
ਯੂਪੀਏ ਪ੍ਰਧਾਨ ਸੋਨੀਆ ਗਾਂਧੀ ਸ਼ੁੱਕਰਵਾਰ ਨੂੰ ਤਿਲੰਗਾਨਾ ਵਿਚ ਜਨ ਸਭਾ ਨੂੰ ਸੰਬੋਧਿਤ ਕਰਨਗੇ। ਨਾਲ ਹੀ, ਪਾਰਟੀ ਦਾ ਘੋਸ਼ਣਾ ਪੱਤਰ...
ਹੈਦਰਾਬਾਦ (ਭਾਸ਼ਾ) : ਯੂਪੀਏ ਪ੍ਰਧਾਨ ਸੋਨੀਆ ਗਾਂਧੀ ਸ਼ੁੱਕਰਵਾਰ ਨੂੰ ਤਿਲੰਗਾਨਾ ਵਿਚ ਜਨ ਸਭਾ ਨੂੰ ਸੰਬੋਧਿਤ ਕਰਨਗੇ। ਨਾਲ ਹੀ, ਪਾਰਟੀ ਦਾ ਘੋਸ਼ਣਾ ਪੱਤਰ ਵੀ ਜਾਰੀ ਕਰਨਗੇ। ਕਾਂਗਰਸੀ ਨੇਤਾਵਾਂ ਨੂੰ ਉਮੀਦ ਹੈ ਕਿ ਸੋਨੀਆ ਦੀ ਇਹ ਰੈਲੀ 7 ਦਸੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਗੇਮ ਚੇਂਜਰ ਸਿੱਧ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਰੈਲੀ ਦੇ ਦੌਰਾਨ ਸੋਨੀਆ ਤਿਲੰਗਾਨਾ ਸੂਬੇ ਦੇ ਇਕੱਠ ਵਿਚ ਅਪਣੇ ਯੋਗਦਾਨ ਦਾ ਜ਼ਿਕਰ ਕਰਨਗੇ।
Today Sonia Gandhi's Rallyਦੇਸ਼ ਦੇ ਪੰਜ ਸੂਬਿਆਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਇਹ ਸੋਨੀਆ ਦੀ ਪਹਿਲੀ ਰੈਲੀ ਹੈ। ਕਾਂਗਰਸ ਪ੍ਰਧਾਨ ਅਤੇ ਤਿਲੰਗਾਨਾ ਦੇ ਮੁੱਖੀ ਆਰਸੀ ਖੁੰਟੀਆ ਨੇ ਦੱਸਿਆ ਕਿ 2014 ਵਿਚ ਤਿਲੰਗਾਨਾ ਗਠਨ ਤੋਂ ਬਾਅਦ ਸੂਬੇ ਵਿਚ ਇਹ ਸੋਨੀਆ ਦੀ ਪਹਿਲੀ ਰੈਲੀ ਹੈ। ਇਸ ਦੇ ਲਈ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਸੋਨੀਆ ਨੇ ਮਧੱ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਕਿਸੇ ਵੀ ਚੁਣਾਵੀ ਜਨ ਸਭਾ ਨੂੰ ਸੰਬੋਧਿਤ ਨਹੀਂ ਕੀਤਾ ਹੈ।
ਖੁੰਟੀਆ ਨੇ ਦੱਸਿਆ ਕਿ ਜਨ ਸਭਾ ਨੂੰ ਸੰਬੋਧਿਤ ਸੋਨੀਆ ਨੇ ਸਹਿਮਤੀ ਦੇ ਦਿਤੀ ਹੈ। ਉਹ ਲੋਕਾਂ ਨੂੰ ਦੱਸਣਗੇ ਕਿ ਉਹ ਇਸ ਸੂਬੇ ਨਾਲ ਭਾਵਨਾਤਮਕ ਰੂਪ ਨਾਲ ਕਿੰਨੀ ਜ਼ਿਆਦਾ ਜੁੜੀ ਹੋਈ ਹੈ। ਕਾਂਗਰਸ ਪ੍ਰਧਾਨ ਦੇ ਮੁਤਾਬਕ, ਰੈਲੀ ਦੇ ਦੌਰਾਨ ਸੋਨੀਆ ਅਧਿਕਾਰਿਕ ਰੂਪ ਤੋਂ ਪਾਰਟੀ ਦਾ ਘੋਸ਼ਣਾ ਪੱਤਰ ਵੀ ਜਾਰੀ ਕਰਨਗੇ। ਇਸ ਵਿਚ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਕਰਜ ਇਕ ਵਾਰ ਵਿਚ ਮੁਆਫ਼ ਕਰਨ, ਇਕ ਸਾਲ ਵਿਚ ਇਕ ਲੱਖ ਸਰਕਾਰੀ ਨੌਕਰੀਆਂ ਦੇ ਖ਼ਾਲੀ ਅਹੁਦਿਆਂ ਨੂੰ ਭਰਨ ਅਤੇ ਸੂਬੇ ਵਿਚ ਸਰਕਾਰੀ ਕਰਮਚਾਰੀਆਂ ਦੇ ਸੇਵਾਮੁਕਤ ਹੋਣ ਦੀ ਉਮਰ 58 ਤੋਂ 60 ਸਾਲ ਕਰਨ ਆਦਿ ਵਾਅਦੇ ਕੀਤੇ ਜਾਣਗੇ।
Sonia Gandhiਸੋਨਿਆ ਦੇ ਨਾਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਹੈਦਰਾਬਾਦ ਪਹੁੰਚਣਗੇ। ਦੋਵੇਂ ਸ਼ਹਿਰ ਵਿਚ ਕਰੀਬ ਤਿੰਨ ਘੰਟੇ ਰਹਿਣਗੇ। ਸੋਨੀਆ ਖਾਸ ਜਹਾਜ਼ ‘ਤੇ ਸ਼ਾਮ ਕਰੀਬ 5 ਵਜੇ ਬੇਗਮਪੇਟ ਏਅਰਪੋਰਟ ਪਹੁੰਚਣਗੇ ਅਤੇ ਸ਼ਾਮ ਛੇ ਵਜੇ ਜਨਸਭਾ ਨੂੰ ਸੰਬੋਧਿਤ ਕਰਨ ਲਈ ਸੜਕ ਰਸਤੇ ਤੋਂ ਮੇਡਚਾਲ ਜਾਣਗੇ। ਇਸ ਤੋਂ ਬਾਅਦ ਰਾਤ 8 ਵਜੇ ਦਿੱਲੀ ਰਵਾਨਾ ਹੋ ਜਾਣਗੇ। ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ, ਵੀਰੱਪਾ ਮੋਇਲੀ. ਜੈਰਾਮ ਨਰੇਸ਼ ਤੋਂ ਇਲਾਵਾ ਕਰਨਾਟਕ ਦੇ ਮੰਤਰੀ ਡੀਕੇ ਸ਼ਿਵ ਕੁਮਾਰ ਵੀ ਮੇਡਚਾਲ ਵਿਚ ਹੋਣ ਵਾਲੀ ਜਨਸਭਾ ਵਿਚ ਪਹੁੰਚਣਗੇ।
ਇਸ ਜਨਸਭਾ ਵਿਚ ਕਾਂਗਰਸ ਦੇ ਚਾਰ ਸਾਥੀ ਦਲਾਂ ਦੇ ਨੇਤਾ ਵੀ ਮੌਜੂਦ ਰਹਿਣਗੇ ਅਤੇ ਜਨਸਭਾ ਨੂੰ ਸੰਬੋਧਿਤ ਕਰਨਗੇ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਤੇਲੁਗੁਦੇਸ਼ਮ ਪਾਰਟੀ (ਟੀਡੀਪੀ) ਪ੍ਰਮੁੱਖ ਐਨ ਚੰਦਰ ਬਾਬੂ ਨਾਇਡੂ ਜਨਸਭਾ ਵਿਚ ਸ਼ਾਮਿਲ ਨਹੀਂ ਹੋਣਗੇ। ਹਾਲਾਂਕਿ ਤਿਲੰਗਾਨਾ ਟੀਡੀਪੀ ਦੇ ਪ੍ਰਧਾਨ ਐਲ ਰਮਾਨਾ ਜਨਸਭਾ ਵਿਚ ਮੌਜੂਦ ਰਹਿਣਗੇ।
ਖੁੰਟੀਆ ਨੇ ਦੱਸਿਆ ਕਿ ਸੋਨੀਆ ਦੀ ਇਸ ਰੈਲੀ ਤੋਂ ਇਲਾਵਾ ਰਾਹੁਲ ਗਾਂਧੀ ਤਿਲੰਗਾਨਾ ਦੇ ਵੱਖ-ਵੱਖ ਹਿੱਸਿਆਂ ਵਿਚ 28-29 ਨਵੰਬਰ ਅਤੇ 3 ਦਸੰਬਰ ਨੂੰ ਰੈਲੀ ਕਰਨਗੇ। ਇਹਨਾਂ ਵਿਚੋਂ ਕੁੱਝ ਰੋਡ ਸ਼ੋ ਵਿਚ ਟੀਡੀਪੀ ਪ੍ਰਮੁੱਖ ਚੰਦਰ ਬਾਬੂ ਨਾਇਡੂ ਵੀ ਰਾਹੁਲ ਦੇ ਨਾਲ ਨਜ਼ਰ ਆਉਣਗੇ।