
ਦੇਸ਼ ਵਿਚ ਮਹਿੰਗਾਈ, ਬੇਰੁਜ਼ਗਾਰੀ, ਗ਼ਰੀਬੀ ਵਰਗੀਆਂ ਅਲਾਮਤਾਂ ਵਿਰਾਟ ਰੂਪ ਧਾਰਨ ਕਰਦੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਗੰਭੀਰ ...
ਚੰਡੀਗੜ੍ਹ : ਦੇਸ਼ ਵਿਚ ਮਹਿੰਗਾਈ, ਬੇਰੁਜ਼ਗਾਰੀ, ਗ਼ਰੀਬੀ ਵਰਗੀਆਂ ਅਲਾਮਤਾਂ ਵਿਰਾਟ ਰੂਪ ਧਾਰਨ ਕਰਦੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਝ ਜਾਪਦੈ ਕਿ ਉਹ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਬੇਪ੍ਰਵਾਹ ਹੋ ਕੇ ਅਪਣੀ ਫਿਟਨੈੱਸ ਬਣਾਉਣ ਵਿਚ ਲੱਗੇ ਹੋਏ ਹਨ। ਜਿਵੇਂ ਉਨ੍ਹਾਂ ਨੂੰ ਦੇਸ਼ ਦੀ ਕੋਈ ਫਿਕਰ ਹੀ ਨਾ ਹੋਵੇ।
Modi's fitnessਚੰਗਾ ਖਾਣਾ, ਚੰਗਾ ਪਹਿਨਣਾ ਅਤੇ ਆਲੀਸ਼ਾਨ ਘਰਾਂ ਵਿਚ ਰਹਿਣਾ, ਪ੍ਰਧਾਨ ਮੰਤਰੀ ਨੂੰ ਉਹ ਸਾਰੀਆਂ ਸੁੱਖ ਸਹੂਲਤਾਂ ਮੌਜੂਦ ਹੁੰਦੀਆਂ ਹਨ ਜੋ ਦੇਸ਼ ਦੇ ਗ਼ਰੀਬ ਲੋਕ ਹਾਸਲ ਕਰਨਾ ਤਾਂ ਦੂਰ ਦੀ ਗੱਲ ਸੁਪਨੇ ਵਿਚ ਵੀ ਨਹੀਂ ਸੋਚ ਸਕਦੇ। ਹੈਰਾਨੀ ਦੀ ਗੱਲ ਇਹ ਹੈ ਕਿ ਇਕ ਪਾਸੇ ਦੇਸ਼ ਦੀ ਮਹਿੰਗਾਈ, ਗਰੀਬੀ ਅਤੇ ਬੇਰੁਜ਼ਗਾਰੀ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੈ ਪਰ ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਦੇਸ਼ ਦੀਆਂ ਇਨ੍ਹਾਂ ਬਿਮਾਰੀਆਂ ਨੂੰ ਦਰਕਿਨਾਰ ਕਰ ਕੇ ਖ਼ੁਦ ਦੀ ਫਿਟਨੈੱਸ ਵਿਚ ਲੱਗੇ ਹੋਏ ਹਨ। ਉਨ੍ਹਾਂ ਅਪਣੀ ਕਸਰਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ ਹਨ।
Modi's fitnessਦਸ ਦਈਏ ਕਿ ਕ੍ਰਿਕਟਰ ਵਿਰਾਟ ਕੋਹਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਿਟਨੈੱਸ ਚੈਲੰਜ ਦਿਤਾ ਸੀ...ਜਿਸ ਨੂੰ ਪੂਰਾ ਕਰਨ ਲਈ ਪ੍ਰਧਾਨ ਮੰਤਰੀ ਕਸਰਤ ਵਿਚ ਲੱਗੇ ਹੋਏ ਹਨ ਪਰ ਨਾਲ ਹੀ ਪ੍ਰਧਾਨ ਮੰਤਰੀ ਨੇ ਵੀ ਕਰਨਾਟਕ ਦੇ ਮੁੱਖ ਮੰਤਰੀ ਕੁਮਾਰਸਵਾਮੀ ਸਮੇਤ ਦੇਸ਼ ਦੇ ਸਾਰੇ ਉਨ੍ਹਾਂ ਆਈਪੀਐਸ ਅਫ਼ਸਰਾਂ ਨੂੰ ਫਿਟਨੈੱਸ ਚੈਲੰਜ ਦਿਤਾ ਹੈ, ਜਿਨ੍ਹਾਂ ਦੀ ਉਮਰ 40 ਸਾਲ ਤੋਂ ਉਪਰ ਹੈ।
Modi's fitnessਮੋਦੀ ਦੀਆਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਅਤੇ ਟਵੀਟ ਦੇ ਸਾਹਮਣੇ ਆਉਂਦਿਆਂ ਹੀ ਵਿਰੋਧੀਆਂ ਨੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿਤਾ ਹੈ....ਮੋਦੀ ਦੇ ਫਿਟਨੈੱਸ ਚੈਲੰਜ 'ਤੇ ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਟਵੀਟ ਕੀਤਾ ਹੈ ''ਪਿਆਰੇ ਮੋਦੀ ਜੀ...ਇਹ ਮੇਰੇ ਲਈ ਸਨਮਾਨ ਦੀ ਗੱਲ ਹੈ...ਮੇਰੀ ਸਿਹਤ ਪ੍ਰਤੀ ਤੁਹਾਡੀ ਚਿੰਤਾ ਲਈ ਬਹੁਤ-ਬਹੁਤ ਧੰਨਵਾਦ। ਸਰੀਰਕ ਫਿਟਨੈੱਸ ਸਾਰਿਆਂ ਲਈ ਮਹੱਤਵਪੂਰਨ ਹੈ...ਇਸ ਮੁਹਿੰਮ ਦਾ ਮੈਂ ਵੀ ਸਮਰਥਨ ਕਰਦਾ ਹਾਂ..ਕਿਉਂਕਿ ਯੋਗ ਟ੍ਰੇਡਮਿਲ ਮੇਰੀ ਰੂਟੀਨ ਦਾ ਹਿੱਸਾ ਹੈ....ਫਿਰ ਵੀ ਮੈਨੂੰ ਅਪਣੇ ਰਾਜ ਦੇ ਵਿਕਾਸ ਦੇ ਫਿਟਨੈੱਸ ਦੀ ਜ਼ਿਆਦਾ ਚਿੰਤਾ ਹੈ...ਇਸ ਦੇ ਲਈ ਤੁਹਾਡਾ ਸਹਿਯੋਗ ਚਾਹੀਦਾ ਹੈ।''
Modi's fitnessਖ਼ੈਰ! ਤੁਹਾਨੂੰ ਦਸ ਦਈਏ ਕਿ ਦੇਸ਼ ਦੇ ਕਿਸਾਨਾਂ ਦੀ ਹਾਲਤ ਵੀ ਕਾਫ਼ੀ ਤਰਯੋਗ ਹੈ, ਜਿਸ ਕਾਰਨ ਹਾਲੇ ਕੁੱਝ ਦਿਨ ਪਹਿਲਾਂ ਹੀ ਕਿਸਾਨਾਂ ਨੂੰ ਅਪਣੀਆਂ ਮੰਗਾਂ ਮਨਵਾਉਣ ਲਈ ਸੜਕਾਂ 'ਤੇ ਉਤਰਨਾ ਪਿਆ ਸੀ। ਦੇਸ਼ ਦੀ ਨੌਜਵਾਨ ਪੀੜ੍ਹੀ ਰੁਜ਼ਗਾਰ ਨਾ ਮਿਲਣ ਕਾਰਨ ਗ਼ਲਤ ਕੰਮਾਂ ਵਿਚ ਪੈ ਰਹੀ ਹੈ। ਮਹਿੰਗਾਈ ਦਾ ਆਲਮ ਇਹ ਹੈ ਕਿ ਆਮ ਵਰਤੋਂ ਦੀਆਂ ਚੀਜ਼ਾਂ ਗ਼ਰੀਬ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ, ਜਿਸ ਕਾਰਨ ਗ਼ਰੀਬ ਲੋਕ ਹੋਰ ਗ਼ਰੀਬੀ ਦੇ ਦਲਦਲ ਵਿਚ ਧਸਦੇ ਜਾ ਰਹੇ ਹਨ ਜਦਕਿ ਅਮੀਰ ਲੋਕ ਹੋਰ ਅਮੀਰ ਹੋਈ ਜਾ ਰਹੇ ਹਨ। ਅਜੇ ਵੀ ਦੇਸ਼ ਦੇ ਕੁੱਝ ਅਜਿਹੇ ਖਿੱਤੇ ਹਨ, ਜਿੱਥੇ ਲੋਕਾਂ ਨੂੰ ਢੰਗ ਦਾ ਖਾਣਾ ਵੀ ਨਸੀਬ ਨਹੀਂ ਹੁੰਦਾ।
Modi's fitnessਭਾਵੇਂ ਕਿ ਪ੍ਰਧਾਨ ਮੰਤਰੀ ਅਕਸਰ ਅਪਣੇ ਭਾਸ਼ਣਾਂ ਵਿਚ ਖ਼ੁਦ ਨੂੰ ਦੇਸ਼ ਦਾ ਸੇਵਾਦਾਰ ਅਖਵਾਉਂਦੇ ਹਨ ਪਰ ਅਫ਼ਸੋਸ ਕਿ ਅਜਿਹੇ ਸਮੇਂ ਉਹ ਖ਼ੁਦ ਦੀ ਫਿਟਨੈੱਸ ਵਿਚ ਲੱਗੇ ਹੋਏ ਹਨ, ਜਦੋਂ ਕਈ ਵੱਡੀਆਂ ਸਮੱਸਿਆਵਾਂ ਦੇਸ਼ ਦੇ ਅੱਗੇ ਮੂੰਹ ਅੱਡੀਂ ਖੜ੍ਹੀਆਂ ਹਨ। ਸੋ ਅਪਣੀ ਸਿਹਤ ਵੱਲ ਧਿਆਨ ਦੇਣਾ ਚੰਗੀ ਗੱਲ ਹੈ ਪਰ ਪ੍ਰਧਾਨ ਮੰਤਰੀ ਵਰਗੇ ਅਹਿਮ ਅਹੁਦੇ 'ਤੇ ਬੈਠ ਕੇ ਪੀਐਮ ਮੋਦੀ ਅਪਣੀ ਸਿਹਤ ਦੀ ਬਜਾਏ ਦੇਸ਼ ਦੀ ਸਿਹਤ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਤਾਂ ਹੀ ਉਹ ਦੇਸ਼ ਦੇ ਸੱਚੇ ਸੇਵਾਦਾਰ ਅਖਵਾਉਣ ਦੇ ਯੋਗ ਹੋਣਗੇ।