ਮੁੱਖ ਮੰਤਰੀ ਦੀ ਦਾਅਵੇਦਾਰੀ ਨੂੰ ਲੈ ਕੇ ਖਿੱਚਧੂਹ ਜਾਰੀ
Published : Dec 14, 2018, 1:06 pm IST
Updated : Dec 14, 2018, 1:06 pm IST
SHARE ARTICLE
Rahul Gandhi and Sonia Gandhi
Rahul Gandhi and Sonia Gandhi

ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਮੁੱਖ ਮੰਤਰੀ ਅਹੁਦੇ ਦੀ ਦਾਅਵੇਦਾਰੀ ਨੂੰ ਲੈ ਕੇ ਚਲ ਰਹੀ ਖਿੱਚਧੂਹ ਵਿਚਕਾਰ ਪਾਰਟੀ ਦੀ ਸਿਖਰਲੀ ਆਗੂ ਸੋਨੀਆ ਗਾਂਧੀ.........

ਨਵੀਂ ਦਿੱਲੀ : ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਮੁੱਖ ਮੰਤਰੀ ਅਹੁਦੇ ਦੀ ਦਾਅਵੇਦਾਰੀ ਨੂੰ ਲੈ ਕੇ ਚਲ ਰਹੀ ਖਿੱਚਧੂਹ ਵਿਚਕਾਰ ਪਾਰਟੀ ਦੀ ਸਿਖਰਲੀ ਆਗੂ ਸੋਨੀਆ ਗਾਂਧੀ ਅਤੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਬੈਠਕ ਕੀਤੀ। ਮੰਨਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦੇ ਘਰ 12 ਤੁਗਲਕ ਲੇਨ ਵਿਖੇ ਹੋਈ ਬੈਠਕ 'ਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਤਿੰਨਾਂ ਸੂਬਿਆਂ ਦੇ ਅਗਲੇ ਮੁੱਖ ਮੰਤਰੀਆਂ ਦੀ ਚੋਣ ਨੂੰ ਲੈ ਕੇ ਚਰਚਾ ਕੀਤੀ। ਸੂਤਰਾਂ ਅਨੁਸਾਰ ਇਸ ਬੈਠਕ 'ਚ ਕਾਂਗਰਸ ਪ੍ਰਧਾਨ ਦੀ ਭੈਣ ਪ੍ਰਿਯੰਕਾ ਗਾਂਧੀ ਵੀ ਮੌਜੂਦ ਸੀ। 

ਇਸ ਤੋਂ ਪਹਿਲਾਂ ਦਿਨ ਵੇਲੇ ਰਾਹੁਲ ਗਾਂਧੀ ਨੇ ਰਾਜਸਥਾਨ ਲਈ ਅਬਜ਼ਰਵਰ ਬਣਾਏ ਗਏ ਕੇ.ਸੀ. ਵੇਣੂਗੋਪਾਲ ਅਤੇ ਮੱਧ ਪ੍ਰਦੇਸ਼ ਲਈ ਅਬਜ਼ਰਵਰ ਬਣਾਏ ਏ.ਕੇ. ਐਂਟਨੀ ਨਾਲ ਬੈਠਕ ਕੀਤੀ। ਇਸ ਦੌਰਾਨ ਰਾਜਸਥਾਨ ਦੇ ਕਾਂਗਰਸ ਇੰਚਾਰਜ ਅਵਿਨਾਸ਼ ਪਾਂਡੇ ਅਤੇ ਮੱਧ ਪ੍ਰਦਸ਼ ਦੇ ਪਾਰਟੀ ਇੰਚਾਰਜ ਦੀਪਕ ਬਾਬਰੀ ਵੀ ਹਾਜ਼ਰ ਸਨ। ਬਾਅਦ 'ਚ ਗਾਂਧੀ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਹੁਦੇ ਦੀ ਦੌੜ 'ਚ ਸ਼ਾਮਲ ਅਸ਼ੋਕ ਗਹਿਲੋਤ ਅਤੇ ਸਚਿਨ ਪਾਈਲਟ ਨਾਲ ਵਖਰੇ ਤੌਰ 'ਤੇ ਮੁਲਾਕਾਤ ਕੀਤੀ। ਮੁੱਖ ਮੰਤਰੀ ਦੀ ਚੋਣ ਦੇ ਸਵਾਲ 'ਤੇ ਕਾਂਗਰਸ ਪ੍ਰਧਾਨ ਨੇ ਪੱਤਰਕਾਰਾਂ ਨੂੰ ਕਿਹਾ, ''ਤੁਸੀਂ ਛੇਤੀ ਹੀ ਮੁੱਖ ਮੰਤਰੀਆਂ ਨੂੰ ਵੇਖੋਗੇ।

ਅਸੀਂ ਵਿਧਾਇਕਾਂ, ਪਾਰਟੀ ਕਾਰਕੁਨਾਂ ਅਤੇ ਹੋਰਾਂ ਦੀ ਸਲਾਹ ਲੈ ਰਹੇ ਹਾਂ।'' ਮੱਧ ਪ੍ਰਦੇਸ਼ 'ਚ ਮੁੱਖ ਮੰਤਰੀ ਅਹੁਦੇ ਲਈ ਕਮਲਨਾਥ ਨੂੰ ਸੱਭ ਤੋਂ ਤਕੜਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ, ਜਦਕਿ ਰਾਜਸਥਾਨ 'ਚ ਅਸ਼ੋਕ ਗਹਿਲੋਤ ਮੁੱਖ ਮੰਤਰੀ ਅਹੁਦੇ ਦੀ ਦੌੜ 'ਚ ਅੱਗੇ ਹਨ। ਹਾਲਾਂਕਿ ਸੂਬਾ ਕਾਂਗਰਸ ਕਮੇਟੀ ਦੇ ਪ੍ਰਮੁੱਖ ਸਚਿਨ ਪਾਈਲਟ ਵੀ ਦੌੜ 'ਚ ਸ਼ਾਮਲ ਮੰਨੇ ਜਾ ਰਹੇ ਹਨ।

ਮੱਧ ਪ੍ਰਦੇਸ਼ 'ਚ ਕਮਲਨਾਥ ਦੇ ਨਾਲ ਜਯੋਤੀਰਾਦਿਤਿਆ ਸਿੰਧੀਆ ਵੀ ਦੌੜ 'ਚ ਸ਼ਾਮਲ ਹਨ। ਅਬਜ਼ਰਵਰਾਂ ਨੇ ਬੁਧਵਾਰ ਨੂੰ ਜੈਪੁਰ ਅਤੇ ਭੋਪਾਲ 'ਚ ਪਾਰਟੀ ਦੇ ਨਵੇਂ ਬਣੇ ਵਿਧਾਇਕਾਂ ਨਾਲ ਚਰਚਾ ਕੀਤੀ ਸੀ ਅਤੇ ਉਨ੍ਹਾਂ ਦੀ ਸਲਾਹ ਲਈ ਸੀ। ਪਿਛਲੇ 24 ਘੰਟੇ 'ਚ ਰਾਹੁਲ ਵਲੋਂ ਇਕ ਆਡੀਉ ਸੰਦੇਸ਼ ਤਿੰਨਾਂ ਸੂਬਿਆਂ ਦੇ 7.3 ਲੱਖ ਪਾਰਟੀ ਕਾਰਕੁਨਾਂ ਨੂੰ ਭੇਜਿਆ ਗਿਆ ਜਿਸ 'ਚ ਉਨ੍ਹਾਂ ਦੀ ਮੁੱਖ ਮੰਤਰੀ ਅਹੁਦੇ ਲਈ ਸਲਾਹ ਪੁੱਛੀ ਗਈ ਸੀ।  (ਪੀਟੀਆਈ)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement