
ਜਾਣੋ ਕਿੰਨੇ ਪੈਸੇ ਕਰਨੇ ਪੈਣਗੇ ਖ਼ਰਚ
ਨਵੀਂ ਦਿੱਲੀ- ਜੇਕਰ ਤੁਸੀਂ ਵੀ ਆਪਣੇ ਜਨਮਦਿਨ ਨੂੰ ਬਹੁਤ ਖਾਸ ਬਣਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇਕ ਮੈਟਰੋ ਕੋਚ ਦੀ ਬੁਕਿੰਗ ਕਰਕੇ ਅਜਿਹਾ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਹਰ ਘੰਟੇ ਭੁਗਤਾਨ ਕਰਨਾ ਪਏਗਾ। ਮੀਡੀਆ ਰਿਪੋਰਟਾਂ ਅਨੁਸਾਰ ਬੁਕਿੰਗ ਪੁਸ਼ਟੀ ਹੋਣ ਤੋਂ ਬਾਅਦ 5 ਤੋਂ 10 ਹਜ਼ਾਰ ਰੁਪਏ ਦੀ ਰਾਸ਼ੀ ਜਮ੍ਹਾ ਕਰਨੀ ਪਏਗੀ।
File
ਇਸ ਤੋਂ ਇਲਾਵਾ ਬੁਕਿੰਗ ਕਰਨ ਵਾਲੇ ਨੂੰ 20 ਹਜ਼ਾਰ ਰੁਪਏ ਦੀ ਵਾਧੂ ਰਕਮ ਜ਼ਮਾਨਤ ਪੈਸੇ ਵਜੋਂ ਜਮ੍ਹਾ ਕਰਵਾਉਣੀ ਪਵੇਗੀ, ਜੋ ਬਾਅਦ ਵਿਚ ਵਾਪਸ ਕਰ ਦਿੱਤੀ ਜਾਵੇਗੀ। ਐਕਵਾ ਲਾਈਨ 'ਤੇ ਨੋਇਡਾ-ਗਰੇਨੋ ਮੈਟਰੋ ਦੇ ਕੋਚ ਵਿਚ ਜਨਮਦਿਨ ਦੀ ਪਾਰਟੀ ਕਰਨ ਦਾ ਮੌਕਾ ਹੁਣ ਤੁਹਾਨੂੰ ਮਿਲੇਗਾ। ਚਲਦੀ ਜਾਂ ਖੜੀ ਮੈਟਰੋ ਵਿਚ ਇਸ ਦੀ ਆਗਿਆ ਹੋਵੇਗੀ। ਇਸ ਦੇ ਲਈ ਤੁਹਾਨੂੰ 10 ਹਜ਼ਾਰ ਰੁਪਏ ਤੱਕ ਦੇਣੇ ਪੈਣਗੇ।
File
ਮੀਡੀਆ ਰਿਪੋਰਟਾਂ ਅਨੁਸਾਰ ਨੋਇਡਾ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਡ (NMRC-Noida Metro Rail Corporation) ਨੇ ਇਸ ਦੀ ਅਧਿਕਾਰਤ ਘੋਸ਼ਣਾ ਕੀਤੀ ਹੈ। ਮੈਟਰੋ ਕੋਚ ਵਿਚ ਤੁਹਾਨੂੰ ਜਨਮਦਿਨ, ਵਿਆਹ ਤੋਂ ਪਹਿਲਾਂ ਜਾਂ ਕਿਸੇ ਹੋਰ ਪਾਰਟੀ ਦਾ ਮੌਕਾ ਮਿਲੇਗਾ। ਹਾਲਾਂਕਿ ਇਸ ਦੇ ਲਈ ਐਨਐਮਆਰਸੀ ਦੀਆਂ ਕੁਝ ਸ਼ਰਤਾਂ ਦਾ ਪਾਲਣ ਕਰਨਾ ਪਏਗਾ।
File
ਜੇਕਰ ਇਹ ਪ੍ਰੋਗਰਾਮ ਮੈਟਰੋ ਦੇ ਰੋਜ਼ਾਨਾ ਸਮੇਂ ਵਿੱਚ ਹੋਣਾ ਹੈ ਜਾਂ ਇਹ ਰਾਤ ਦੇ 11 ਵਜੇ ਤੋਂ 2 ਵਜੇ ਤੱਕ ਹੋਣਾ ਹੈ ਤਾਂ ਇਸ ਵਿਕਲਪ ਦੀ ਚੋਣ ਕਰਨ ਦਾ ਵੀ ਇੱਕ ਮੌਕਾ ਮਿਲੇਗਾ। ਇੱਕ ਕੋਚ ਵਿਚ ਵੱਧ ਤੋਂ ਵੱਧ 50 ਲੋਕਾਂ ਨੂੰ ਰੱਖ ਸਕਦਾ ਹੈ। ਨੋਇਡਾ ਦੇ ਸੈਕਟਰ-51 ਮੈਟਰੋ ਸਟੇਸ਼ਨ ਤੋਂ ਡਿਪੂ ਸਟੇਸ਼ਨ ਲਈ ਰਾਊਂਡ ਟਰਿੱਪ, ਬਿਨਾਂ ਕਿਸੇ ਸਜਾਵਟ ਦੇ ਨਿਯਮਤ ਤੌਰ ਤੇ ਚੱਲ ਰਹੇ ਮੈਟਰੋ ਕੋਚ-8 ਹਜ਼ਾਰ ਰੁਪਏ ਪ੍ਰਤੀ ਘੰਟਾ ਪ੍ਰਤੀ ਕੋਚ ਫੀਸ ਹੋਵੇਗੀ।
File
ਇਸ ਦੇ ਨਾਲ ਹੀ, ਨੋਇਡਾ ਸੈਕਟਰ-51 ਅਤੇ ਡੀਪੋ ਮੈਟਰੋ ਸਟੇਸ਼ਨ 'ਤੇ ਖੜੀ ਬਿਨਾਂ ਕਿਸੇ ਸਜਾਵਟ ਦੇ ਮੈਟਰੋ ਕੋਚ-5 ਹਜ਼ਾਰ ਰੁਪਏ ਪ੍ਰਤੀ ਘੰਟਾ ਪ੍ਰਤੀ ਕੋਚ ਫੀਸ ਹੋਵੇਗੀ। ਨੋਇਡਾ ਸੈਕਟਰ -51 ਮੈਟਰੋ ਸਟੇਸ਼ਨ ਤੋਂ ਡਿਪੂ ਸਟੇਸ਼ਨ ਲਈ ਰਾਊਂਡ ਟਰਿੱਪ, ਸਜਾਵਟ ਦੇ ਨਾਲ ਨਿਯਮਤ ਤੌਰ 'ਤੇ ਚੱਲ ਰਹੇ ਮੈਟਰੋ ਕੋਚ-10 ਹਜ਼ਾਰ ਰੁਪਏ ਪ੍ਰਤੀ ਘੰਟਾ ਪ੍ਰਤੀ ਕੋਚ ਫੀਸ ਹੋਵੇਗੀ। ਨੋਇਡਾ ਸੈਕਟਰ-51 ਅਤੇ ਡਿਪੂ ਮੈਟਰੋ ਸਟੇਸ਼ਨ 'ਤੇ ਖੜੇ ਸਜਾਵਟੀ ਮੈਟਰੋ ਕੋਚ-7 ਹਜ਼ਾਰ ਰੁਪਏ ਪ੍ਰਤੀ ਘੰਟਾ ਪ੍ਰਤੀ ਕੋਚ ਨਿਰਧਾਰਤ ਕੀਤੀ ਗਈ ਹੈ।