54 ਚੀਨੀ ਐਪਸ 'ਤੇ ਪਾਬੰਦੀ ਲਗਾਉਣ ਜਾ ਰਹੀ ਭਾਰਤ ਸਰਕਾਰ
Published : Feb 14, 2022, 10:58 am IST
Updated : Feb 14, 2022, 11:00 am IST
SHARE ARTICLE
Govt issues order to ban 54 Chinese apps
Govt issues order to ban 54 Chinese apps

ਭਾਰਤ ਸਰਕਾਰ ਨੇ ਇਕ ਵਾਰ ਫਿਰ ਚੀਨ ਦੀਆਂ 54 ਐਪਸ 'ਤੇ ਪਾਬੰਦੀ ਲਗਾ ਦਿੱਤੀ ਹੈ।

 

ਨਵੀਂ ਦਿੱਲੀ: ਭਾਰਤ ਸਰਕਾਰ ਨੇ ਇਕ ਵਾਰ ਫਿਰ ਚੀਨ ਦੀਆਂ 54 ਐਪਸ 'ਤੇ ਪਾਬੰਦੀ ਲਗਾ ਦਿੱਤੀ ਹੈ। ਅਜੇ ਤੱਕ ਪਾਬੰਦੀਸ਼ੁਦਾ ਐਪਸ ਦੀ ਅਧਿਕਾਰਤ ਸੂਚੀ ਸਾਹਮਣੇ ਨਹੀਂ ਆਈ ਹੈ ਪਰ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੇ ਭਾਰਤ ਵਿਚ 54 ਚੀਨੀ ਐਪਸ 'ਤੇ ਪਾਬੰਦੀ ਲਗਾ ਦਿੱਤੀ ਹੈ। ਇਲੈਕਟ੍ਰੋਨਿਕਸ ਅਤੇ ਆਈਟੀ ਮੰਤਰਾਲੇ ਨੇ ਇਹਨਾਂ ਐਪਸ 'ਤੇ ਪਾਬੰਦੀ ਲਗਾਈ ਹੈ। ਸੂਤਰਾਂ ਅਨੁਸਾਰ ਭਾਰਤ ਸਰਕਾਰ ਉਹਨਾਂ 54 ਚੀਨੀ ਐਪਸ 'ਤੇ ਪਾਬੰਦੀ ਲਾਵੇਗੀ ਜੋ ਭਾਰਤ ਦੀ ਸੁਰੱਖਿਆ ਲਈ ਖਤਰਾ ਹਨ।

Govt issues order to ban 54 Chinese appsGovt issues order to ban 54 Chinese apps

ਦੱਸਿਆ ਜਾ ਰਿਹਾ ਹੈ ਕਿ ਇਹ ਐਪ ਭਾਰਤੀ ਯੂਜ਼ਰਸ ਦਾ ਡਾਟਾ ਵਿਦੇਸ਼ੀ ਸਰਵਰ 'ਤੇ ਟਰਾਂਸਫਰ ਕਰ ਰਹੇ ਸਨ। ਗੂਗਲ ਦੇ ਪਲੇ ਸਟੋਰ 'ਤੇ ਐਪਸ ਨੂੰ ਬੈਨ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਪਾਬੰਦੀਸ਼ੁਦਾ 54 ਐਪਸ ਦੀ ਸੂਚੀ ਵਿਚ ਵੱਡੀਆਂ ਚੀਨੀ ਕੰਪਨੀਆਂ ਜਿਵੇਂ ਕਿ ਟੈਨਸੈਂਟ, ਅਲੀਬਾਬਾ ਅਤੇ ਗੇਮਿੰਗ ਫਰਮ ਨੈੱਟਈਜ਼ ਦੀਆਂ ਐਪਸ ਸ਼ਾਮਲ ਹਨ। ਕਿਹਾ ਜਾ ਰਿਹਾ ਹੈ ਕਿ ਬੈਨ ਕੀਤੇ ਗਏ ਇਹ 54 ਐਪਸ 2020 ਵਿਚ ਬੈਨ ਕੀਤੇ ਗਏ ਐਪਸ ਦਾ ਨਵਾਂ ਰੂਪ ਸਨ।

Govt issues order to ban 54 Chinese appsGovt issues order to ban 54 Chinese apps

ਮਿਲੀ ਜਾਣਕਾਰੀ ਅਨੁਸਾਰ ਜਿਨ੍ਹਾਂ ਐਪਾਂ 'ਤੇ ਪਾਬੰਦੀ ਲਗਾਈ ਜਾ ਰਹੀ ਹੈ, ਉਹਨਾਂ 'ਚ Sweet Selfie HD, Beauty Camera - Selfie Camera,Viva Video Editor, Tencent Xriver, Onmyoji Arena, AppLock ਅਤੇ Dual Space Lite ਆਦਿ ਐਪ ਸ਼ਾਮਲ ਹਨ। ਇਹਨਾਂ ਐਪਸ ਨੂੰ ਆਈਟੀ ਐਕਟ ਦੀ ਧਾਰਾ 69ਏ ਤਹਿਤ ਬੈਨ ਕੀਤਾ ਗਿਆ ਹੈ।

playstorePlaystore

ਦੱਸ ਦੇਈਏ ਕਿ ਭਾਰਤ ਸਰਕਾਰ ਨੇ ਸਭ ਤੋਂ ਪਹਿਲਾਂ ਜੂਨ 2020 ਵਿਚ ਦੇਸ਼ ਵਿਚ ਸਰਗਰਮ ਚੀਨੀ ਐਪਸ ਨੂੰ ਬੈਨ ਕਰਨ ਦਾ ਫੈਸਲਾ ਕੀਤਾ ਸੀ। ਉਦੋਂ ਤੋਂ ਹੁਣ ਤੱਕ ਚੀਨ ਵਿਚ ਬਣੀਆਂ ਕੁੱਲ 224 ਐਪਾਂ ਨੂੰ ਬੈਨ ਕੀਤਾ ਜਾ ਚੁੱਕਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement