ਮੋਹਾਲੀ ਪੁਲਿਸ ਵਲੋਂ ਨੈਣਾ ਦੇਵੀ ਨੇੜੇ ਮੁਠਭੇੜ ਦੌਰਾਨ ਇਕ ਬਦਮਾਸ਼ ਢੇਰ, ਦੋ ਗ੍ਰਿਫ਼ਤਾਰ 
Published : Jul 14, 2018, 10:36 am IST
Updated : Jul 14, 2018, 10:36 am IST
SHARE ARTICLE
Criminal Killed in Encounter in HP
Criminal Killed in Encounter in HP

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿਚ ਪੰਜਾਬ ਪੁਲਿਸ ਦੇ ਨਾਲ ਇਕ ਮੁਠਭੇੜ ਵਿਚ ਇਕ ਵਾਂਟੇਡ ਅਪਰਾਧੀ ਮਾਰਿਆ ਗਿਆ ਜਦਕਿ ਦੋ ਹੋਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿਚ ਪੰਜਾਬ ਪੁਲਿਸ ਦੇ ਨਾਲ ਇਕ ਮੁਠਭੇੜ ਵਿਚ ਇਕ ਵਾਂਟੇਡ ਅਪਰਾਧੀ ਮਾਰਿਆ ਗਿਆ ਜਦਕਿ ਦੋ ਹੋਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਿਲਾਸਪੁਰ ਦੇ ਪੁਲਿਸ ਮੁਖੀ ਅਸ਼ੋਕ ਕੁਮਾਰ ਨੇ ਕਿਹਾ ਕਿ ਅਪਰਾਧੀਆਂ ਦੀ ਪਛਾਣ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸੰਨੀ ਮਸੀਹ ਦੇ ਰੂਪ ਵਿਚ ਹੋਈ ਹੈ। ਕੁਮਾਰ ਨੇ ਦਸਿਆ ਕਿ ਪੰਜ ਅਪਰਾਧੀਆਂ ਨੇ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿਚ ਪੈਂਦੇ ਸੋਹਾਣਾ ਤੋਂ ਪਿਸਤੌਲ ਦੀ ਨੋਕ 'ਤੇ ਇਕ ਵਿਅਕਤੀ ਕੋਲੋਂ ਵਰਨਾ ਕਾਰ ਖੋਹ ਲਈ ਸੀ। 

PistolPistolਉਨ੍ਹਾਂ ਦਸਿਆ ਕਿ ਜਦੋਂ ਪੀੜਤ ਵਿਅਕਤੀ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ ਤਾਂ ਪੁਲਿਸ ਨੇ ਤੁਰਤ ਅਪਰਾਧੀਆਂ ਦਾ ਪਿੱਛਾ ਕੀਤਾ। ਜਦੋਂ ਪਿੱਛਾ ਕਰਦੀ ਹੋਈ ਪੁਲਿਸ ਟੀਮ ਨੈਣਾਂ ਦੇਵੀ ਖੇਤਰ ਵਿਚ ਪੀਡਬਲਯੂਡੀ ਰੈਸਟ ਹਾਊਸ ਦੇ ਕੋਲ ਪਹੁੰਚੀ ਤਾਂ ਉਨ੍ਹਾਂ ਵਿਚੋਂ ਇਕ ਅਪਰਾਧੀ ਨੇ ਪੁਲਿਸ 'ਤੇ ਫਾਈਰਿੰਗ ਕਰਨੀ ਸ਼ੁਰੂ ਕਰ ਦਿਤੀ। ਇਸ ਦੇ ਜਵਾਬ ਵਿਚ ਪੁਲਿਸ ਨੇ ਵੀ ਜਵਾਬੀ ਫਾਈਰਿੰਗ ਕੀਤੀ, ਜਿਸ ਵਿਚ ਇਕ ਅਪਰਾਧੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। 

Criminal Killed in Encounter in HPCriminal Killed in Encounter in HPਕੁਮਾਰ ਨੇ ਦਸਿਆ ਕਿ ਮਸੀਹ ਨੂੰ ਗੰਭੀਰ ਹਾਲਤ ਵਿਚ ਆਨੰਦਪੁਰ ਸਾਹਿਬ ਦੇ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਹੋਰ ਦੋ ਅਪਰਾਧੀਆਂ ਅਮਨਪ੍ਰੀਤ ਅਤੇ ਗੋਲਡੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਐਸਐਸਪੀ ਨੇ ਕਿਹਾ ਕਿ ਮੋਹਾਲੀ ਦੇ ਸੀਨੀਅਰ ਪੁਲਿਸ ਅਧਿਕਾਰੀ ਕੁਲਦੀਪ ਸਿੰਘ ਚਹਿਲ ਅਤੇ ਹੋਰ ਪੁਲਿਸ ਅਧਿਕਾਰੀ ਮੁਠਭੇੜ ਸਥਾਨ 'ਤੇ ਪਹੁੰਚ ਗਏ। ਬਿਲਾਸਪੁਰ ਐਸਪੀ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਪੁਲਿਸ ਸਟੇਸ਼ਨਾਂ 'ਤੇ ਇਨ੍ਹਾਂ ਅਪਰਾਧੀਆਂ ਦੇ ਵਿਰੁਧ ਪਹਿਲਾਂ ਹੀ ਕਈ ਮਾਮਲੇ ਦਰਜ ਹਨ। 

Criminal Killed in Encounter in HPCriminal Killed in Encounter in HPਤੁਹਾਨੂੰ ਦਸ ਦਈਏ ਕਿ ਪੰਜਾਬ ਪੁਲਿਸ ਨੇ ਪਹਿਲਾਂ ਹੀ ਗੈਂਗਸਟਰਾਂ ਵਿਰੁਧ ਮੁਹਿੰਮ ਦੇ ਚਲਦਿਆਂ ਚੌਕਸੀ ਵਧਾਈ ਹੋਈ ਹੈ। ਅਜਿਹੇ ਵਿਚ ਇਸ ਘਟਨਾ ਦੇ ਸਾਹਮਣੇ ਆਉਂਦਿਆਂ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਅਪਰਾਧੀਆਂ ਦਾ ਪਿੱਛਾ ਕੀਤਾ ਅਤੇ ਇਸ ਦੌਰਾਨ ਹੋਈ ਮੁਠਭੇੜ ਵਿਚ ਇਕ ਬਦਮਾਸ਼ ਮਾਰਿਆ ਗਿਆ ਜਦੋਂ ਕਿ ਦੋ ਗ੍ਰਿਫ਼ਤਾਰ ਕਰ ਲਏ ਗਏ।

Criminal Killed in Encounter in HPCriminal Killed in Encounter in HP ਹਾਲੇ ਕੁੱਝ ਦਿਨ ਪਹਿਲਾਂ ਚੰਡੀਗੜ੍ਹ ਦੇ 43 ਸੈਕਟਰ ਵਿਖੇ ਵੀ ਮੋਸਟ ਵਾਂਟੇਡ ਗੈਂਗਸਟਰ ਦਿਲਪ੍ਰੀਤ ਬਾਬਾ ਨਾਲ ਪੁਲਿਸ ਦੀ ਮੁਠਭੇੜ ਹੋਈ ਸੀ, ਜਿਸ ਦੌਰਾਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:15 PM

TODAY BARNALA NEWS : ਤਾਪਮਾਨ 45 ਡਿਗਰੀ ਤੋਂ ਪਾਰ ! ਕੋਈ ਪੀ ਰਿਹਾ ਗੰਨੇ ਦਾ ਜੂਸ ਤੇ ਕੋਈ ਪੀ ਰਿਹਾ ਨਿੰਬੂ ਪਾਣੀ

25 May 2024 9:58 AM

Punjab Weather Update : ਲਓ ਜੀ ਆ ਗਿਆ ਤੇਜ਼ ਮੀਂਹ, ਪੰਜਾਬ 'ਚ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਦੇਖੋ LIVE

25 May 2024 8:57 AM

ਕਾਕਾ ਬਰਾੜ ਨੂੰ ਕਮਜ਼ੋਰ ਦੱਸਣ ਵਾਲਿਆਂ ਨੂੰ Goldy Kamboj ਦਾ ਜਵਾਬ"ਇੱਕ ਆਮ ਇਨਸਾਨ ਇਨ੍ਹਾਂ ਨੂੰ ਸਹਿਣ ਨਹੀਂ ਹੋ ਰਿਹਾ"

24 May 2024 4:29 PM
Advertisement