ਅਨਿਲ ਅੰਬਾਨੀ ਨਾਲ ਜੁੜੀ ਸੁਣਵਾਈ 'ਚ ਬਦਲਾਅ ਦੇ ਦੋਸ਼ 'ਤੇ ਦੋ ਕਰਮਚਾਰੀ ਬਰਖ਼ਾਸਤ 
Published : Feb 14, 2019, 1:51 pm IST
Updated : Feb 14, 2019, 1:52 pm IST
SHARE ARTICLE
The Supreme Court of India
The Supreme Court of India

ਨਿਆਇਕ ਨਿਰਦੇਸ਼ ਵਿਚ ਅਜਿਹਾ ਬਦਲਾਅ ਕੀਤਾ ਗਿਆ ਜਿਸ ਕਾਰਨ ਅਜਿਹੀ ਧਾਰਨਾ ਬਣੀ ਕਿ ਅੰਬਾਨੀ ਨੂੰ ਮਾਨਹਾਨੀ ਦੇ ਮਾਮਲੇ ਵਿਚ ਨਿਜੀ ਤੌਰ 'ਤੇ ਪੇਸ਼ ਹੋਣ ਤੋਂ ਛੋਟ ਮਿਲ ਗਈ ਸੀ।

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅਦਾਲਤ ਦੇ ਉਹਨਾਂ ਦੋ ਕਰਮਚਾਰੀਆਂ ਨੂੰ ਬਰਖ਼ਾਸਤ ਕਰ ਦਿਤਾ ਜਿਹਨਾਂ 'ਤੇ ਕਾਰੋਬਾਰੀ ਅਨਿਲ ਅੰਬਾਨੀ ਨਾਲ ਜੁੜੇ ਇਕ ਨਿਆਇਕ ਨਿਰਦੇਸ਼ ਵਿਚ ਛੇੜਛਾੜ ਕਰਨ ਦਾ ਦੋਸ਼ ਹੈ। ਦੋਸ਼ ਇਹ ਹੈ ਕਿ ਨਿਆਇਕ ਨਿਰਦੇਸ਼ ਵਿਚ ਅਜਿਹਾ ਬਦਲਾਅ ਕੀਤਾ ਗਿਆ ਜਿਸ ਕਾਰਨ ਅਜਿਹੀ ਧਾਰਨਾ ਬਣੀ ਕਿ ਅੰਬਾਨੀ ਨੂੰ ਮਾਨਹਾਨੀ ਦੇ ਮਾਮਲੇ ਵਿਚ ਨਿਜੀ ਤੌਰ 'ਤੇ ਪੇਸ਼ ਹੋਣ ਤੋਂ ਛੋਟ ਮਿਲ ਗਈ ਸੀ।

Anil AmbaniAnil Ambani

ਖ਼ਬਰਾਂ ਮੁਤਾਬਕ ਕੋਰਟ ਨੇ ਇਹ ਕਾਰਵਾਈ ਕਰਨ ਦੇ ਲਈ ਸੰਵਿਧਾਨ ਦੇ ਆਰਟੀਕਲ 311 ਅਧੀਨ ਮਿਲਣ ਵਾਲੇ ਅਧਿਕਾਰਾਂ ਦੀ ਵਰਤੋਂ ਕੀਤੀ। ਕੋਰਟ ਮਾਸਟਰ ਮਾਨਵ ਸ਼ਰਮਾ ਅਤੇ ਤਪਨ ਕੁਮਾਰ ਚੱਕਰਵਰਤੀ 'ਤੇ ਇਹ ਕਾਰਵਾਈ ਕੀਤੀ ਗਈ। ਇਹ ਦੋਨੋਂ ਸਹਾਇਕ ਰਜਿਸਟਰਾਰ ਦੇ ਅਹੁਦੇ 'ਤੇ ਕੰਮ ਕਰ ਰਹੇ ਸਨ। ਕੋਰਟ ਮਾਸਟਰ ਦੀ ਖੁੱਲ੍ਹੀ ਅਦਾਲਤ ਜਾਂ ਜੱਜਾਂ ਦੇ ਚੈਂਬਰਸ ਵਿਚ ਦਿਤੇ ਗਏ ਸਾਰੇ ਫ਼ੈਸਲਿਆਂ ਨੂੰ ਲਿਖਣ ਵਿਚ ਭੂਮਿਕਾ ਹੁੰਦੀ ਹੈ।

Justice Ranjan Gogoi Chief Justice Ranjan Gogoi

ਚੀਫ ਜਸਟਿਸ ਰੰਜਨ ਗੋਗੋਈ ਵੱਲੋਂ ਇਹ ਫ਼ੈਸਲਾ ਲਿਆ ਗਿਆ। ਮੁਢੱਲੀ ਜਾਂਚ ਵਿਚ ਨਿਆਇਕ ਨਿਰਦੇਸ਼ ਵਿਚ ਛੇੜਛਾੜ ਕੀਤੇ ਜਾਣ ਦਾ ਪਤਾ ਲਗਣ ਤੋਂ ਬਾਅਦ ਇਹਨਾਂ ਦੋਹਾਂ ਅਧਿਕਾਰੀਆਂ ਨੂੰ ਬਰਖ਼ਾਸਤ ਕਰਨ ਦੇ ਹੁਕਮ 'ਤੇ ਹਸਤਾਖ਼ਰ ਕੀਤੇ ਗਏ। ਖ਼ਬਰਾਂ ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਚੀਫ ਜਸਟਿਸ ਨੇ ਸੁਪਰੀਮ ਕੋਰਟ ਦੇ ਸੈਕਸ਼ਨ 11 (13) ਅਧੀਨ ਮਿਲਣ ਵਾਲੇ ਅਧਿਕਾਰਾਂ ਦੀ ਵੀ ਵਰਤੋਂ ਕੀਤੀ।

Supreme Court of IndiaSupreme Court of India

ਇਸ ਦੇ ਅਧੀਨ ਚੀਫ ਜਸਟਿਸ ਨੂੰ ਕਿਸੇ ਕਰਮਚਾਰੀ ਨੂੰ ਖ਼ਾਸ ਸਥਿਤੀ  ਦੌਰਾਨ ਸਾਧਾਰਨ ਅਨੁਸ਼ਾਸਨੀ ਕਾਰਵਾਈ ਕੀਤੇ ਬਿਨਾਂ ਬਰਖ਼ਾਸਤ ਕਰਨ ਦਾ ਅਧਿਕਾਰ ਹੁੰਦਾ ਹੈ। ਦੱਸ ਦਈਏ ਕਿ ਜਿਸ ਹੁਕਮ 'ਤੇ ਇਹ ਸਾਰਾ ਵਿਵਾਦ ਹੋਇਆ ਹੈ ਉਹ 7 ਜਨਵਰੀ ਨੂੰ ਸੁਪਰੀਮ ਕੋਰਟ ਦੀ ਵੈਬਸਾਈਟ 'ਤੇ ਅਪਲੋਡ ਕੀਤਾ ਗਿਆ ਸੀ। ਟੈਲੀਕਾਮ ਕੰਪਨੀ ਏਰਿਕਸਨ ਰਿਲਾਇੰਸ ਕਮਿਊਨੀਕੇਸ਼ਨਜ਼ ਵੱਲੋਂ 550 ਕਰੋੜ ਰੁਪਏ ਦਾ ਭੁਗਤਾਨ ਨਾ 

Reliance CommunicationReliance Communication

ਕਰਨ ਤੋਂ ਬਾਅਦ ਉਲੰਘਣਾ ਦੇ ਮਾਮਲੇ ਵਿਚ ਅਨਿਲ ਅੰਬਾਨੀ ਵਿਰੁਧ ਸੁਪਰੀਮ ਕੋਰਟ ਵਿਖੇ ਪੁੱਜੀ ਹੈ। ਜਸਟਿਸ ਆਰਐਫ ਨਰੀਮਨ ਅਤੇ ਜਸਟਿਸ ਵਿਨੀਤ ਸਰਨ ਦੇ ਹੁਕਮ ਵਿਚ ਅੰਬਾਨੀ ਨੂੰ ਅਦਾਲਤੀ ਕਾਰਵਾਈ ਦੌਰਾਨ ਨਿਜ਼ੀ ਤੌਰ 'ਤੇ ਮੌਜੂਦ ਰਹਿਣ ਨੂੰ ਕਿਹਾ ਗਿਆ। ਹਾਲਾਂਕਿ ਵੈਬਸਾਈਟ 'ਤੇ ਅਪਲੋਡ ਕੀਤੇ ਗਏ ਹੁਕਮ ਵਿਚ 'ਨਾਟ' ਸ਼ਬਦ ਦੇ ਨਾ ਹੋਣ ਨਾਲ ਅਜਿਹਾ ਸੰਕੇਤ ਗਿਆ ਕਿ

EricssonEricsson

ਅਨਿਲ ਅੰਬਾਨੀ ਨੂੰ ਨਿਜੀ ਤੌਰ 'ਤੇ ਪੇਸ਼ ਹੋਣ ਤੋਂ ਛੋਟ ਮਿਲੀ ਹੈ। 10 ਜਨਵਰੀ ਨੂੰ ਏਰਿਕਸਨ ਦੇ ਨੁਮਾਇੰਦਿਆਂ ਵੱਲੋਂ ਇਸ ਖਾਮੀ ਬਾਰੇ ਦੱਸੇ ਜਾਣ 'ਤੇ ਸੋਧੋ ਗਏ ਹੁਕਮ ਨੂੰ ਅਪਲੋਡ ਕੀਤਾ ਗਿਆ ਜਿਸ ਤੋਂ ਬਾਅਦ ਅਨਿਲ ਅੰਬਾਨੀ ਇਸ ਮਾਮਲੇ ਵਿਚ 12 ਅਤੇ 13 ਫਰਵਰੀ ਨੂੰ ਕੋਰਟ ਵਿਚ ਪੇਸ਼ ਹੋਏ ਸਨ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement