
ਕੋਇੰਬਟੂਰ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਵਿਭਾਗਾਂ, ਨਿਜੀ ਕੰਪਨੀਆਂ ਅਤੇ ਸਕੂਲ - ਕਾਲਜਾਂ ਵਿਚ ਕੁਦਰਤੀ ਆਫ਼ਤ
ਨਵੀਂ ਦਿੱਲੀ, ਕੋਇੰਬਟੂਰ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਵਿਭਾਗਾਂ, ਨਿਜੀ ਕੰਪਨੀਆਂ ਅਤੇ ਸਕੂਲ - ਕਾਲਜਾਂ ਵਿਚ ਕੁਦਰਤੀ ਆਫ਼ਤ ਜਾਂ ਕਿਸੇ ਤਰ੍ਹਾਂ ਦੇ ਵੱਡੇ ਹਾਦਸੇ ਤੋਂ ਬਚਣ ਲਈ ਸਮੇਂ - ਸਮੇਂ ਉੱਤੇ ਮਾਕ ਡਰਿੱਲ (ਅਭਿਆਸ) ਕਰਵਾਇਆ ਜਾਂਦਾ ਹੈ। ਜਿਥੇ ਇੱਕ ਬੀਬੀਏ ਦੀ ਵਿਦਿਆਰਥਣ ਦੀ ਆਫ਼ਤ ਪ੍ਰਬੰਧਨ ਟ੍ਰੇਨਿੰਗ ਦੇ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਲੜਕੀ ਦੀ ਪਛਾਣ 19 ਸਾਲਾ ਲੋਕੇਸ਼ਵਰੀ ਬੀਬੀਏ ਵਿਦਿਆਰਤਾਹਨ ਵੱਜੋਂ ਹੋਈ ਹੈ। ਕੋਇੰਬਟੂਰ ਦੇ ਕਲਾਈਮਗਲ ਕਾਲਜ ਵਿਚ ਆਫ਼ਤ ਪ੍ਰਬੰਧਨ ਦੀ ਟ੍ਰੇਨਿੰਗ ਆਯੋਜਿਤ ਕੀਤੀ ਜਾ ਰਹੀ ਸੀ।
Coimbatore Girl Dies during disaster preparedness drillਇਸ ਟ੍ਰੇਨਿੰਗ ਦੇ ਦੌਰਾਨ ਵਿਦਿਆਰਥੀਆਂ ਨੂੰ ਆਫ਼ਤ ਦੇ ਭੈੜੇ ਸਮੇਂ ਉਸ ਤੋਂ ਬਚਾਅ ਕਰਨ ਦੇ ਟਿਪਸ ਦਿੱਤੇ ਜਾ ਰਹੇ ਸਨ। ਇਸ ਵਿਚ ਸਰੀਰਕ ਟ੍ਰੇਨਿੰਗ ਦੇ ਮਾਧਿਅਮ ਤੋਂ ਵਿਦਿਆਰਥੀਆਂ ਨੂੰ ਆਫ਼ਤ ਦੇ ਸਮੇਂ ਕਿਵੇਂ ਬਚਣਾ ਹੈ ਇਸਦੀ ਟ੍ਰੇਨਿੰਗ ਦਿੱਤੀ ਜਾ ਰਹੀ ਸੀ। ਇਸ ਦੌਰਾਨ ਬੀਬੀਏ 2ਢ Year ਦੀ ਇੱਕ ਵਿਦਿਆਰਥਣ ਜਿਸਦਾ ਨਾਮ ਲੋਕੇਸ਼ਵਰੀ ਸੀ, ਉਸ ਨੂੰ ਵੀ ਸਰੀਰਕ ਸਿੱਖਿਆ ਦਿੱਤੀ ਜਾ ਰਹੀ ਸੀ। ਇਸੀ ਸਿੱਖਿਆ ਦੇ ਦੌਰਾਨ ਕਾਲਜ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰਨ ਦੀ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਸੀ, ਪਰ ਉੱਥੇ ਜੋ ਹੋਇਆ ਇਹ ਦੇਖ ਕਿ ਖੜੇ ਲੋਕਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ 'ਤੇ ਦੁੱਖ ਦਾ ਮਹੌਲ ਬਣ ਗਿਆ।
Coimbatore Girl Dies during disaster preparedness drillਸਿੱਖਿਆ ਦੇ ਇੱਕ ਹਿੱਸੇ ਦੇ ਰੂਪ ਵਿਚ ਵਿਦਿਆਰਥੀਆਂ ਨੂੰ ਉਚਾਈ ਤੋਂ ਛਾਲ ਮਾਰਨੀ ਸੀ ਅਤੇ ਹੇਠਾਂ ਗਰੁਪ ਦੇ ਮੈਂਬਰ ਜਾਲ਼ ਲੈ ਕੇ ਖੜੇ ਸਨ ਤਾਂਕਿ ਉਪਰੋਂ ਡਿੱਗਣ ਵਾਲੇ ਨੂੰ ਸਮੇਂ ਸਿਰ ਬਚਾਅ ਸਕਣ। ਇਸ ਦੌਰਾਨ ਬੀਬੀਏ ਵਿਦਿਆਰਥਣ ਲੋਕੇਸ਼ਵਰੀ ਨੇ ਵੀ ਛਾਲ ਮਾਰ ਦਿੱਤੀ ਪਰ ਅਚਾਨਕ ਇਹ ਹੋਇਆ ਕਿ ਲੋਕੇਸ਼ਵਰੀ ਨੇ ਜਿਵੇਂ ਹੀ ਥੱਲੇ ਛਾਲ ਮਾਰੀ ਉਸਦਾ ਸਿਰ ਵਿਚ ਪਹਿਲੀ ਤੇ ਦੂਜੀ ਮੰਜ਼ਿਲ ਦੇ ਵਿਚਕਾਰ ਬਣੇ ਇੱਕ ਸਲੈਬ ਨਾਲ ਜ਼ੋਰ ਕਿ ਟਕਰਾਇਆ ਅਤੇ ਉਹ ਜ਼ਖਮੀ ਹੋਕੇ ਹੇਠਾਂ ਡਿੱਗ ਗਈ। ਉਸ ਨੂੰ ਤੁਰਤ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
Lokeshwari