
ਦੇਸ਼ ਵਿਚ ਰਾਮ ਮੰਦਰ ਦੇ ਲਈ ਪੈਸਾ ਇੱਕਠਾ ਕੀਤਾ ਜਾ ਰਿਹਾ ਹੈ...
ਨਵੀਂ ਦਿੱਲੀ: ਦੇਸ਼ ਵਿਚ ਰਾਮ ਮੰਦਰ ਦੇ ਲਈ ਪੈਸਾ ਇੱਕਠਾ ਕੀਤਾ ਜਾ ਰਿਹਾ ਹੈ। ਰਾਮ ਮੰਦਰ ਨਿਰਮਾਣ ਦੇ ਲਈ ਅੱਜ ਤੋਂ ਚੰਦਾ ਇਕੱਠਾ ਕਰਨ ਦੇ ਅਭਿਆਨ ਦੀ ਸ਼ੁਰੂਆਤ ਹੋ ਚੁੱਕੀ ਹੈ। ਉਥੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਮ ਮੰਦਰ ਦੇ ਲਈ ਸਭਤੋਂ ਪਹਿਲਾਂ ਚੰਦਾ ਦਿੱਤਾ ਹੈ ਅਤੇ ਇਸ ਅਭਿਆਨ ਨੂੰ ਹਰੀ ਝੰਡੀ ਦਿਖਾਈ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਮ ਮੰਦਰ ਦੇ ਲਈ ਪੰਜ ਲੱਖ ਰੁਪਏ ਦਾ ਚੰਦਾ ਦਿੱਤਾ ਹੈ।
Ram Mandir
ਰਾਸ਼ਟਰਪਤੀ ਨੇ ਰਾਮ ਨੰਦਰ ਨਿਰਮਾਣ ਦੇ ਲਈ ਚੰਦਾ ਮੰਦਰ ਟਰੱਸਟ ਨੂੰ ਸੌਂਪਿਆ ਹੈ। ਚੈਕ ਦੇ ਜ਼ਰੀਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਹ ਚੰਦਾ ਦਿੱਤਾ ਹੈ। ਰਾਮ ਨਗਰੀ ਅਯੋਧਿਆ ਵਿਚ ਬਣਨ ਵਾਲੇ ਰਾਮ ਮੰਦਰ ਨਿਰਮਾਣ ਦੇ ਲਈ ਅੱਜ ਤੋਂ ਪੈਸਾ ਇੱਕਠਾ ਅਭਿਆਨ ਸ਼ੁਰੂ ਹੋ ਚੁੱਕਾ ਹੈ। ਰਾਸ਼ਟਰਪਤੀ ਨੇ ਪੰਜ ਲੱਖ ਇਕ ਸੌ ਰੁਪਏ ਦੇ ਕੇ ਇਸ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਹੈ।
Ram Mandir
ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਅਤੇ ਵੀਐਚਪੀ ਮਿਲਕੇ ਦੇਸ਼ ਵਿਚ ਰਾਮ ਮੰਦਰ ਦੇ ਨਿਰਮਾਣ ਦੇ ਲਈ ਧਨ ਇੱਕਠਾ ਕਰਨ ਦਾ ਅਭਿਆਨ ਚਲਾ ਰਹੇ ਹਨ। ਇਹ ਅਭਿਆਨ ਲਗਪਗ ਡੇਢ ਮਹੀਨੇ ਤੱਕ ਚਲੇਗਾ ਇਸਦੇ ਤਹਿਤ ਦੇਸ਼ ‘ਚ ਲਗਪਗ 13 ਕਰੋੜ ਪਰਿਵਾਰਾਂ ਤੱਕ ਪਹੁੰਚਣ ਦਾ ਟਿੱਚਾ ਰੱਖਿਆ ਗਿਆ ਹੈ।
ਫ਼ਰਵਰੀ ਤੱਕ ਚਲੇਗਾ ਅਭਿਆਨ
Money
ਇਸ ਅਭਿਆਨ ਦੇ ਤਹਿਤ 27 ਫ਼ਰਵਰੀ ਤੱਕ ਦੇਸ਼ ਵਿਚ ਕਰੋੜਾਂ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਚੰਦਾ ਇਕੱਠਾ ਕੀਤਾ ਜਾਵੇਗਾ। ਲੋਕਾਂ ਤੋਂ ਜੋ ਪੈਸਾ ਮਿਲੇਗਾ ਉਹ ਰਾਮ ਮੰਦਰ ਨਿਰਮਾਣ ਵਿਚ ਇਸਤੇਮਾਲ ਕੀਤਾ ਜਾਵੇਗਾ। ਸ਼੍ਰੀ ਰਾਮ ਮੰਦਰ ਧਨ ਅਭਿਆਨ ਦੇ ਤਹਿਤ 10 ਰੁਪਏ, 100 ਰੁਪਏ ਅਤੇ 1000 ਰੁਪਏ ਦੀਆਂ ਪਰਚੀਆਂ ਦਾਨ ਦੇਣ ਵਾਲੇ ਲੋਕਾਂ ਨੂੰ ਦਿੱਤੀਆਂ ਜਾਣਗੀਆਂ। ਇਨ੍ਹਾਂ ਪਰਚੀਆਂ ਉਤੇ ਅਯੋਧਿਆ ਵਿਚ ਬਣਨ ਵਾਲੇ ਰਾਮ ਮੰਦਰ ਦੀ ਤਸਵੀਰ ਦੇ ਨਾਲ ਹੀ ਭਗਵਾਨ ਰਾਮ ਦੀ ਛਵੀ ਵੀ ਹੋਵਗੀ। ਇਸ ਅਭਿਆਨ ਦੇ ਤਹਿਤ ਪੈਸਾ ਦੇਣ ਵਾਲਿਆਂ ਨੂੰ ਇਹ ਪਰਚੀ ਰਸੀਦ ਦੇ ਤੌਰ ‘ਤੇ ਦਿੱਤੀ ਜਾਵੇਗੀ।
ਦੁਰਦਰਾਡੇ ਇਲਾਕਿਆਂ ਵਿਚ ਪਹੁੰਚਣ ਦੀ ਯੋਜਨਾ
Ramnath Kovind
ਉਥੇ ਹੀ 2 ਹਜਾਰ ਰੁਪਏ ਤੋਂ ਜ਼ਿਆਦਾ ਦਾ ਯੋਗਦਾਨ ਕਰਨ ਵਾਲੇ ਲੋਕਾਂ ਨੂੰ ਇਕ ਅਲਗ ਤਰ੍ਹਾਂ ਦੀ ਰਸੀਦ ਦਿੱਤੀ ਜਾਵੇਗੀ, ਜਿਸ ਵਿਚ ਉਹ ਇਨਕਮ ਟੈਕਸ ਛੁੱਟ ਦਾ ਫ਼ਾਇਦਾ ਵੀ ਚੁੱਕ ਸਕਣਗੇ। ਵੀ ਐਚਪੀ ਦੇ ਰਾਸ਼ਟਰੀ ਕਰਮਚਾਰੀ ਪ੍ਰਧਾਨ ਆਲੋਕ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਮ ਮੰਦਰ ਪੈਸਾ ਇੱਕਠਾ ਕਰਨਾ ਅਭਿਆਨ ਦੀ ਸ਼ੁਰੂਆਤ ਰਾਸ਼ਟਰਪਤੀ ਤੋਂ ਕਰਨ ਤੋਂ ਬਾਅਦ ਉਪਰਾਸ਼ਟਰਪਤੀ ਨਾਲ ਵੀ ਮੁਲਾਕਾਤ ਹੋਵੇਗੀ। ਉਥੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਦੂਰਦੁਰਾਡੇ ਇਲਾਕਿਆਂ ਦੇ ਪਿੰਡਾਂ ਤੱਕ ਇਸ ਅਭਿਆਨ ਦੇ ਤਹਿਤ ਪਹੰਚਣ ਦੀ ਯੋਜਨਾ ਹੋਵੇਗੀ।