
ਸੋਮਵਾਰ ਨੂੰ ਗਾਜ਼ਾ ਦੇ ਰਫਾਹ ਖੇਤਰ ਵਿਚ ਵਾਹਨ 'ਤੇ ਹੋਏ ਹਮਲੇ ਵਿਚ ਉਨ੍ਹਾਂ ਦੀ ਮੌਤ ਹੋ ਗਈ।
MEA News: ਭਾਰਤ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਗਾਜ਼ਾ 'ਚ ਸੰਯੁਕਤ ਰਾਸ਼ਟਰ 'ਚ ਕੰਮ ਕਰਨ ਵਾਲੇ ਭਾਰਤੀ ਨਾਗਰਿਕ ਕਰਨਲ (ਸੇਵਾਮੁਕਤ) ਵੈਭਵ ਅਨਿਲ ਕਾਲੇ ਦੀ ਮੌਤ ਤੋਂ ਬਹੁਤ ਦੁਖੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਨਿਊਯਾਰਕ 'ਚ ਸੰਯੁਕਤ ਰਾਸ਼ਟਰ 'ਚ ਭਾਰਤ ਦਾ ਸਥਾਈ ਮਿਸ਼ਨ ਅਤੇ ਤੇਲ ਅਵੀਵ ਤੇ ਰਾਮਾਲਾ 'ਚ ਉਸ ਦਾ ਦੂਤਘਰ ਕਾਲੇ ਦੀ ਦੇਹ ਨੂੰ ਭਾਰਤ ਲਿਆਉਣ 'ਚ ਹਰ ਸੰਭਵ ਮਦਦ ਪ੍ਰਦਾਨ ਕਰ ਰਿਹਾ ਹੈ।
ਸੋਮਵਾਰ ਨੂੰ ਗਾਜ਼ਾ ਦੇ ਰਫਾਹ ਖੇਤਰ ਵਿਚ ਵਾਹਨ 'ਤੇ ਹੋਏ ਹਮਲੇ ਵਿਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ, “ਅਸੀਂ ਗਾਜ਼ਾ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਵਿਭਾਗ (ਡੀ.ਐੱਸ.ਐੱਸ.) ਦੇ ਸੁਰੱਖਿਆ ਤਾਲਮੇਲ ਅਧਿਕਾਰੀ ਕਰਨਲ ਵੈਭਵ ਅਨਿਲ ਕਾਲੇ (ਸੇਵਾਮੁਕਤ) ਦੀ 13 ਮਈ ਨੂੰ ਹੋਈ ਮੌਤ ਤੋਂ ਬਹੁਤ ਦੁਖੀ ਹਾਂ। ਅਸੀਂ ਉਨ੍ਹਾਂ ਦੇ ਪਰਿਵਾਰ ਅਤੇ ਪਿਆਰਿਆਂ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ। ’’
ਵਿਦੇਸ਼ ਮੰਤਰਾਲੇ ਨੇ ਕਿਹਾ, “ਨਿਊਯਾਰਕ 'ਚ ਸੰਯੁਕਤ ਰਾਸ਼ਟਰ 'ਚ ਸਾਡਾ ਸਥਾਈ ਮਿਸ਼ਨ ਅਤੇ ਤੇਲ ਅਵੀਵ ਅਤੇ ਰਾਮਾਲਾ 'ਚ ਸਾਡੇ ਦੂਤਘਰ ਮ੍ਰਿਤਕਾਂ ਦੀਆਂ ਦੇਹਾਂ ਨੂੰ ਭਾਰਤ ਵਾਪਸ ਲਿਆਉਣ 'ਚ ਹਰ ਤਰ੍ਹਾਂ ਦੀ ਮਦਦ ਕਰ ਰਹੇ ਹਨ ਅਤੇ ਘਟਨਾ ਦੀ ਜਾਂਚ ਦੇ ਸਬੰਧ 'ਚ ਸਬੰਧਤ ਅਧਿਕਾਰੀਆਂ ਦੇ ਸੰਪਰਕ 'ਚ ਹਨ। ’’
(For more Punjabi news apart from Indian missions assisting in repatriation of mortal remains of killed retired Col in Gaza: MEA, stay tuned to Rozana Spokesman)