ਬੰਗਾਲ ਵਿਚ ਰਹਿਣਾ ਹੈ ਤਾਂ ਬੰਗਲਾ ਬੋਲਣੀ ਪਵੇਗੀ : ਮਮਤਾ 
Published : Jun 14, 2019, 9:02 pm IST
Updated : Jun 14, 2019, 9:02 pm IST
SHARE ARTICLE
Learn to speak Bengali to stay in Bengal: Mamata Banerjee
Learn to speak Bengali to stay in Bengal: Mamata Banerjee

ਕਿਹਾ - ਮੈਂ ਭਾਜਪਾ ਨੂੰ ਕਦੇ ਵੀ ਪਛਮੀ ਬੰਗਾਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਗ੍ਰਹਿ ਪ੍ਰਦੇਸ਼ ਗੁਜਰਾਤ ਨਹੀਂ ਬਣਨ ਦੇਵਾਂਗੀ

ਕਾਂਚਰਾਪਾੜਾ (ਪਛਮੀ ਬੰਗਾਲ) : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਪਛਮੀ ਬੰਗਾਲ ਵਿਚ ਰਹਿਣ ਵਾਲਿਆਂ ਨੂੰ ਬੰਗਲਾ ਭਾਸ਼ਾ ਵਿਚ ਬੋਲਣਾ ਸਿੱਖਣਾ ਪਵੇਗਾ। ਮਮਤਾ ਨੇ ਭਾਜਪਾ ਵਿਰੁਧ ਰਾਜ ਦੀ ਸੱਤਾ ਹਥਿਆਉਣ ਲਈ ਗੁਜਰਾਤ ਮਾਡਲ ਲਾਗੂ ਕਰਨ ਦੀ ਕੋਸ਼ਿਸ਼ ਵਿਚ ਬੰਗਾਲੀਆਂ ਅਤੇ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਉਹ ਭਾਜਪਾ ਨੂੰ ਕਦੇ ਵੀ ਪਛਮੀ ਬੰਗਾਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਗ੍ਰਹਿ ਪ੍ਰਦੇਸ਼ ਗੁਜਰਾਤ ਨਹੀਂ ਬਣਨ ਦੇਵੇਗੀ। 

Mamta BenerjeeMamta Benerjee

ਉਨ੍ਹਾਂ ਕਿਹਾ ਕਿ ਉਹ ਬੰਗਾਲੀਆਂ ਨੂੰ ਬੰਗਾਲ ਵਿਚ ਬੇਘਰ ਨਹੀਂ ਹੋਣ ਦੇਵੇਗੀ। ਪ੍ਰਧਾਨ ਮੰਤਰੀ ਦੀ ਕੱਟੜ ਆਲੋਚਕ ਮੰਨੀ ਜਾਂਦੀ ਮਮਤਾ ਨੇ ਕਿਹਾ, 'ਸਾਨੂੰ ਬੰਗਲਾ ਨੂੰ ਅੱਗੇ ਲਿਆਉਣਾ ਪਵੇਗਾ। ਜਦ ਅਸੀਂ ਦਿੱਲੀ ਜਾਂਦੇ ਹਾਂ ਤਾਂ ਅਸੀਂ ਹਿੰਦੀ ਵਿਚ ਬੋਲਦੇ ਹਾਂ। ਜਦ ਪੰਜਾਬ ਜਾਂਦੇ ਹਾਂ ਤਾਂ ਪੰਜਾਬੀ ਵਿਚ ਬੋਲਦੇ ਹਾਂ। ਮੈਂ ਵੀ ਅਜਿਹਾ ਕਰਦੀ ਹਾਂ। ਜਦ ਮੈਂ ਤਾਮਿਲਨਾਡੂ ਜਾਂਦੀ ਹਾਂ ਤਾਂ ਮੈਂ ਤਮਿਲ ਭਾਸ਼ਾ ਨਹੀਂ ਜਾਣਦੀ ਪਰ ਮੈਂ ਕੁੱਝ ਸ਼ਬਦ ਜਾਣਦੀ ਹਾਂ ਤੇ ਉਥੇ ਬੋਲਦੀ ਹਾਂ। ਇਸ ਲਈ ਜੇ ਤੁਸੀਂ ਬੰਗਾਲ ਆਉਂਦੇ ਹੋ ਤਾਂ ਤੁਹਾਨੂੰ ਬੰਗਲਾ ਬੋਲਣੀ ਪਵੇਗੀ। ਅਸੀਂ ਇਹ ਨਹੀਂ ਹੋਣ ਦੇਵਾਂਗੇ ਕਿ ਬਾਹਰਲੇ ਲੋਕ ਆਉਣ ਅਤੇ ਬੰਗਾਲੀਆਂ ਨੂੰ ਕੁੱਟ ਦੇਣ।'

Mamta BanerjeeMamta Banerjee

ਉਹ ਇਥੇ ਰੈਲੀ ਨੂੰ ਸੰਬੋਧਤ ਕਰ ਰਹੀ ਸੀ। ਇਹ ਖੇਤਰ ਤ੍ਰਿਣਮੂਲ ਮੁਖੀ ਦੇ ਦੋਸਤ ਤੋਂ ਦੁਸ਼ਮਣ ਬਣੇ ਭਾਜਪਾ ਨੇਤਾ ਮੁਕੁਲ ਰਾਏ ਦਾ ਗ੍ਰਹਿ ਖੇਤਰ ਹੈ। ਰਾਏ ਦਾ ਬੇਟਾ ਸ਼ੁਭਾਂਸ਼ੂ ਬੀਜਪੁਰ ਖੇਤਰ ਤੋਂ ਵਿਧਾਇਕ ਹੈ ਅਤੇ ਉਹ ਹਾਲ ਹੀ ਵਿਚ ਤ੍ਰਿਣਮੂਲ ਕਾਂਗਰਸ ਤੋਂ ਭਾਜਪਾ ਵਿਚ ਸ਼ਾਮਲ ਹੋਇਆ ਸੀ। ਮਮਤਾ ਨੇ ਕਿਹਾ, 'ਬੰਗਾਲੀਆਂ ਦੇ ਘਰਾਂ ਵਿਚ ਤੋੜਭੰਨ ਕੀਤੀ ਗਈ। ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਸਾਡੀ ਪਾਰਟੀ ਦੇ ਕਾਰਕੁਨਾਂ ਨੇ ਇਥੇ ਗ਼ੈਰ ਬੰਗਾਲੀਆਂ ਦੇ ਘਰਾਂ ਵਿਚ ਭੰਨਤੋੜ ਨਹੀਂ ਕੀਤੀ। ਅਸੀਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਵਿਰੁਧ ਹਾਂ।'

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement