
ਇਕ ਬੇਹੱਦ ਅਨੋਖਾ ਅਤੇ ਅਨਮੋਲ 19 ਕੈਰਟ ਦਾ ਗੁਲਾਬੀ ਹੀਰਾ 5 ਕਰੋਡ਼ ਡਾਲਰ (3.63 ਅਰਬ ਰੁਪਏ) ਵਿਚ ਵਿਕਿਆ। ਮੰਗਲਵਾਰ ਨੂੰ ਸਵਿਜ਼ਰਲੈਂਡ ਦੇ ਜੀਨੇ...
ਨਵੀਂ ਦਿੱਲੀ : (ਭਾਸ਼ਾ) ਇਕ ਬੇਹੱਦ ਅਨੋਖਾ ਅਤੇ ਅਨਮੋਲ 19 ਕੈਰਟ ਦਾ ਗੁਲਾਬੀ ਹੀਰਾ 5 ਕਰੋਡ਼ ਡਾਲਰ (3.63 ਅਰਬ ਰੁਪਏ) ਵਿਚ ਵਿਕਿਆ। ਮੰਗਲਵਾਰ ਨੂੰ ਸਵਿਜ਼ਰਲੈਂਡ ਦੇ ਜੀਨੇਵਾ ਵਿਚ ਇਸ ਦੀ ਨੀਲਾਮੀ ਬ੍ਰੀਟਿਸ਼ ਆਕਸ਼ਨ ਹਾਉਸ ਕ੍ਰਿਸਟੀਜ਼ ਨੇ ਕੀਤੀ। ਬ੍ਰੀਟਿਸ਼ ਆਕਸ਼ਨ ਹਾਉਸ ਕ੍ਰਿਸਟੀਜ਼ ਦੇ ਗਹਿਣਾ ਵਿਭਾਗ ਦੇ ਹੈਡ ਰਾਹੁਲ ਕਦਾਕਿਆ ਨੇ 18.96 ਕੈਰਟ ਦੇ ਪਿੰਕ ਲਿਗੇਸੀ ਹੀਰੇ ਦੀ ਨੀਲਾਮੀ ਪ੍ਰਕਿਰਿਆ ਸੰਚਾਲਿਤ ਕੀਤੀ।
Pink Legacy diamond sold
ਇਸ ਨੀਲਾਮੀ ਵਿਚ ਮਸ਼ਹੂਰ ਜੌਹਰੀ ਹੈਰੀ ਵਿੰਸਟਨ ਨੇ 5 ਕਰੋਡ਼ ਡਾਲਰ ਦੀ ਬੋਲੀ ਲਗਾ ਕੇ ਇਸ ਅਨੌਖੇ ਹੀਰੇ ਨੂੰ ਅਪਣੇ ਨਾਮ ਕਰ ਲਿਆ। ਇਸ ਤਰ੍ਹਾਂ ਇਹ ਦੁਨੀਆਂ ਵਿਚ ਸੱਭ ਤੋਂ ਜ਼ਿਆਦਾ ਉੱਚੀ ਦਰ 'ਤੇ ਵਿਕਣ ਵਾਲਾ ਗੁਲਾਬੀ ਹੀਰਾ ਬਣ ਗਿਆ। ਪਿਛਲੇ ਸਾਲ ਨਵੰਬਰ ਵਿਚ ਲਗਭੱਗ 15 ਕੈਰਟ ਦਾ ਇਕ ਪਿੰਕ ਹੀਰਾ ਹਾਂਗਕਾਂਗ ਵਿਚ 3 ਕਰੋਡ਼ 25 ਲੱਖ ਡਾਲਰ ਵਿਚ ਨਿਲਾਮ ਹੋਇਆ ਸੀ।
Pink Legacy diamond
21 ਲੱਖ 76 ਹਜ਼ਾਰ ਡਾਲਰ ਪ੍ਰਤੀ ਕੈਰਟ ਦੀ ਬੋਲੀ ਲੱਗੀ ਸੀ, ਜੋ ਪਿੰਕ ਹੀਰੇ ਲਈ ਲੱਗੀ ਹੁਣ ਤੱਕ ਦੀ ਸੱਭ ਤੋਂ ਉੱਚੀ ਬੋਲੀ ਸੀ। ਇਹ ਹੀਰਾ ਲਗਭੱਗ 100 ਸਾਲ ਪਹਿਲਾਂ ਦੱਖਣ ਅਫਰੀਕਾ ਦੇ ਇਕ ਖਦਾਨ ਵਿਚ ਮਿਲਿਆ ਸੀ। ਕਦਾਕਿਆ ਨੇ ਪਿੰਕ ਲਿਗੇਸੀ ਨੂੰ ਦੁਨੀਆਂ ਦੇ ਵਧੀਆ ਹੀਰਿਆਂ ਵਿਚੋਂ ਇਕ ਦੱਸਿਆ। ਪਹਿਲਾਂ ਇਹ ਹੀਰਾ ਓਪਨਹਾਈਮਰ ਪਰਵਾਰ ਕੋਲ ਸੀ, ਜਿਨ੍ਹੇ ਦਹਾਕਿਆਂ ਤੱਕ ਡੀ ਬੀਅਰਸ ਡਾਇਮੰਡ ਮਾਈਨਿੰਗ ਕੰਪਨੀ ਚਲਾਈ।
Pink Legacy diamond sold for world record price
ਚਤੁਰਭੁਜ ਕਟਿਆ ਡਾਇਮੰਡ ਸ਼ਾਨਦਾਰ ਰੌਚਕ' ਸ਼੍ਰੇਣੀਬੱਧ ਹੈ, ਜਿਸ ਵਿਚ ਵੱਧ ਤੋਂ ਵੱਧ ਸੰਭਾਵਿਕ ਰੰਗਾਂ ਦੀ ਸ਼੍ਰੇਣੀ ਹੁੰਦੀ ਹੈ। ਕਰਿਸਟੀ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ 19 ਕੈਰਟ ਦੇ ਪਿੰਕ ਹੀਰੇ ਦੀ ਕਦੇ ਨੀਲਾਮੀ ਨਹੀਂ ਹੋਈ ਹੈ। ਹੁਣ ਤੱਕ 4 ਹੀ 10 ਕੈਰਟ ਤੋਂ ਜ਼ਿਆਦਾ ਜਾਂ ਪਿੰਕ ਹੀਰਿਆਂ ਦੀ ਨੀਲਾਮੀ ਹੋਈ ਸੀ।