
ਦੱਸ ਦਈਏ ਕਿ ਕ੍ਰਿਸ ਗੇਲ ਆਈਪੀਐਲ ਵਿਚ ਕਈ ਸਾਲਾਂ ਤੱਕ ਰਾਇਲ ਚੈਲੇਜ਼ਰਸ ਬੈਗਲੁਰੂ ਟੀਮ ਦਾ ਹਿੱਸਾ ਰਹੇ ਸਨ ਜਿਸਦੇ ਮਾਲਕ ਵਿਜੈ ਮਾਲਿਆ ਸਨ।
ਨਵੀਂ ਦਿੱਲੀ- ਇੰਗਲੈਡ ਵਿਚ ਚੱਲ ਰਹੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2019 ਦਾ ਫਾਈਨਲ ਮੈਚ ਨਿਊਜ਼ੀਲੈਡ ਅਤੇ ਇੰਗਲੈਡ ਵਿਚਕਾਰ ਖੇਡਿਆ ਜਾਵੇਗਾ ਪਰ ਇਸ ਮੈਚ ਤੋਂ ਪਹਿਲਾਂ ਵਿਸ਼ਵ ਕੱਪ ਤੋਂ ਬਾਹਰ ਹੋ ਚੁੱਕੇ ਵੈਸਟਇੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ ਸੋਸ਼ਲ ਮੀਡੀਆ ਤੇ ਕਾਫੀ ਟ੍ਰੋਲ ਹੋ ਰਹੇ ਹਨ। ਦਰਅਸਲ ਕ੍ਰਿਸ ਗੇਲ ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨਾਲ ਇਕ ਤਸਵੀਰ ਵਿਚ ਨਜ਼ਰ ਆ ਰਹੇ ਹਨ।
Great to catch up with Big Boss @TheVijayMallya cheers ? #RockStar ?? #F1 pic.twitter.com/cdi5X9XZ2I
— Chris Gayle (@henrygayle) July 13, 2019
ਦੱਸ ਦਈਏ ਕਿ ਜਦੋਂ ਵਿਜੈ ਮਾਲਿਆ ਲੰਦਨ ਵਿਚ ਭਾਰਤ ਅਤੇ ਆਸਟ੍ਰੇਲੀਆ ਦਾ ਮੈਚ ਦੇਖਣ ਪੁੱਜੇ ਸਨ ਤਾਂ ਲੋਕ ਉਹਨਾਂ ਦੀ ਕਾਰ ਅੱਗੇ ਇਕੱਠੇ ਹੋ ਗਏ ਸਨ ਅਤੇ ਚੋਰ-ਚੋਰ ਦੇ ਨਾਅਰੇ ਲਗਾਉਣ ਲੱਗ ਗਏ ਸਨ। ਕ੍ਰਿਸ ਗੇਲ ਨੇ ਵਿਜੈ ਮਾਲਿਆ ਨਾਲ ਜੋ ਤਸਵੀਰ ਖਿੱਚਵਾਈ ਹੈ ਉਸ ਵਿਚ ਉਹ ਵਿਜੈ ਮਾਲਿਆ ਨੂੰ ਗਲ ਨਾਲ ਲਗਾਉਂਦੇ ਦਿਖਾਈ ਗੇ ਰਹੇ ਹਨ ਅਤੇ ਉਹਨਾਂ ਨੇ ਇਹ ਤਸਵੀਰ ਆਪਣੇ ਟਵਿੱਟਰ ਤੇ ਸ਼ੇਅਰ ਕੀਤੀ ਹੈ ਨਾਲ ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ''ਬਿਗ ਬੌਸ ਵਿਜੈ ਮਾਲਿਆ ਨਾਲ ਮਿਲ ਕੇ ਬੇਹੱਦ ਖਿਸ਼ੀ ਹੋਈ ਹੈ।'' ਰਾਕਸਟਾਰ।
Chris Gayle with Vijay Mallya
ਦੱਸ ਦਈਏ ਕਿ ਕ੍ਰਿਸ ਗੇਲ ਆਈਪੀਐਲ ਵਿਚ ਕਈ ਸਾਲਾਂ ਤੱਕ ਰਾਇਲ ਚੈਲੇਜ਼ਰਸ ਬੈਗਲੁਰੂ ਟੀਮ ਦਾ ਹਿੱਸਾ ਰਹੇ ਸਨ ਜਿਸਦੇ ਮਾਲਕ ਵਿਜੈ ਮਾਲਿਆ ਸਨ। ਇਸ ਤਸਵੀਰ ਨੂੰ ਟਵਿੱਟਰ ਤੇ ਸ਼ੇਅਰ ਕਰਨ ਤੋਂ ਬਾਅਦ ਕ੍ਰਿਸ ਗੇਲ ਸੋਸ਼ਲ ਮੀਡੀਆ ਤੇ ਕਾਫੀ ਟ੍ਰੋਲ ਹੋ ਰਹੇ ਹਨ। ਇਕ ਯੂਸਰ ਨੇ ਲਿਖਿਆ ਕਿ ਗੇਲ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਗੇਲ ਨੂੰ ਬੌਸ ਲਿਖ ਰਹੇ ਹਨ ਜਦੋਂ ਕਿ ਉਹ ਆਦਮੀ ਭਾਰਤ ਤੋਂ ਤਕਰੀਬਨ 9000 ਕਰੋੜ ਲੈ ਕੇ ਫਰਾਰ ਹੋ ਗਿਆ ਸੀ।
Great to catch up with Big Boss @TheVijayMallya cheers ? #RockStar ?? #F1 pic.twitter.com/cdi5X9XZ2I
— Chris Gayle (@henrygayle) July 13, 2019
ਉੱਥੇ ਹੀ ਇਕ ਯੂਸਰ ਗੇਲ ਨੂੰ ਇਹ ਨਸੀਹਤ ਵੀ ਦਿੱਤੀ ਕਿ ਵਿਜੈ ਮਾਲਿਆ ਨਾਲ ਆਪਣੇ ਬੈਂਕ ਅਕਾਊਂਟ ਦੀ ਜਾਣਕਾਰੀ ਬਿਲਕੁਲ ਵੀ ਸ਼ੇਅਰ ਨਾ ਕਰਿਓ ਅਤੇ ਲੋਨ ਲੈਣ ਦੀ ਗਲਤੀ ਤਾਂ ਕਦੇ ਵੀ ਨਾ ਕਰਿਓ। ਇਸ ਤੋਂ ਬਾਅਦ ਮਾਲਿਆ ਨੇ ਕਿਹਾ ਕਿ ਯੂਨੀਵਰਸ ਬੌਸ ਅਤੇ ਮੇਰੇ ਪਿਆਰੇ ਦੋਸਤ ਨਾਲ ਚੰਗੀ ਮੁਲਾਕਾਤ ਰਹੀ ਹੈ। ਮਾਲਿਆ ਨੇ ਕਿਹਾ ਕਿ ''ਤੁਹਾਡੇ ਵਿਚੋਂ ਜੋ ਵੀ ਮੈਨੂੰ ਚੋਰ ਕਹਿ ਰਿਹਾ ਹੈ ਉਹ ਆਪਣੇ ਬੈਂਕ ਨੂੰ ਕਹੋ ਕਿ ਉਹ ਮੇਰੇ ਤੋਂ ਪੂਰਾ ਪੈਸਾ ਲੈ ਲੈਣ ਜਿਹੜੈ ਮੈਂ ਪਿਛਲੇ ਇਕ ਸਾਲ ਤੋਂ ਦੇ ਰਿਹਾ ਹਾਂ ਫਿਰ ਤੈਅ ਕਗਾਂਗੇ ਕਿ ਕੌਣ ਚੋਰ ਹੈ।