
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਹੋਰ ਵਿਧਾਇਕ ਦਾ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਮੱਧ ਪ੍ਰਦੇਸ਼ ਦੇ ਗੁਨਾ ਤੋਂ ਭਾਜਪਾ ...
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਹੋਰ ਵਿਧਾਇਕ ਦਾ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਮੱਧ ਪ੍ਰਦੇਸ਼ ਦੇ ਗੁਨਾ ਤੋਂ ਭਾਜਪਾ ਵਿਧਾਇਕ ਪੰਨਾ ਲਾਲ ਸ਼ਾਕਿਆ ਨੇ ਔਰਤਾਂ ਨੂੰ ਲੈ ਕੇ ਇਕ ਅਜਿਆ ਬਿਆਨ ਦਿਤਾ ਹੈ, ਜਿਸ ਵਿਚ ਉਹ ਔਰਤਾਂ ਨੂੰ ਬੱਚੇ ਪੈਦਾ ਕਰਨ ਨੂੰ ਲੈ ਕੇ ਨਸੀਹਤ ਦਿੰਦੇ ਨਜ਼ਰ ਆ ਰਹੇ ਹਨ। ਵਿਧਾਇਕ ਪੰਨਾ ਲਾਲ ਸ਼ਾਕਿਆ ਨੇ ਕਿਹਾ ਕਿ ਔਰਤਾਂ ਬਾਂਝ ਰਹਿਣ ਪਰ ਅਜਿਹੇ ਬੱਚਿਆਂ ਨੂੰ ਜਨਮ ਨਾ ਦੇਣ ਜੋ ਸੰਸਕਾਰੀ ਨਾ ਹੋਣ ਅਤੇ ਸਮਾਜ ਵਿਚ ਵਿਗਾੜ ਪੈਦਾ ਕਰਦੇ ਹੋਣ।
madhya pradesh guna bjp mla pannalal shakyasਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਪੰਨਾ ਲਾਲ ਸ਼ਾਕਿਆ ਨੇ ਕਿਹਾ ਕਿ ਕਾਂਗਰਸ ਗ਼ਰੀਬੀ ਹਟਾਓ ਦੇ ਨਾਅਰੇ ਦੇ ਨਾਲ ਆਈ ਪਰ ਉਸ ਨੇ ਗ਼ਰੀਬ ਨੂੰ ਹੀ ਹਟਾ ਦਿਤਾ। ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਗ਼ਲਤ ਨੀਤੀਆਂ ਬਣਾਉਣ ਵਾਲੇ ਨੇਤਾ ਪੈਦਾ ਹੋਏ। ਉਨ੍ਹਾਂ ਅਪਣੇ ਸੰਬੋਧਨ ਦੌਰਾਨ ਕਿਹਾ ਕਿ ਔਰਤਾਂ ਬਾਂਝ ਰਹਿਣ ਪਰ ਅਜਿਹੇ ਬੱਚਿਆਂ ਨੂੰ ਪੈਦਾ ਨਾ ਕਰਨ ਜੋ ਨਾ ਤਾਂ ਸੰਸਕਾਰੀ ਹੋਣ ਅਤੇ ਸਮਾਜ ਵਿਚ ਵਿਗਾੜ ਪੈਦਾ ਕਰਦੇ ਹੋਣ।
bjp mla pannalal shakyasਭਾਜਪਾ ਵਿਧਾਇਕ ਪੰਨਾ ਲਾਲ ਸ਼ਾਕਿਆ ਉਹੀ ਹਨ, ਜਿਨ੍ਹਾਂ ਨੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਵਿਆਹ 'ਤੇ ਵੀ ਸਵਾਲ ਉਠਾਇਆ ਸੀ। ਪੰਨਾ ਲਾਲ ਸ਼ਾਕਿਆ ਨੇ ਕਿਹਾ ਸੀ ਕਿ ਵਿਰਾਟ ਨੇ ਪੈਸਾ ਭਾਰਤ ਵਿਚ ਕਮਾਇਆ ਪਰ ਵਿਆਹ ਸੰਸਕਾਰ ਕਰਵਾਉਣ ਲਈ ਉਨ੍ਹਾਂ ਨੂੰ ਹਿੰਦੁਸਤਾਨ ਵਿਚ ਕਿਤੇ ਜਗ੍ਹਾ ਨਹੀਂ ਮਿਲੀ। ਹਿੰਦੁਸਤਾਨ ਇੰਨਾ ਅਛੂਤ ਹੈ।
pannalal shakyasਉਨ੍ਹਾਂ ਕਿਹਾ ਕਿ ਭਗਵਾਨ ਰਾਮ, ਭਗਵਾਨ ਕ੍ਰਿਸ਼ਨ, ਵਿਕਰਮਾਦਿਤਿਆ, ਯੂਧਿਸ਼ਟਰ ਦਾ ਵਿਆਹ ਇਸੇ ਜ਼ਮੀਨ 'ਤੇ ਹੋਇਆ। ਤੁਹਾਡੇ ਸਾਰਿਆਂ ਦੇ ਵੀ ਹੋਏ ਹੋਣਗੇ ਜਾਂ ਹੋਣ ਵਾਲੇ ਹੋਣਗੇ। ਪਰ ਸਾਡੇ ਵਿਚੋਂ ਵਿਆਹ ਕਰਨ ਲਈ ਕੋਈ ਵਿਦੇਸ਼ ਨਹੀਂ ਜਾਂਦਾ। ਉਨ੍ਹਾਂ ਕਿਹਾ ਸੀ ਕਿ ਕੋਹਲੀ ਨੇ ਪੈਸਾ ਇਥੇ ਕਮਾਇਆ ਅਤੇ ਵਿਆਹ ਵਿਚ ਅਰਬਾਂ ਰੁਪਏ ਉਥੇ ਇਟਲੀ ਵਿਚ ਖ਼ਰਚ ਕੀਤੇ।
bjp mla pannalal shakyas and cm shivraj chauhanਦਸ ਦਈਏ ਕਿ ਪੰਨਾ ਲਾਲ ਸ਼ਾਕਿਆ ਮੱਧ ਪ੍ਰਦੇਸ਼ ਦੇ ਗੁਨਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਵਿਧਾਇਕ ਹਨ। ਕਿਸੇ ਭਾਜਪਾ ਵਿਧਾਇਕ ਵਲੋਂ ਇਸ ਤਰ੍ਹਾਂ ਦਾ ਵਿਵਾਦਤ ਬਿਆਨ ਦੇਣਾ ਕੋਈ ਨਹੀਂ ਗੱਲ ਨਹੀਂ ਹੈ। ਬਲਕਿ ਆਏ ਦਿਨ ਕਿਸੇ ਨਾ ਕਿਸੇ ਸੂਬੇ ਤੋਂ ਭਾਜਪਾ ਨੇਤਾਵਾਂ ਦੇ ਅਕਸਰ ਅਜਿਹੇ ਵਿਵਾਦਤ ਬਿਆਨ ਆਉਂਦੇ ਰਹਿੰਦੇ ਹਨ। ਭਾਜਪਾ ਨੇਤਾਵਾਂ ਦੇ ਬਿਆਨਾਂ ਨੂੰ ਦੇਖਕੇ ਇੰਝ ਲਗਦਾ ਹੈ ਕਿ ਜਿਵੇਂ ਇਹ ਵੀ ਭਾਜਪਾ ਦੇ ਏਜੰਡੇ ਵਿਚ ਸ਼ਾਮਲ ਹੋਣ?