
ਹੇਰਾਲਡ ਨੇ 28 ਹਜ਼ਾਰ ਰੁਪਏ ਨਾਈ ਨੂੰ ਇਹ ਕਹਿੰਦੇ ਹੋਏ ਦਿੱਤੇ ਕਿ ਮੇਰੀ ਹੁਣ ਤੱਕ ਦੀ ਯਾਤਰਾ ਦੌਰਾਨ ਇਹ ਇਨਾਮ ਹਾਸਲ ਕਰਨ ਵਾਲਾ ਉਹ ਸੱਭ ਤੋਂ ਸਹੀ ਵਿਅਕਤੀ ਹੈ।
ਅਹਿਮਦਾਬਾਦ : ਨਾਰਵੇ ਦੇ ਮਸ਼ਹੂਰ ਯੂਟਿਊਬਰ ਹੇਰਾਲਡ ਬਾਲਡਰ ਦੁਨੀਆਂ ਵਿਚ ਘੁੰਮਦੇ ਹੋਏ ਵੀਡੀਓ ਬਣਾਉਦੇਂ ਹਨ ਤੇ ਉਹਨਾਂ ਨੂੰ ਬਹੁਤ ਪੰਸਦ ਕੀਤਾ ਜਾਂਦਾ ਹੈ। ਅਜਿਹੇ ਹੀ ਸਫਰ ਦੌਰਾਨ ਵੀਡੀਓ ਬਣਾਉਣ ਲਈ ਹੇਰਾਲਡ ਅਹਿਮਦਾਬਾਦ ਵਿਖੇ ਪੁੱਜੇ ਤਾਂ ਸੜਕ ਕਿਨਾਰੇ ਇਕ ਨਾਈ ਦੀ ਦੁਕਾਨ 'ਤੇ ਰੁਕੇ। ਇਥੇ ਉਹਨਾਂ ਨੇ ਵਾਲ ਕਟਵਾਏ ਜਿਸ ਲਈ ਸਾਧਾਰਨ ਤੌਰ 'ਤੇ 20 ਰੁਪਏ ਲਗਦੇ ਹਨ। ਹੇਰਾਲਡ ਨੇ ਸੜਕ ਕਿਨਾਰੇ ਬਣੇ ਸਲੂਨ ਵਿਚ ਜਾ ਕੇ ਟ੍ਰਿਮਿੰਗ ਕਰਵਾਈ।
Harald Baldr gave 400 dollar to Ahmadabad barber
ਹੇਰਾਲਡ ਦਾ ਕਹਿਣਾ ਹੈ ਕਿ ਵਾਲ ਕਟਵਾਉਣ ਤੋਂ ਬਾਅਦ ਮੈਂ ਇਕ ਅਇਹੇ ਵਿਅਕਤੀ ਦੀ ਭਾਲ ਕੀਤੀ ਜੋ ਅੰਗਰੇਜੀ ਭਾਸ਼ਾ ਜਾਣਦਾ ਹੋਵੇ। ਹੇਰਾਲਡ ਮੁਤਾਬਕ ਉਹ ਇਹ ਜਾਨਣਾ ਚਾਹੁੰਦੇ ਸਨ ਕਿ ਇਹ ਵਪਾਰ ਕਿਵੇਂ ਚਲਦਾ ਹੈ। ਸੈਲੂਨ ਵਾਲੇ ਦਿਨ ਭਰ ਵਿਚ ਕਿੰਨੇ ਗਾਹਕਾਂ ਨੂੰ ਅਪਣੀਆਂ ਸੇਵਾਵਾਂ ਦਿੰਦਾ ਹੈ। ਦੂਜੇ ਪਾਸੇ ਸੈਲੂਨ ਮਾਲਕ ਨੇ ਅਪਣਾ ਫੋਨ ਕੱਢਿਆ ਤੇ ਇਸ ਪੂਰੀ ਘਟਨਾ ਨੂੰ ਕੈਮਰੇ ਵਿਚ ਕੈਦ ਕੀਤਾ।
Harald Baldr
ਇਸ ਤੋਂ ਬਾਅਦ ਦੋਹਾਂ ਨੇ ਸੈਲਫੀ ਵੀ ਲਈ। ਹੇਰਾਲਡ ਨੇ ਅਪਣੇ ਹੇਅਰਕੱਟ ਨੂੰ ਵਧੀਆ ਦੱਸਿਆ ਅਤੇ ਸੈਲੂਨ ਵਾਲੇ ਨੂੰ 20 ਰੁਪਏ ਦਿਤੇ। ਉਹਨਾਂ ਨੂੰ ਆਸ ਸੀ ਕਿ ਉਹ ਕੁਝ ਜ਼ਿਆਦਾ ਪੈਸਿਆਂ ਦੀ ਮੰਗ ਕਰੇਗਾ। ਪਰ ਉਹ ਹੈਰਾਨ ਰਹਿ ਗਏ ਜਦ ਸੈਲੂਨ ਵਾਲੇ ਨੇ ਕਿਹਾ ਕਿ ਉਸ ਦੇ ਕੰਮ ਦੇ ਇੰਨੇ ਹੀ ਪੈਸੇ ਬਣੇ ਹਨ। ਹੇਰਾਲਡ ਨੇ ਦੱਸਿਆ ਕਿ ਉਹ ਮੇਰੇ ਤੋਂ ਵਾਧੂ ਪੈਸੇ ਦੀ ਮੰਗ ਵੀ ਕਰ ਸਕਦਾ ਸੀ ਤੇ ਮੈਂ ਨਾਂਹ ਵੀ ਨਹੀਂ ਸੀ ਕਰਨੀ।
Harald Baldr
ਇਸ ਤੋਂ ਬਾਅਦ ਹੇਰਾਲਡ ਨੇ ਅਪਣੀ ਜੇਬ ਵਿਚੋਂ 400 ਡਾਲਰ ਭਾਵ ਕਿ 28 ਹਜ਼ਾਰ ਰੁਪਏ ਕੱਢੇ ਅਤੇ ਨਾਈ ਨੂੰ ਇਹ ਕਹਿੰਦੇ ਹੋਏ ਦਿੱਤੇ ਕਿ ਮੇਰੀ ਹੁਣ ਤੱਕ ਦੀ ਯਾਤਰਾ ਦੌਰਾਨ ਇਹ ਇਨਾਮ ਹਾਸਲ ਕਰਨ ਵਾਲਾ ਉਹ ਸੱਭ ਤੋਂ ਸਹੀ ਵਿਅਕਤੀ ਹੈ। ਹੇਰਾਲਡ ਨੇ ਇਕ ਸਥਾਨਕ ਵਿਅਕਤੀ ਦੀ ਮਦਦ ਨਾਲ ਦੁਕਾਨਦਾਰ ਨੂੰ ਦੱਸਿਆ ਕਿ ਉਹਨਾਂ ਨੇ ਉਸ ਨੂੰ ਇਹ ਪੈਸੇ ਇਸ ਲਈ ਦਿਤੇ ਹਨ ਕਿ ਉਹ ਨਵੇਂ ਉਪਕਰਣ ਖਰੀਦ ਸਕੇ
Harald Baldr
ਅਤੇ ਪਰਵਾਰ ਦਾ ਖਿਆਲ ਰੱਖ ਸਕੇ। ਪੈਸੇ ਲੈਣ ਤੋਂ ਬਾਅਦ ਸੈਲੂਨ ਵਾਲੇ ਨੇ ਹੇਰਾਲਡ ਨੂੰ ਚਾਹ ਵੀ ਪਿਲਾਈ। ਹੇਰਾਲਡ ਵੱਖ-ਵੱਖ ਸ਼ਹਿਰਾਂ ਵਿਚ ਜਾ ਕੇ ਉਥੇ ਦੀ ਜਿੰਦਗੀ ਨੂੰ ਅਪਣੀ ਚੈਨਲ 'ਤੇ ਵਿਖਾਉਂਦੇ ਹਨ। ਇਸ ਦੌਰਾਨ ਜੋ ਪੈਸਾ ਇਕੱਠਾ ਹੁੰਦਾ ਹੈ ਉਸ ਨੂੰ ਉਹ ਲੋੜਵੰਦਾਂ ਨੂੰ ਦੇ ਦਿੰਦੇ ਹਨ। ਇਸ ਕਾਰਨ ਦੁਨੀਆਂ ਭਰ ਵਿਚ ਉਹਨਾਂ ਦੇ ਕਈ ਪ੍ਰਸੰਸਕ ਹਨ।