
ਪਿੰਡ ਭਾਗੀਕੇ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਇਕ ਘਰ ਵਿਚੋਂ 10 ਤੋਲੇ ਸੋਨਾ ਅਤੇ 35 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ...
ਨਿਹਾਲ ਸਿੰਘ ਵਾਲਾ: ਪਿੰਡ ਭਾਗੀਕੇ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਇਕ ਘਰ ਵਿਚੋਂ 10 ਤੋਲੇ ਸੋਨਾ ਅਤੇ 35 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਤੇ ਪੁਲਿਸ ਸੂਤਰਾਂ ਅਨੁਸਾਰ ਕ੍ਰਿਪਾਲ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਭਾਗੀਕੇ ਨੇ ਅਪਣੇ ਬਿਆਨਾਂ ਅਨੁਸਾਰ ਦਸਿਆ ਕਿ ਉਹ ਬੀਤੀ ਰਾਤ ਖਾਣਾ ਖਾਣ ਤੋਂ ਬਾਅਦ ਅਪਣੇ ਪਰਵਾਰ ਸਮੇਤ ਅਪਣੇ ਘਰ ਦੇ ਵਿਹੜੇ ਵਿਚ ਸੌਂ ਗਿਆ ਕਿ ਅਚਾਨਕ ਰਾਤ ਨੂੰ 2 ਵਜੇ ਦੇ ਕਰੀਬ ਜਦ ਉਸ ਨੂੰ ਖੜਕਾ ਸੁਣਿਆ ਤਾਂ ਉਸ ਦੀ ਅੱਖ ਖੁੱਲ੍ਹ ਗਈ।
ਜਦ ਉਸ ਨੇ ਉਠ ਕੇ ਅਪਣੇ ਕਮਰੇ ਦੇਖੇ ਤਾਂ ਸਾਰਾ ਸਮਾਨ ਇਧਰ ਉਧਰ ਖਿਲਰਿਆ ਪਿਆ ਸੀ ਤਾਂ ਮੈ ਅਪਣੇ ਪਰਵਾਰ ਨੂੰ ਉਠਾਇਆ। ਜਦ ਅਸੀਂ ਕਮਰੇ ਵਿਚ ਦੇਖਿਆ ਤਾਂ 10 ਤੋਲੇ ਸੋਨਾ ਅਤੇ 35 ਹਜ਼ਾਰ ਰੁਪਏ ਦੀ ਨਕਦੀ ਗਾਇਬ ਪਾਈ ਗਈ।ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਦਿਲਬਾਗ ਸਿੰਘ, ਸਬ ਇੰਸਪੈਕਟਰ ਬਲਰਾਜ ਮੋਹਨ, ਸਬ ਇੰਸਪੈਕਟਰ ਗੁਰਸੇਵਕ ਸਿੰਘ, ਸਹਾਇਕ ਥਾਣੇਦਾਰ ਫੈਲੀ ਸਿੰਘ, ਹੌਲਦਾਰ ਸੁਖਦੇਵ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੌਕੇ 'ਤੇ ਪੁੱਜੀ।