
ਪਿਓ ਅਤੇ ਧੀ ਦਾ ਰਿਸ਼ਤਾ ਦੁਨੀਆਂ ਦੇ ਸਾਰੇ ਰਿਸ਼ਤਿਆਂ ਤੋਂ ਵੱਖ ਹੁੰਦਾ ਹੈ ਕਿਉਂਕਿ ਇਕ ਪਿਓ ਨੂੰ ਅਪਣੀ ਧੀ ਸੱਭ ਤੋਂ ਵੱਧ ਪਿਆਰੀ ਹੁੰਦੀ ਹੈ ਪਰ ਜੇਕਰ ਇਹੀ ਪਿਓ ...
ਲਖਨਊ (ਭਾਸ਼ਾ): ਪਿਓ ਅਤੇ ਧੀ ਦਾ ਰਿਸ਼ਤਾ ਦੁਨੀਆਂ ਦੇ ਸਾਰੇ ਰਿਸ਼ਤਿਆਂ ਤੋਂ ਵੱਖ ਹੁੰਦਾ ਹੈ ਕਿਉਂਕਿ ਇਕ ਪਿਓ ਨੂੰ ਅਪਣੀ ਧੀ ਸੱਭ ਤੋਂ ਵੱਧ ਪਿਆਰੀ ਹੁੰਦੀ ਹੈ ਪਰ ਜੇਕਰ ਇਹੀ ਪਿਓ ਅਪਣੀ ਹੀ ਧੀ ਦਾ ਕਾਤਲ ਬਣ ਜਾਵੇ ਤਾਂ ਸੋਚ ਹੀ ਡਰ ਲਗਣ ਲੱਗ ਜਾਂਦਾ ਹੈ। ਅਜਿਹੀ ਹੀ ਇਕ ਖੋਫਨਾਕ ਵਾਰਦਾਤ ਉੱਤਰ ਪ੍ਰਦੇਸ਼ ਦੇ ਲਲੀਤਪੁਰ ਜਿਲ੍ਹੇ ਤੋਂ ਸਾਹਮਣੇ ਆਈ ਹੈ।
crime News
ਜਿੱਥੇ ਇਕ ਪਿਓ ਨੇ ਅਪਣੀ ਹੀ ਇਕ ਨਹੀਂ, ਦੋ ਨਹੀਂ ਸਗੋਂ ਤਿਨੇ ਧੀਆਂ ਦਾ ਸਿਰ 'ਤੇ ਹਥੌੜਾ ਮਾਰ ਕੇ ਬੜੀ ਹੀ ਬੇਰਹਿਮੀ ਨਾਲ ਕੱਤਲ ਕਰ ਦਿਤਾ। ਇੱਥੇ ਹੀ ਬਸ ਨਹੀਂ ਕਲਯੂਗੀ ਪਿਓ ਨੇ ਅਪਣੀ ਤਿਨੇ ਧੀਆਂ ਦੇ ਸਿਰ 'ਚ ਹਥੌੜਾ ਮਾਰਨ ਤੋਂ ਬਾਅਦ ਉਨ੍ਹਾਂ ਨੂੰ ਜ਼ਿੰਦਾ ਜਲਾਉਣ ਦੀ ਵੀ ਕੋਸ਼ਿਸ਼ ਕੀਤੀ। ਅਜਿਹੀ ਵਾਰਦਾਤ ਤੋਂ ਬਾਅਦ ਇਕਾਲੇ ਵਿਚ ਸਹਿਮ ਦਾ ਮਾਹੋਲ ਬਣਿਆ ਹੋਇਆ ਹੈ।
Crime News
ਪੁਲਿਸ ਮੁਤਾਬਕ ਇਸ ਘਟਨਾ ਵਿਚ ਦੋ ਬੱਚੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਇਕ ਨੇ ਇਲਾਜ਼ ਦੇ ਦੌਰਾਨ ਦਮ ਤੋੜ ਦਿਤਾ।ਨਾਲ ਹੀ ਪੁਲਿਸ ਨੇ ਇਹ ਵੀ ਦੱਸਿਆ ਕਿ ਬੱਚੀਆਂ ਦਾ ਪਿਤਾ ਸ਼ਰਾਬੀ ਹੈ ਅਤੇ ਤਿੰਨਾਂ ਬੱਚੀਆਂ ਦੇ ਸਿਰ ਫੋੜ ਦੇਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਜਲਾਉਣ ਲਈ ਰਸੋਈ ਗੈਸ (ਐਲਪੀਜੀ) ਸਿਲੈਂਡਰ ਦੀ ਗੈਸ ਦੀ ਕੀਤਾ ਸੀ।
ਪੁਲਿਸ ਪ੍ਰਧਾਨ (ਐਪੀ) ਓਪੀ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਖਸ ਨੂੰ ਕਲਯੂਗੀ ਪਿਓ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਅਤੇ ਨਾਲ ਹੀ ਉਸ ਨੇ ਅਪਣਾ ਦੋਸ਼ ਕਬੂਲ ਕਰ ਲਿਆ ਹੈ। ਦੂਜੇ ਪਾਸੇ ਪੁਲਿਸ ਦਾ ਮੰਨਣਾ ਹੈ ਕਿ ਉਸ ਨੇ ਦੀਵਾਲੀ ਦੇ ਮੌਕੇ 'ਤੇ ਅਪਣੀ ਪਤਨੀ ਅਤੇ ਉਨ੍ਹਾਂ ਦੀ ਦੋ ਹੋਰ ਧੀਆਂ ਦੇ ਨਾਲ ਪੇਕੇ ਚਲੇ ਜਾਣ ਤੋਂ ਨਰਾਜ਼ ਹੋਕੇ ਇਹ ਖੌਫਨਾਕ ਵਾਰਦਾਤ ਨੂੰ ਅੰਜਾਮ ਦਿਤਾ।