ਚਾਰ ਬੱਚਿਆਂ ਦੀ ਮਾਂ ਨਾਲ ਸੀ ਪ੍ਰੇਮ ਸਬੰਧ, ਤੇਜਧਾਰ ਹਥਿਆਰਾਂ ਨਾਲ ਨੌਜਵਾਨ ਦਾ ਕੀਤਾ ਕਤਲ
Published : Nov 13, 2018, 8:00 pm IST
Updated : Nov 13, 2018, 8:00 pm IST
SHARE ARTICLE
Young man murdered with sharp weapons
Young man murdered with sharp weapons

ਪੁਲਿਸ ਚੌਂਕੀ ਰਾਮ ਤੀਰਥ ਦੇ ਅਧੀਨ ਪਿੰਡ ਬਰਾੜ ਦੇ ਇਕ ਨੌਜਵਾਨ ਧਰਮਬੀਰ ਦਾ ਬੀਤੀ ਰਾਤ ਤੇਜਧਾਰ ਹਥਿਆਰਾਂ ਨਾਲ ਕਤਲ...

ਚੁਗਾਵਾਂ (ਪੀਟੀਆਈ) : ਪੁਲਿਸ ਚੌਂਕੀ ਰਾਮ ਤੀਰਥ ਦੇ ਅਧੀਨ ਪਿੰਡ ਬਰਾੜ ਦੇ ਇਕ ਨੌਜਵਾਨ ਧਰਮਬੀਰ ਦਾ ਬੀਤੀ ਰਾਤ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਮਾਤਾ ਜਸਬੀਰ ਕੌਰ ਪਤਨੀ ਜਸਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸ ਦਾ ਪੁੱਤਰ ਧਰਮਬੀਰ ਆਂਧਰਾ ਪ੍ਰਦੇਸ਼ ਵਿਚ ਇਕ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਕਰਦਾ ਸੀ। ਦੀਵਾਲੀ ਵਾਲੇ ਦਿਨ ਹੀ ਧਰਮਬੀਰ ਅਪਣੇ ਪਿੰਡ ਬਰਾੜ ਵਿਚ ਆਇਆ ਸੀ।

ਦੱਸ ਦਈਏ ਕਿ ਧਰਮਬੀਰ ਬੀਤੀ ਰਾਤ ਅਪਣੇ ਘਰ ਵਿਚ ਬੈਠਾ ਰੋਟੀ ਖਾ ਰਿਹਾ ਸੀ ਕਿ ਉਸ ਨੂੰ ਪਿੰਡ ਦੀ ਹੀ ਇਕ ਵਿਧਵਾ ਔਰਤ ਕੰਵਲਜੀਤ ਕੌਰ ਉਰਫ਼ ਮਾਣੀ ਦਾ ਫੋਨ ਆਇਆ ਤਾਂ ਧਰਮਬੀਰ ਉਕਤ ਔਰਤ ਦੇ ਘਰ ਚਲਾ ਗਿਆ ਜਿੱਥੇ ਜਗੀਰ ਸਿੰਘ ਪੁੱਤਰ ਅਜੀਤ ਸਿੰਘ, ਹਰਭੇਜ ਸਿੰਘ ਪੁੱਤਰ ਬਿੱਟੂ ਸਿੰਘ  ਅਤੇ ਕੰਵਲਜੀਤ ਕੌਰ ਨੇ ਉਸ ‘ਤੇ ਤੇਜਧਾਰ ਹਥਿਆਰਾਂ ਨਾਲ ਹਮਲੇ ਕੀਤੇ। ਪਤਾ ਲੱਗਣ ‘ਤੇ ਧਰਮਬੀਰ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ

ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ। ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਦੋਸ਼ੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਪ੍ਰਾਪਤ ਜਾਣਕਾਰੀ  ਦੇ ਮੁਤਾਬਕ ਕੰਵਲਜੀਤ ਕੌਰ, ਜੋ ਕਿ ਚਾਰ ਬੱਚਿਆਂ ਦੀ ਮਾਂ ਹੈ, ਦੇ ਪਤੀ ਸਾਹਿਬ ਸਿੰਘ ਦੀ ਇਕ ਸਾਲ ਪਹਿਲਾਂ ਨਸ਼ੇ ਦੀ ਓਵਰਡੋਜ਼ ਦੇ ਕਾਰਨ ਮੌਤ ਹੋ ਗਈ ਸੀ। ਦੱਸ ਦਈਏ ਕਿ ਮ੍ਰਿਤਕ ਧਰਮਬੀਰ ਸਿੰਘ ਅਤੇ ਸਾਹਿਬ ਸਿੰਘ ਦੋਵੇਂ ਦੋਸਤ ਸਨ

ਜਿਸ ਕਾਰਨ ਸਾਹਿਬ ਸਿੰਘ ਦੀ ਮੌਤ ਤੋਂ ਬਾਅਦ ਧਰਮਬੀਰ ਸਿੰਘ ਨੇ ਸਾਹਿਬ ਸਿੰਘ ਦੀ ਪਤਨੀ ਕੰਵਲਜੀਤ ਕੌਰ ਨਾਲ ਪ੍ਰੇਮ ਸਬੰਧ ਬਣਾ ਲਏ ਜੋ ਕਿ ਧਰਮਬੀਰ ਸਿੰਘ ਦੀ ਮੌਤ ਦਾ ਕਾਰਨ ਬਣੇ।

ਇਹ ਵੀ ਪੜ੍ਹੋ : ਇਕ ਬੀਐਸਐਫ ਜਵਾਨ ਦੀ ਪਤਨੀ ਨੇ ਸ਼ੱਕੀ ਹਾਲਤ ਵਿਚ ਖ਼ੁਦ ਨੂੰ ਫਾਹਾ ਲਗਾ ਕੇ ਜਾਨ ਦੇ ਦਿਤੀ। ਘਟਨਾ ਪੰਜਾਬ ਦੇ ਅਬੋਹਰ ਜ਼ਿਲ੍ਹੇ ਦੇ ਪਿੰਡ ਪੰਚਕੋਸੀ ਦੀ ਹੈ। ਮ੍ਰਿਤਕਾ ਦੇ ਭਰਾ ਨੇ ਸਹੁਰਾ-ਘਰ ਵਾਲਿਆਂ ‘ਤੇ ਦਹੇਜ ਲਈ ਭੈਣ ਦੀ ਕਤਲ ਕਰਨ ਦਾ ਦੋਸ਼ ਲਗਾਇਆ ਹੈ। ਥਾਣਾ ਖੁਈਆਂ ਸਰਵਰ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ। ਭਰਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਪਤੀ, ਸੱਸ, ਸਹੁਰੇ ਅਤੇ ਦੇਵਰ ਦੇ ਖਿਲਾਫ਼ ਦਹੇਜ ਕਤਲ ਦਾ ਕੇਸ ਦਰਜ ਕੀਤਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement