਾਂ ਦੇ ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਦੇ ਰਾਸ਼ਟਰੀ ਸੂਚਨਾ ਅਤੇ ਤਕਨਾਲੋਜੀ ਵਿਭਾਗ ਦੇ ਇੰਚਾਰਜ ਪੱਛਮੀ ਬੰਗਾਲ ਅਮਿਤ ਮਾਲਵੀਆ ਨੇ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਨਿਸ਼ਾਨਾ ਸਾਧਿਆ ਹੈ।
Akhil Giri, minister in Mamata Banerjee’s cabinet, insults the President, says, “We don't care about looks. But how does your President look?"
Mamata Banerjee has always been anti-Tribals, didn’t support President Murmu for the office and now this. Shameful level of discourse… pic.twitter.com/DwixV4I9Iw
ਉਹਨਾਂ ਟਵੀਟ ਕੀਤਾ, "ਮਮਤਾ ਬੈਨਰਜੀ ਦੀ ਕੈਬਨਿਟ ਦੇ ਮੰਤਰੀ ਅਖਿਲ ਗਿਰੀ ਨੇ ਰਾਸ਼ਟਰਪਤੀ ਦਾ ਅਪਮਾਨ ਕੀਤਾ। ਉਹਨਾਂ ਕਿਹਾ- ਸਾਨੂੰ ਦਿੱਖ ਦੀ ਕੋਈ ਪਰਵਾਹ ਨਹੀਂ। ਪਰ ਤੁਹਾਡਾ ਰਾਸ਼ਟਰਪਤੀ ਕਿਹੋ ਜਿਹਾ ਦਿਖਦਾ ਹੈ?" ਭਾਜਪਾ ਨੇਤਾ ਨੇ ਕਿਹਾ, "ਮਮਤਾ ਬੈਨਰਜੀ ਹਮੇਸ਼ਾ ਤੋਂ ਆਦਿਵਾਸੀ ਵਿਰੋਧੀ ਰਹੀ ਹੈ। ਉਹਨਾਂ ਨੇ ਚੋਣਾਂ ਵਿਚ ਮੁਰਮੂ ਦਾ ਸਮਰਥਨ ਨਹੀਂ ਕੀਤਾ ਅਤੇ ਹੁਣ ਇਹ ਸਭ”।