
ਫਰੀਦਾਬਾਦ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਵਿਕਰਮ ਕਪੂਰ ਨੇ ਗੋਲੀ ਮਾਰ...
ਫਰੀਦਾਬਾਦ: ਫਰੀਦਾਬਾਦ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਵਿਕਰਮ ਕਪੂਰ ਨੇ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਹੈ। ਕਪੂਰ ਨੇ ਆਪਣੇ ਘਰ ਵਿੱਚ ਹੀ ਖੁਦਕੁਸ਼ੀ ਕੀਤੀ। ਹੁਣ ਤੱਕ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਪੁਲਿਸ ਨੇ ਫਿਲਹਾਲ ਮ੍ਰਿਤਕ ਸਰੀਰ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਘਟਨਾ ਸਥਾਨ ਦੀ ਫਰੇਂਸਿਕ ਜਾਂਚ ਹੋ ਰਹੀ ਹੈ। ਪਿਛਲੇ 2 ਸਾਲ ਤੋਂ ਉਹ ਫਰੀਦਾਬਾਦ ਵਿੱਚ ਪੋਸਟਡ ਸਨ ਅਤੇ ਇੱਕ ਸਾਲ ਬਾਅਦ ਹੀ ਉਨ੍ਹਾਂ ਦੀ ਰਿਟਾਇਰਮੇਂਟ ਸੀ।
Faridabad Deputy Commissioner of Police (DCP), Vikram Kapoor, allegedly committed suicide at his Govt residence by shooting himself with his service rifle early morning today. Police Investigation underway. #Haryana pic.twitter.com/7QD2liOMKK
— ANI (@ANI) August 14, 2019
ਇੰਗਰੂਮ ਵਿੱਚ ਹੀ ਡੀਸੀਪੀ ਕਪੂਰ ਨੇ ਕੀਤੀ ਸੀ ਆਤਮਹੱਤਿਆ
suicide
ਡੀਸੀਪੀ ਐਨਆਈਟੀ ਵਿਕਰਮ ਕਪੂਰ ਨੇ ਬੁੱਧਵਾਰ ਸਵੇਰੇ ਪੁਲਿਸ ਲਾਇਨ ਵਿੱਚ ਆਪਣੇ ਘਰ ‘ਤੇ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਡੀਸੀਪੀ ਨੇ ਗੋਲੀ ਆਪਣੀ ਸਰਵਿਸ ਰਿਵਾਲਵਰ ਨਾਲ ਤੜਕੇ ਕਰੀਬ 5.45 ਵਜੇ ਮੁੰਹ ਦੇ ਅੰਦਰ ਮਾਰੀ ਹੈ, ਜੋ ਖੋਪੜੀ ਵਿੱਚੋ ਹੋ ਕੇ ਉੱਤੋਂ ਨਿਕਲੀ। ਉਸ ਸਮੇਂ ਉਨ੍ਹਾਂ ਦੀ ਪਤਨੀ ਬਾਥਰੂਮ ਵਿੱਚ ਸੀ। ਅਵਾਜ ਸੁਣ ਕੇ ਬਾਹਰ ਆਈ ਅਤੇ ਪਤੀ ਨੂੰ ਡਰਾਇਗਰੂਮ ਵਿੱਚ ਖੂਨ ਨਾਲ ਲਿਬੜਿਆ ਪਾਇਆ।
ਪਿਛਲੇ 2 ਸਾਲ ਤੋਂ ਫਰੀਦਾਬਾਦ ਵਿੱਚ ਪੋਸਟਡ ਸਨ
Vikram Kapoor
ਪਤੀ ਨੂੰ ਇਸ ਹਾਲਤ ਵਿੱਚ ਦੇਖਣ ਤੋਂ ਬਾਅਦ ਉਨ੍ਹਾਂ ਨੇ ਬੇਟੇ ਅਰਜੁਨ ਨੂੰ ਜਗਾਇਆ। ਡੀਸੀਪੀ ਦੀ ਇੱਕ ਸਾਲ ਬਾਅਦ ਰਿਟਾਇਰਮੇਂਟ ਸੀ। ਘਰ ਉੱਤੇ ਫਰੇਂਸਿਕ ਟੀਮ ਜਾਂਚ ਕਰ ਰਹੀ ਹੈ। ਹੁਣ ਆਤਮਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਨਾ ਹੀ ਕੋਈ ਸੁਸਾਇਡ ਨੋਟ ਮਿਲਿਆ ਹੈ। ਵਿਕਰਮ ਕਪੂਰ ਮੂਲ ਰੂਪ ਤੋਂ ਅੰਬਾਲੇ ਦੇ ਰਹਿਣ ਵਾਲੇ ਸਨ ਅਤੇ ਹਰਿਆਣਾ ਪੁਲਿਸ ਵਿੱਚ ਇੰਸਪੈਕਟਰ ਦੇ ਅਹੁਦੇ ਉੱਤੇ ਭਰਤੀ ਹੋਏ ਸਨ। ਪ੍ਰਮੋਸ਼ਨ ਪਾ ਕੇ ਉਹ ਆਈਪੀਐਸ ਬਣ ਚੁੱਕੇ ਸਨ ਅਤੇ ਪਿਛਲੇ ਦੋ ਸਾਲ ਤੋਂ ਫਰੀਦਾਬਾਦ ਵਿੱਚ ਤੈਨਾਤ ਸਨ ।
ਪਿਛਲੇ ਸਾਲ ਕਾਨਪੁਰ SSP ਨੇ ਕੀਤੀ ਸੀ ਆਤਮਹੱਤਿਆ
ਪੁਲਿਸ ਅਧਿਕਾਰੀਆਂ ਅਤੇ ਸੀਨੀਅਰ ਅਧਿਕਾਰੀਆਂ ਦੀ ਆਤਮਹੱਤਿਆ ਦੇ ਕਈ ਕੇਸ ਪਿਛਲੇ ਕੁਝ ਸਾਲਾਂ ਵਿੱਚ ਸਾਹਮਣੇ ਆਏ ਹਨ। ਪਿਛਲੇ ਸਾਲ 5 ਸਤੰਬਰ ਨੂੰ ਕਾਨਪੁਰ ਤੋਂ ਐਸਐਸਪੀ ਸੁਰੇਂਦਰ ਕੁਮਾਰ ਨੇ ਵੀ ਘਰੇਲੂ ਵਿਵਾਦ ਤੋਂ ਬਾਅਦ ਜਹਿਰ ਖਾ ਕੇ ਆਪਣੀ ਜਾਨ ਦੇ ਦਿੱਤੀ ਸੀ। ਪੁਲਿਸ ਫਿਲਹਾਲ ਡੀਸੀਪੀ ਦੇ ਆਤਮਹੱਤਿਆ ਦੇ ਕਾਰਨਾਂ ਦੀ ਪੜਤਾਲ ਕਰ ਰਹੀ ਹੈ।