Advertisement
  ਖ਼ਬਰਾਂ   ਰਾਸ਼ਟਰੀ  15 Jun 2019  ਤਾਂਤਰਿਕ ਨਾਲ ਨਜ਼ਾਇਜ ਸੰਬੰਧ ਨਾ ਬਣਾਉਣ ਤੇ ਪਤੀ ਨੇ ਕੀਤੀ ਪਤਨੀ ਦੀ ਹੱਤਿਆ

ਤਾਂਤਰਿਕ ਨਾਲ ਨਜ਼ਾਇਜ ਸੰਬੰਧ ਨਾ ਬਣਾਉਣ ਤੇ ਪਤੀ ਨੇ ਕੀਤੀ ਪਤਨੀ ਦੀ ਹੱਤਿਆ

ਏਜੰਸੀ | Edited by : ਵੀਰਪਾਲ ਕੌਰ
Published Jun 15, 2019, 12:23 pm IST
Updated Jun 15, 2019, 12:25 pm IST
ਪਤਨੀ ਨੇ ਨਜ਼ਾਇਜ ਸੰਬੰਧ ਬਣਾਉਣ ਲਈ ਕੀਤਾ ਇਨਕਾਰ
Crime
 Crime

ਅਲੀਗੜ੍ਹ- ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਅਲੀਗੜ੍ਹ ਵਿਚ ਇਕ ਵਿਅਕਤੀ ਨੇ ਆਪਣੀ ਹੀ ਪਤਨੀ ਨੂੰ ਪਾਣੀ ਵਿਚ ਡੁਬੋ ਕੇ ਮਾਰ ਦਿੱਤਾ। ਜਾਣਕਾਰੀ ਅਨੁਸਾਰ ਇਸ ਵਿਅਕਤੀ ਇਕ ਤਾਂਤਰਿਕ ਦਾ ਕਰਜਾ ਉਤਾਰਨਾ ਸੀ ਅਤੇ ਉਹ ਆਪਣੀ ਹੀ ਪਤਨੀ ਨੂੰ ਤਾਂਤਰਿਕ ਦੇ ਨਾਲ ਨਜ਼ਾਇਜ ਸੰਬੰਧ ਬਣਾਉਣ ਲਈ ਕਹਿ ਰਿਹਾ ਸੀ ਪਰ ਉਸ ਦੀ ਪਤਨੀ ਨੇ ਇਹ ਸਭ ਕਰਨ ਤੋਂ ਇਨਕਾਰ ਕਰ ਦਿੱਤਾ।

TantrikTantrik

ਇਸ ਦੀ ਵਜ੍ਹਾ ਨਾਲ ਪਤੀ ਨੇ ਆਪਣੀ ਹੀ ਪਤਨੀ ਨੂੰ ਪਾਣੀ ਵਿਚ ਡੁਬੋ ਕੇ ਮਾਰ ਦਿੱਤਾ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਦੀ ਹੈ। ਪੁਲਿਸ ਨੇ ਦੋਸ਼ੀ ਅਤੇ ਤਾਂਤਰਿਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਔਰਤ ਦੇ ਭਰਾ ਨੇ ਦੱਸਿਆ ਕਿ ਜਦੋਂ ਉਸ ਦਾ ਪਤੀ ਉਸ ਨੂੰ ਪਾਣੀ ਚ ਡੁਬੋ ਰਿਹਾ ਸੀ ਤਾਂ ਉਸ ਦਾ ਬੇਟਾ ਇਹ ਸਭ ਦੇਖ ਰਿਹਾ ਸੀ ਅਤੇ ਮਦਦ ਮੰਗ ਰਿਹਾ ਸੀ। ਸਥਾਨਕ ਪੁਲਿਸ ਨੇ ਦੱਸਿਆ ਕਿ ਪੀੜਤ ਔਰਤ ਦੇ ਭਰਾ ਨੇ ਕਿਹਾ ਕਿ ਉਸ ਦੀ ਭੈਣ ਨੇ ਘਟਨਾ ਤੋਂ ਦੋ ਦਿਨ ਪਹਿਲਾਂ ਫੋਨ ਕਰ ਕੇ ਉਸ ਨਾਲ ਹੁੰਦੀ ਬਦਸਲੂਕੀ ਬਾਰੇ ਦੱਸਿਆ ਪਰ ਭਰਾ ਨੇ ਕਿਹਾ ਕਿ ਮਾਮਲਾ ਸਹਿਮਤੀ ਨਾਲ ਹੱਲ ਹੋ ਜਾਵੇਗਾ।

CrimeCrime

ਪਰ ਕੱਲ ਔਰਤ ਦਾ ਪਤੀ ਆਪਣੀ ਪਤਨੀ ਨੂੰ ਲਾਲਚ ਦੇ ਕੇ ਨੇੜਲੀ ਨਦੀ ਤੇ ਲੈ ਗਿਆ ਅਤੇ ਪਾਣੀ ਵਿਚ ਸੁੱਟ ਦਿੱਤਾ। ਇਸ ਘਟਨਾ ਤੋਂ ਬਾਅਦ ਪਤੀ ਅਤੇ ਤਾਂਤਰਿਕ ਦੋਨੋਂ ਨਦੀ ਵਿਚ ਤੈਰ ਕੇ ਨਾਲ ਲੱਗਦੇ ਪਿੰਡ ਪਹੁੰਚ ਗਏ। ਪੁਲਿਸ ਨੇ ਦੋਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਮ੍ਰਿਤਕ ਔਰਤ ਦੀ ਲਾਸ਼ ਮਿਲ ਗਈ ਹੈ। ਪੁਲਿਸ ਨੇ ਦੱਸਿਆ ਕਿ ਇਸ ਤਾਂਤਰਿਕ ਕੋਲੋ ਪਿਛਲੇ ਸਾਲ ਵੱਡੀ ਮਾਤਰਾ ਵਿਚ ਹੈਰੋਇਨ ਬਰਾਮਦ ਹੋਈ ਸੀ।   

Advertisement
Advertisement
Advertisement