
ਕੇਂਦਰ ਵਲੋਂ ਬਣਾਏ ਖੇਤੀਬਾੜੀ ਕਾਨੂੰਨ ਹਨ ਬਹੁਤ ਹੀ ਗੁੰਝਲਦਾਰ,ਆਮ ਕਿਸਾਨ ਦੀ ਸਮਝ ਤੋਂ ਹਨ ਬਾਹਰ
ਨਵੀਂ ਦਿੱਲੀ : ਦਿੱਲੀ ਬਾਰਡਰ ‘ਤੇ ਲੱਗੇ ਮੋਰਚੇ ਵਿਚ ਜਗਜੀਤ ਡੱਲੇਵਾਲ ਨੇ ਕੇਂਦਰ ਦੇ ਇਕ ਇਕ ਝੂਠ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਿੱਚ ਭੁਲੇਖੇ ਖੜ੍ਹੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਣਾਏ ਖੇਤੀਬਾੜੀ ਕਾਨੂੰਨ ਬਹੁਤ ਹੀ ਗੁੰਝਲਦਾਰ ਹਨ, ਜਿਹੜੇ ਆਮ ਕਿਸਾਨ ਦੀ ਸਮਝ ਤੋਂ ਬਾਹਰ ਹਨ, ਬੇਸ਼ੱਕ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀਬਾੜੀ ਕਾਨੂੰਨ ਦੇਖਣ ਸੁਣਨ ਵਿਚ ਲੋਕ ਪੱਖੀ ਲੱਗਦੇ ਹੋਣ ਪਰ ਅੰਦਰ ਖਾਤੇ ਇਹ ਕਾਨੂੰਨ ਕਿਸਾਨ ਵਿਰੋਧੀ ਕਾਨੂੰਨ ਹਨ। ਕਿਸਾਨਾਂ ਨੂੰ ਸਰਕਾਰ ਦੇ ਝਾਂਸੇ ਵਿਚ ਨਹੀਂ ਅਉਣਾ ਚਾਹੀਦਾ।
Farmers to block Delhi-Jaipur highway today, police alertਉਨ੍ਹਾਂ ਕਿਹਾ ਕਿ ਕਿਸਾਨੀ ਘੋਲ ਨੂੰ ਪੂਰੇ ਦੇਸ਼ ਦੇ ਲੋਕਾਂ ਵੱਲੋਂ ਸਮਰਥਨ ਮਿਲ ਰਿਹਾ ਹੈ, ਇਸ ਘੋਲ ਵਿੱਚ ਹਰ ਧਰਮ ਦੇ ਲੋਕ ਆਪਣਾ ਹਿੱਸਾ ਪਾ ਰਹੇ ਹਨ ਪਰ ਕੇਂਦਰ ਸਰਕਾਰ ਇਸ ਸੰਘਰਸ਼ ਨੂੰ ਖ਼ਾਲਿਸਤਾਨ ਨਾਲ ਜੋੜ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਇਹ ਕਿਸਾਨੀ ਸੰਘਰਸ਼ ਕਿਸੇ ਇਕ ਧਰਮ ਵਿਸ਼ੇਸ਼ ਦਾ ਨਹੀਂ ਹੈ, ਇਹ ਸੰਘਰਸ਼ ਪੂਰੇ ਦੇਸ਼ ਦੇ ਕਿਸਾਨਾਂ ਦਾ ਹੈ।
PM Narinder Modiਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਇਕ ਹਿੰਦੂ ਦਾ ਵੀ ਹੈ, ਇੱਕ ਮੁਸਲਮਾਨ ਦਾ ਵੀ ਹੈ, ਇਕ ਇਸਾਈ ਦਾ ਵੀ ਹੈ, ਇਹ ਅੰਦੋਲਨ ਸਭਨਾਂ ਲੋਕਾਂ ਦਾ ਹੈ, ਦੇਸ਼ ਦੇ ਲੋਕ ਕੇਂਦਰ ਸਰਕਾਰ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਕਿਸਾਨ ਨਾ ਇਸਾਈ ਹੈ, ਨਾ ਮੁਸਲਮਾਨ ਹੈ, ਨਾ ਸਿੱਖ ਹੈ ਨਾ ਹਿੰਦੂ ਹੈ, ਕਿਸਾਨ ਦਾ ਧਰਮ ਕਿਸਾਨੀ ਹੈ, ਇਸ ਲਈ ਇਹ ਘੋਲ ਦੇਸ਼ ਦੇ ਕਿਸਾਨਾਂ ਦਾ ਹੈ । ਕੇਂਦਰ ਸਰਕਾਰ ਇਸ ਨੂੰ ਇੱਕ ਧਰਮ ਨਾਲ ਜੋੜ ਕੇ ਬਦਨਾਮ ਕਰਨਾ ਚਾਹੁੰਦੀ ਹੈ।
farmer protestਉਨ੍ਹਾਂ ਨੇ ਸਮੂਹ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸੰਘਰਸ਼ ਦੀ ਜਿੱਤ ਲਈ ਸਾਨੂੰ ਸਭਨਾਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਹੋਵੇਗਾ, ਸ਼ਾਂਤੀ ਬਣਾ ਕੇ ਰੱਖਣੀ ਹੋਵੇਗੀ ਅਤੇ ਕਿਸਾਨਾਂ ਆਗੂਆਂ ਦੀ ਅਗਵਾਈ ਵਿੱਚ ਰਹਿਣਾ ਹੋਵੇਗਾ।