
ਲਗਾਤਾਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਦਾ ਇਕ ਹੋਰ ਬਿਆਨ ਸਾਹਮਣੇ ਆਇਆ ਹੈ
ਨਵੀਂ ਦਿੱਲੀ: ਲਗਾਤਾਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਦਾ ਇਕ ਹੋਰ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਹ ਇਹ ਕਹਿੰਦੇ ਵਿਖਾਈ ਦੇ ਰਹੇ ਹਨ ਕਿ ਦੁਨੀਆ ਦੇ ਸਭ ਤੋਂ ਖੁਸ਼ ਮੁਸਲਮਾਨ ਭਾਰਤ ਵਿਚ ਹਨ ਕਿਉਂਕਿ ਅਸੀਂ ਹਿੰਦੂ ਹਾਂ।
Mohan Bhagwat
ਉਨ੍ਹਾਂ ਕਿਹਾ ਕਿ ਯਹੂਦੀ ਇੱਧਰ–ਉੱਧਰ ਘੁੰਮਦੇ ਫਿਰ ਰਹੇ ਸਨ। ਉਸ ਸਮੇਂ ਵੀ ਇਕੱਲਾ ਭਾਰਤ ਹੀ ਸੀ, ਜਿੱਥੇ ਉਨ੍ਹਾਂ ਨੂੰ ਪਨਾਹ ਮਿਲੀ। ਪਾਰਸੀ ਪੂਜਾ ਤੇ ਮੂਲ ਧਰਮ ਸਿਰਫ਼ ਭਾਰਤ ਵਿਚ ਸੁਰੱਖਿਅਤ ਹਨ। ਵਿਸ਼ਵ ਦੇ ਸਭ ਤੋਂ ਵੱਧ ਸੁਖੀ ਮੁਸਲਮਾਨ ਤੁਹਾਨੂੰ ਭਾਰਤ ਵਿਚ ਮਿਲਣਗੇ। ਅਜਿਹਾ ਕਿਉਂ ਹੈ? ਕਿਉਂਕਿ ਅਸੀਂ ਹਿੰਦੂ ਹਾਂ।ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਸਾਰੀ ਤਰੱਕੀ ਅੰਗਰੇਜ਼ਾਂ ਕਾਰਨ ਹੋਈ ਹੈ, ਇਹ ਕਹਿਣਾ ਗਲਤ ਹੈ। ਉਹਨਾਂ ਕਿਹਾ ਕਿ ਹਿੰਦੂ ਕੋਈ ਭਾਸ਼ਾ ਜਾਂ ਸੂਬਾ ਨਹੀਂ ਹੈ ਇਹ ਇਕ ਸੱਭਿਆਚਾਰ ਹੈ ਜੋ ਭਾਰਤ ਦੇ ਲੋਕਾਂ ਦੀ ਸਭਿਆਚਾਰਕ ਵਿਰਾਸਤ ਹੈ।
RSS
ਬਿਆਨ ਵਿਚ ਸੰਘ ਮੁਖੀ ਨੇ ਕਿਹਾ ਆਰਐੱਸਐੱਸ ਦਾ ਮੰਤਵ ਭਾਰਤ ਵਿਚ ਤਬਦੀਲੀ ਲਿਆਉਣ ਲਈ ਸਿਰਫ਼ ਹਿੰਦੂਆਂ ਨੂੰ ਹੀ ਨਹੀਂ, ਸਗੋਂ ਵੱਖੋ–ਵੱਖਰੇ ਭਾਈਚਾਰਿਆਂ ਨੂੰ ਸੰਗਠਤ ਕਰਨਾ ਹੈ। ਭਾਗਵਤ ਨੇ ਕਿਹਾ ਕਿ ਰਾਸ਼ਟਰਵਾਦ ਲੋਕਾਂ ਨੂੰ ਡਰਾਉਂਦਾ ਹੈ ਕਿਉਂਕਿ ਉਹ ਤੁਰੰਤ ਇਸ ਨੂੰ ਹਿਟਲਰ ਤੇ ਮੁਸੋਲਿਨੀ ਨਾਲ ਜੋੜ ਦਿੰਦੇ ਹਲ ਪਰ ਭਾਰਤ ਦਾ ਰਾਸ਼ਟਰਵਾਦ ਅਜਿਹਾ ਨਹੀਂ ਹੈ ਕਿਉਂਕਿ ਇਹ ਰਾਸ਼ਟਰ ਆਪਣੇ ਆਮ ਸੱਭਿਆਚਾਰ ਤੋਂ ਬਣਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ