
ਥਰੂਰ ਨੇ ਆਪਣੇ ਆਪ ਨੂੰ ਬਚਾਉਣ ਦੀ ਵੀ ਕੀਤੀ ਕੋਸ਼ਿਸ਼
ਤਿਰੂਨੰਤਮਪੁਰਮ- ਕਾਂਗਰਸ ਦੇ ਸਾਂਸਦ ਸ਼ਸ਼ੀ ਥਰੂਰ ਇਕ ਵਾਰ ਫਿਰ ਆਪਣੇ ਟਵੀਟ ਟਵੀਟ ਕਾਰਨ ਵਿਵਾਦਾ ਵਿਚ ਘਿਰ ਗਏ। ਭਾਜਪਾ ਅਤੇ ਮਾਕਪਾ ਨੇ ਥਰੂਰ ਉੱਤੇ ਮਛੂਆਰਾ ਭਾਈਚਾਰੇ ਦੇ ਅਪਮਾਨ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ। ਸਾਬਕਾ ਕੇਂਦਰੀ ਮੰਤਰੀ ਅਤੇ ਤਿਰੂਨੰਤਮਪੁਰਮ ਤੋਂ ਲੋਕ ਸਭਾ ਮੰਤਰ ਥਰੂਰ ਨੇ ਹਾਲ ਹੀ ਵਿਚ ਤਿਰੂਨੰਤਮਪੁਰਮ ਦੇ ਇਕ ਮੱਛੀ ਬਾਜਾਰ ਗਏ ਸਨ।
Shashi tharoor
ਉਥੇ ਮੱਛੀ ਵੇਚ ਰਹੀ ਔਰਤ ਨਾਲ ਗੱਲ ਕਰ ਕੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਸ ਤੋਂ ਬਾਅਦ ਥਰੂਰ ਨੇ ਟਵੀਟ ਕੀਤਾ ਕਿ ਸ਼ਾਕਾਹਾਰੀ, ਅਤਿਸੰਵੇਦਨਸ਼ੀਲ ਸਾਂਸਦ ਹੋਣ ਤੋਂ ਬਾਅਦ ਵੀ ਮੱਛੀ ਬਾਜਾਰ ਜਾ ਕੇ ਬਹੁਤ ਉਤਸ਼ਾਹਿਤ ਹਾਂ। ਥਰੂਰ ਨੇ ਆਪਣੇ ਆਪ ਦਾ ਬਚਾਅ ਕਰਨ ਦੀ ਕੋਸ਼ਿਸ਼ ਵੀ ਕੀਤੀ। ਥਰੂਰ ਦੀ ਸਫਾਈ ਦੇ ਬਾਵਜੂਦ ਮਾਕਪਾ ਅਤੇ ਭਾਜਪਾ ਨੇ ਉਨ੍ਹਾਂ ਉੱਤੇ ਹਮਲਾ ਕਰਦੇ ਹੋਏ ਕਿਹਾ ਕਿ ਕਾਂਗਰਸ ਸਾਂਸਦ ਨੇ ਆਪਣੇ ਸ਼ਬਦਾਂ ਵਿਚ ਮਛੁਆਰਾ ਭਾਈਚਾਰੇ ਦਾ ਅਪਮਾਨ ਕੀਤਾ ਹੈ।