ਪੱਥਰਬਾਜੀ ਦੀਆਂ ਘਟਨਾਵਾਂ ਘਟੀਆਂ ਹਨ: ਅਧਿਕਾਰੀ
Published : Jul 14, 2019, 6:17 pm IST
Updated : Jul 14, 2019, 6:17 pm IST
SHARE ARTICLE
Drop in stonepelting incidents in jammu and kashmir says officials
Drop in stonepelting incidents in jammu and kashmir says officials

2016 ਵਿਚ ਹੋਈਆਂ ਸਨ 2653 ਘਟਨਾਵਾਂ

ਜੰਮੂ ਕਸ਼ਮੀਰ: ਜੰਮੂ ਕਸ਼ਮੀਰ ਵਿਚ 2016 ਵਿਚ ਪੱਥਰਬਾਜੀ ਦੀਆਂ 2600 ਤੋਂ ਜ਼ਿਆਦਾ ਘਟਨਾਵਾਂ ਤੋਂ ਬਾਅਦ 2019 ਦੇ ਪਹਿਲੇ ਛੇ ਮਹੀਨਿਆਂ ਵਿਚ ਵੀ ਇਸ ਤਰ੍ਹਾਂ ਦੀਆਂ ਕੁੱਝ ਘਟਨਾਵਾਂ ਹੋਈਆਂ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਸ ਬਾਰੇ ਸੂਚਨਾ ਦਿੱਤੀ ਹੈ। ਪੱਥਰਬਾਜੀ ਦੀਆਂ ਘਟਨਾਵਾਂ ਵਿਚ ਸ਼ਾਮਲ ਹੋਏ ਅਸਮਾਜਿਕ ਤੱਤਾਂ ਦੀ ਗ੍ਰਿਫ਼ਤਾਰੀ ਦੀਆਂ ਘਟਨਾਵਾਂ ਵੀ 10500 ਤੋਂ ਘਟ ਕੇ ਇਕ ਸੌ ਦੇ ਕਰੀਬ ਰਹਿ ਗਈਆਂ।

dsdaStonepelting ਗ੍ਰਹਿ ਮੰਤਰਾਲੇ ਦੇ ਅੰਕੜਿਆਂ ਮੁਤਾਬਕ 2016 ਵਿਚ ਪੱਥਰਬਾਜੀ ਦੀਆਂ 2653 ਘਟਨਾਵਾਂ ਹੋਈਆਂ ਜਿਸ ਵਿਚ ਪੁਲਿਸ ਨੇ 10571 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਹਾਲਾਂਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਸਿਰਫ਼ 276 ਜੇਲ੍ਹ ਭੇਜੇ ਗਏ ਅਤੇ ਹੋਰਾਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਮੁਤਾਬਕ 2016 ਵਿਚ ਹਿਜਬੁਲ ਮੁਜਾਹਿਦੀਨ ਦੇ ਅਤਿਵਾਦੀ ਬੁਰਹਾਨ ਵਾਣੀ ਵਿਚ ਮਾਰੇ ਜਾਣ ਤੋਂ ਬਾਅਦ ਕਸ਼ਮੀਰ ਘਾਟੀ ਵਿਚ ਅਸ਼ਾਂਤੀ ਦਾ ਲੰਬਾ ਦੌਰ ਚਲਿਆ।

ਸਾਲ 2017 ਵਿਚ ਪੱਥਰਬਾਜੀ ਦੀਆਂ 1412 ਘਟਨਾਵਾਂ ਹੋਈਆਂ। ਇਹਨਾਂ ਵਿਚ ਗੜਬੜੀ ਫੈਲਾਉਣ ਵਾਲੇ 2838 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹਨਾਂ ਵਿਚੋਂ 63 ਜੇਲ੍ਹ ਭੇਜੇ ਗਏ। ਅੰਕੜਿਆਂ ਮੁਤਾਬਕ 2018 ਵਿਚ ਪੱਥਰਬਾਜੀ ਦੀਆਂ 1458 ਘਟਨਾਵਾਂ ਹੋਈਆਂ ਇਹਨਾਂ ਵਿਚੋਂ 3797 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 65 ਜੇਲ੍ਹ ਭੇਜੇ ਗਏ ਸਨ।

ਇਸ ਸਾਲ ਪਹਿਲੇ ਛੇ ਮਹੀਨਿਆਂ ਵਿਚ ਪੱਥਰਬਾਜੀ ਦੀਆਂ ਕਰੀਬ 40 ਘਟਨਾਵਾਂ ਹੋਈਆਂ ਜਿਹਨਾਂ ਵਿਚੋਂ ਲਗਭਗ 100 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ। ਉਹਨਾਂ ਨੂੰ ਕਿਹਾ ਗਿਆ ਕਿ 19 ਜੂਨ 2018 ਨੂੰ ਰਾਜਪਾਲ ਦਾ ਸ਼ਾਸਨ ਲਾਗੂ ਹੋਣ ਬਾਅਦ ਘਾਟੀ ਵਿਚ ਸੁਰੱਖਿਆ ਦੀ ਸਥਿਤੀ ਸੁਧਰੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement