20 ਦਿਨ ਸੜਦੀ ਰਹੀ ਮਾਂ ਦੀ ਲਾਸ਼, ਬੇਟਾ ਨਹੀਂ ਪਹੁੰਚਿਆ
Published : Oct 14, 2018, 8:46 pm IST
Updated : Oct 14, 2018, 8:46 pm IST
SHARE ARTICLE
Dead
Dead

ਉਸਦਾ ਬੇਟਾ ਬੰਗਲੁਰੂ ਵਿਚ ਇੰਜੀਨੀਅਰ ਹੈ। ਦੋਹਾਂ ਕਿਡਨੀਆਂ ਖਰਾਬ ਹੋਣ ਕਾਰਨ ਔਰਤ ਦੀ ਹਾਲਤ ਬਹੁਤ ਨਾਜ਼ੁਕ ਸੀ।

ਨੋਇਡਾ, (ਭਾਸ਼ਾ) :  ਸੈਕਟਰ- 99 ਦੀ ਸੁਪਰੀਮ ਸੁਸਾਇਟੀ ਵਿਚ 20 ਦਿਨਾਂ ਤੋਂ ਬੰਦ ਫਲੈਟ ਵਿਚ ਇਕ ਅੋਰਤ ਦੀ ਲਾਸ਼ ਮਿਲੀ ਹੈ। ਔਰਤ ਫਲੈਟ ਵਿਚ ਇਕਲੀ ਰਹਿੰਦੀ ਸੀ। ਉਸਦਾ ਬੇਟਾ ਬੰਗਲੁਰੂ ਵਿਚ ਇੰਜੀਨੀਅਰ ਹੈ। ਦੋਹਾਂ ਕਿਡਨੀਆਂ ਖਰਾਬ ਹੋਣ ਕਾਰਨ ਔਰਤ ਦੀ ਹਾਲਤ ਬਹੁਤ ਨਾਜ਼ੁਕ ਸੀ। 20 ਦਿਨਾਂ ਤੋਂ ਬੇਟੇ ਨੇ ਮਾਂ ਦੀ ਕੋਈ ਖਬਰ ਸਾਰ ਨਾ ਲਈ ਅਤੇ ਨਾ ਹੀ ਕਿਸੀ ਗੁਆਂਢੀ ਨੇ ਉਸਦਾ ਦਰਵਾਜ਼ਾ ਖਟਖਟਾਇਆ। ਬਦਬੂ ਆਉਣ ਤੇ ਪੁਲਿਸ ਨੂੰ ਸੂਚਨਾ ਦਿਤੀ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

ਮੁਢੱਲੇ ਪੱਖੋਂ ਪੱਛਮ ਬੰਗਾਲ ਦੇ ਦਖਣੀ ਕੋਲਕਾਤਾ ਨਿਵਾਸੀ ਬਬੀਤਾ ( 52) ਸੁਪਰੀਮ ਸੁਸਾਇਟੀ ਦੇ ਟਾਵਰ ਨੰਬਰ -1 ਵਿਚ ਕਿਰਾਏ ਦੇ ਫਲੈਟ ਵਿਚ ਇਕਲੀ ਰਹਿੰਦੀ ਸੀ। ਉਸਦਾ 28 ਸਾਲਾਂ ਦਾ ਬੇਟਾ ਸਿਧਾਰਥ ਬੰਗਲੁਰੂ ਵਿਚ ਇਕ ਕੰਪਨੀ ਵਿਚ ਇੰਜੀਨੀਅਰ ਹੈ। ਬਬੀਤਾ ਦੀਆਂ ਦੋਵੇਂ ਕਿਡਨੀਆਂ ਖਰਾਬ ਸਨ। ਹਰ ਹਫਤੇ ਦਿੱਲੀ ਦੇ ਇਕ ਹਸਪਤਾਲ ਵਿਖੇ ਉਸਦਾ ਡਾਇਲਸਿਸ ਹੁੰਦਾ ਸੀ। ਬੇਟਾ ਪਹਿਲਾਂ ਕੁਝ ਦਿਨ ਬਬੀਤਾ ਨੂੰ ਬੰਗਲੁਰੂ ਨਾਲ ਲੈ ਗਿਆ ਸੀ ਅਤੇ ਉਥੇ ਉਸਦਾ ਇਲਾਜ ਕਰਵਾਇਆ। ਪਰ ਕਾਫੀ ਇਲਾਜ ਤੋਂ ਬਾਅਦ ਵੀ ਉਹ ਠੀਕ ਨਾ ਹੋ ਸਕੀ। ਨੋਇਡਾ ਵਿਚ ਬਬੀਤਾ ਅਪਣਾ ਸਾਰਾ ਕੰਮ ਆਪ ਕਰਦੀ ਸੀ।

DeathDeath

20 ਦਿਨ ਤੋਂ ਉਸਦੇ ਫਲੈਟ ਦਾ ਮੁਖ ਦਰਵਾਜ਼ਾ ਬੰਦ ਸੀ। ਨਾ ਤਾ ਕਿਸੇ ਗੁਆਂਢੀ ਨੇ ਅਤੇ ਨਾ ਹੀ ਉਸਦੇ ਬੇਟੇ ਨੇ ਉਸਦੀ ਕੋਈ ਖ਼ਬਰ ਲਈ। ਸ਼ਨੀਵਾਰ ਗੁਆਂਢੀਆਂ ਨੂੰ ਬਬੀਤਾ ਦੇ ਫਲੈਟ ਤੋਂ ਬਦਬੂ ਆਉਣ ਲਗੀ। ਪਰ ਇਸ ਤੋਂ ਬਾਅਦ ਵੀ ਗੁਆਂਢੀਆਂ ਨੇ ਇਸ ਵੱਲ ਧਿਆਨ ਨਹੀਂ ਦਿਤਾ। ਐਤਵਾਰ ਜਿਆਦਾ ਬਦਬੂ ਆਉਣ ਤੇ ਇਕ ਗੁਆਂਢੀ ਨੇ ਪੁਲਿਸ ਨੂੰ ਇਸਦੀ ਖ਼ਬਰ ਦਿਤੀ। ਮੌਕੇ ਤੇ ਪਹੁੰਚੀ ਸੈਕਟਰ-39 ਪੁਲਿਸ ਨੇ ਗੇਟ ਤੋੜ ਕੇ ਦੇਖਿਆ ਤਾਂ ਬਬੀਤਾ ਦੀ ਲਾਸ਼ ਮੰਜੇ ਤੇ ਪਈ ਹੋਈ ਸੀ। ਪੁਲਿਸ ਨੇ ਸਬੂਤ ਇੱਕਠੇ ਕੀਤੇ। ਪੁਲਿਸ ਨੂੰ ਉਸ ਥਾਂ ਤੋਂ ਮੈਡੀਕਲ ਕਾਗਜ਼ ਮਿਲੇ ਜਿਸ ਤੋਂ ਪਤਾ ਲਗਦਾ ਹੈ ਕਿ ਔਰਤ ਕਿਡਨੀ ਦੀ ਮਰੀਜ ਸੀ।

ਪੁਲਿਸ ਵਲੋਂ ਮਾਮਲੇ ਦੀ ਸੂਚਨਾ ਬੇਟੇ ਸਿਧਾਰਥ ਨੂੰ ਦਿਤੀ ਗਈ। ਬੇਟਾ ਦੁਪਹਿਰ ਤੱਕ ਨੋਇਡਾ ਪੁਹੰਚ ਗਿਆ। ਐਸਐਚਓ ਅਮਿਤ ਕੁਮਾਰ ਨੇ ਦਸਿਆ ਕਿ ਔਰਤ ਦੀ ਮੌਤ ਬੀਮਾਰੀ ਕਾਰਨ ਹੋਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਮਾਮਲੇ ਵਿਚ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਸ਼ਿਕਾਇਤ ਮਿਲਣ ਤੇ ਹੀ ਰਿਪੋਰਟ ਦਰਜ਼ ਕੀਤੀ ਜਾਵੇਗੀ। ਸਿਧਾਰਥ ਦੀ ਮਾਂ ਨਾਲ ਆਖਰੀ ਵਾਰ 19 ਸੰਤਬਰ ਨੂੰ ਗੱਲ ਹੋਈ ਸੀ।

ਉਸਨੇ ਪੁਲਿਸ ਨੂੰ ਦਸਿਆ ਕਿ ਉਹ 3-4 ਦਿਨ ਤੋਂ ਮਾਂ ਨੂੰ ਫੋਨ ਲਗਾ ਰਿਹਾ ਸੀ ਪਰ ਮੋਬਾਈਲ ਬੰਦ ਸੀ। ਉਸਨੂੰ ਕਿਸੇ ਅਣਸੁਖਾਵੀ ਘਟਨਾ ਦਾ ਹੀ ਸ਼ੱਕ ਸੀ। ਉਸਨੇ ਫਲੈਟ ਮਾਲਕ ਨੂੰ ਫੋਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਬਬੀਤਾ ਦਾ 15 ਸਾਲ ਪਹਿਲਾਂ ਤਲਾਕ ਹੋ ਚੁੱਕਾ ਸੀ। ਸੁਸਾਇਟੀ ਦੀ ਇਕ ਔਰਤ ਨੇ ਦਸਿਆ ਕਿ ਬਬੀਤਾ ਕਦੇ-ਕਦੇ ਉਸਨੂੰ ਪਾਰਕ ਵਿਚ ਮਿਲ ਜਾਂਦੀ ਸੀ। ਉਹ ਖੁਸ਼ ਨਹੀਂ ਰਹਿੰਦੀ ਸੀ ਅਤੇ ਆਪਣੀ ਬੀਮਾਰੀ ਅਤੇ ਇਕਲੇਪਨ ਬਾਰੇ ਹੀ ਸੋਚਦੀ ਰਹਿੰਦੀ ਸੀ। ਬਹੁਤ ਬੀਮਾਰ ਹੋਣ ਦੇ ਬਾਵਜੂਦ ਵੀ ਉਸਨੇ ਕਦੇ ਕਿਸੇ ਗੁਆਂਢੀ ਤੋਂ ਕੋਈ ਮਦਦ ਨਹੀਂ ਲਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement