
ਆਮਦਨ ਕਰ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ : ਬੀਬੀਸੀ
ਨਵੀਂ ਦਿੱਲੀ: 'ਬੀਬੀਸੀ (ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ) ਇੰਡੀਆ' ਖ਼ਿਲਾਫ਼ ਆਮਦਨ ਕਰ ਵਿਭਾਗ ਦਾ 'ਸਰਵੇ ਆਪ੍ਰੇਸ਼ਨ' ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਰਿਹਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਆਈਟੀ ਅਧਿਕਾਰੀ ਸੰਗਠਨ ਦੇ ਇਲੈਕਟ੍ਰਾਨਿਕ ਅਤੇ ਕਾਗਜ਼-ਅਧਾਰਤ ਵਿੱਤੀ ਅੰਕੜਿਆਂ ਦੀਆਂ ਕਾਪੀਆਂ ਲੈ ਰਹੇ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ: ਮਾਣ ਵਾਲੀ ਗੱਲ: ਅਮਰੀਕਾ ’ਚ ਪੰਜਾਬ ਦੀ ਧੀ ਨਿਮਰਤਾ ਰੰਧਾਵਾ ਉਰਫ ਨਿੱਕੀ ਹੇਲੀ ਲੜੇਗੀ ਰਾਸ਼ਟਰਪਤੀ ਦੀ ਚੋਣ
ਆਮਦਨ ਕਰ ਵਿਭਾਗ ਨੇ ਕਥਿਤ ਟੈਕਸ ਚੋਰੀ ਦੀ ਜਾਂਚ ਦੇ ਹਿੱਸੇ ਵਜੋਂ ਮੰਗਲਵਾਰ ਨੂੰ ਦਿੱਲੀ ਅਤੇ ਮੁੰਬਈ ਸਥਿਤ ਬੀਬੀਸੀ ਦਫ਼ਤਰਾਂ ਅਤੇ ਦੋ ਹੋਰ ਸਬੰਧਤ ਸਥਾਨਾਂ 'ਤੇ 'ਸਰਵੇਖਣ ਆਪ੍ਰੇਸ਼ਨ' ਸ਼ੁਰੂ ਕੀਤਾ ਸੀ। ਘਟਨਾਕ੍ਰਮ ਤੋਂ ਜਾਣੂ ਅਧਿਕਾਰੀਆਂ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਆਮਦਨ ਕਰ ਵਿਭਾਗ ਦੇ ਅਧਿਕਾਰੀ ਮੰਗਲਵਾਰ ਸਵੇਰੇ 11.30 ਵਜੇ ਦੇ ਕਰੀਬ ਬੀਬੀਸੀ ਦਫ਼ਤਰ ਪਹੁੰਚੇ ਅਤੇ ਅਜੇ ਵੀ ਉੱਥੇ ਮੌਜੂਦ ਹਨ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਵਿਚ ਲੱਗੇ ਭੂਚਾਲ ਦੇ ਝਟਕੇ
ਟੈਕਸ ਅਧਿਕਾਰੀ ਬੀਬੀਸੀ ਦੇ ਵਿੱਤ ਅਤੇ ਕੁਝ ਹੋਰ ਵਿਭਾਗਾਂ ਦੇ ਸਟਾਫ ਨਾਲ ਗੱਲ ਕਰ ਰਹੇ ਹਨ, ਜਦਕਿ ਹੋਰ ਸਟਾਫ ਅਤੇ ਪੱਤਰਕਾਰਾਂ ਨੂੰ ਮੰਗਲਵਾਰ ਰਾਤ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਕੰਪਿਊਟਰਾਂ ਅਤੇ ਮੋਬਾਈਲ ਫੋਨਾਂ ਨੂੰ 'ਕਲੋਨ' ਕੀਤਾ ਗਿਆ ਹੈ। ਇਹ ਹੈਰਾਨੀਜਨਕ ਕਾਰਵਾਈ ਬੀਬੀਸੀ ਵੱਲੋਂ ਦੋ ਭਾਗਾਂ ਵਾਲੀ ਡਾਕੂਮੈਂਟਰੀ 'ਇੰਡੀਆ: ਦਿ ਮੋਦੀ ਕਵੇਸ਼ਨ' ਨੂੰ ਪ੍ਰਸਾਰਿਤ ਕਰਨ ਤੋਂ ਕੁਝ ਹਫ਼ਤੇ ਬਾਅਦ ਹੋਈ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਇੱਕ ਹੋਰ ਮੰਦਰ 'ਤੇ ਲਿਖੇ ਭਾਰਤ-ਵਿਰੋਧੀ ਨਾਅਰੇ, ਇਸ ਸਾਲ 'ਚ ਦੂਜੀ ਘਟਨਾ
ਇਸ ਸਰਵੇਖਣ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਸਿਆਸੀ ਬਹਿਸ ਸ਼ੁਰੂ ਹੋ ਗਈ ਹੈ। ਜਿੱਥੇ ਵਿਰੋਧੀ ਧਿਰ ਨੇ ਇਸ ਕਦਮ ਦੀ ਨਿੰਦਾ ਕੀਤੀ ਹੈ, ਉੱਥੇ ਹੀ ਭਾਜਪਾ ਨੇ ਬੀਬੀਸੀ 'ਤੇ ਭਾਰਤ ਵਿਰੁੱਧ "ਜ਼ਹਿਰੀਲੀ" ਪੱਤਰਕਾਰੀ ਕਰਨ ਦਾ ਦੋਸ਼ ਲਗਾਇਆ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਸਰਵੇਖਣ ਅੰਤਰਰਾਸ਼ਟਰੀ ਟੈਕਸੇਸ਼ਨ ਅਤੇ ਬੀਬੀਸੀ ਸਹਾਇਕ ਕੰਪਨੀਆਂ ਦੇ "ਟ੍ਰਾਂਸਫਰ ਪ੍ਰਾਈਸਿੰਗ" ਨਾਲ ਜੁੜੇ ਮੁੱਦਿਆਂ ਦੀ ਜਾਂਚ ਕਰਨ ਲਈ ਕੀਤਾ ਗਿਆ ਸੀ। ਇਸ ਕਾਰਵਾਈ 'ਤੇ ਆਮਦਨ ਕਰ ਵਿਭਾਗ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਇਸ ਦੌਰਾਨ ਬੀਬੀਸੀ ਨੇ ਕਿਹਾ ਕਿ ਉਹ ਆਮਦਨ ਕਰ ਅਧਿਕਾਰੀਆਂ ਨਾਲ ਪੂਰੀ ਤਰ੍ਹਾਂ ਸਹਿਯੋਗ ਕਰ ਰਿਹਾ ਹੈ।
ਇਹ ਵੀ ਪੜ੍ਹੋ: ‘ਸੜਕ ਹਾਦਸਿਆਂ ਲਈ ਪੈਦਲ ਚੱਲਣ ਵਾਲੇ ਲੋਕ ਵੀ ਜ਼ਿੰਮੇਵਾਰ’ -ਦਿੱਲੀ ਹਾਈਕੋਰਟ
'ਬੀਬੀਸੀ ਨਿਊਜ਼ ਪ੍ਰੈਸ ਟੀਮ' ਨੇ ਮੰਗਲਵਾਰ ਰਾਤ 10.26 ਵਜੇ ਟਵੀਟ ਕੀਤਾ, "ਆਮਦਨ ਕਰ ਅਧਿਕਾਰੀ ਇਸ ਸਮੇਂ ਨਵੀਂ ਦਿੱਲੀ ਅਤੇ ਮੁੰਬਈ ਵਿਚ ਬੀਬੀਸੀ ਦਫ਼ਤਰਾਂ ਵਿਚ ਹਨ ਅਤੇ ਅਸੀਂ ਪੂਰਾ ਸਹਿਯੋਗ ਕਰ ਰਹੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਇਸ ਸਥਿਤੀ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ।“ 'ਸਰਵੇਖਣ ਆਪ੍ਰੇਸ਼ਨ' ਤਹਿਤ ਆਮਦਨ ਕਰ ਵਿਭਾਗ ਕੰਪਨੀ ਦੇ ਸਿਰਫ਼ ਕਾਰੋਬਾਰੀ ਸਥਾਨਾਂ ਦਾ ਨਿਰੀਖਣ ਕਰਦਾ ਹੈ ਅਤੇ ਇਸ ਦੇ ਪ੍ਰਮੋਟਰਾਂ ਜਾਂ ਡਾਇਰੈਕਟਰਾਂ ਦੀਆਂ ਰਿਹਾਇਸ਼ਾਂ ਅਤੇ ਹੋਰ ਥਾਵਾਂ 'ਤੇ ਛਾਪੇਮਾਰੀ ਨਹੀਂ ਕਰਦਾ।