
ਦਿੱਲੀ ਦੇ ਸਫ਼ਦਰਜੰਗ ਹਸਪਤਾਲ ਘਟਨਾ ਮਾਮਲੇ ਵਿਚ ਨਵਾਂ ਮੋੜ ਆ ਗਿਆ......
ਨਵੀਂ ਦਿੱਲੀ : ਦਿੱਲੀ ਦੇ ਸਫ਼ਦਰਜੰਗ ਹਸਪਤਾਲ ਘਟਨਾ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਸੀਸੀਟੀਵੀ ਦੇ ਨਵੇਂ ਫੁਟੇਜ ਵਿਚ ਡਾਕਟਰ ਮਰੀਜ਼ ਨੂੰ ਕੁੱਟਦੇ ਦਿਖ ਰਹੇ ਹਨ। ਦੱਸ ਦਈਏ ਕਿ ਪਿਛਲੇ ਦਿਨੀਂ ਸਫਦਰਜੰਗ ਹਸਪਤਾਲ ਵਿਚ ਰੇਜੀਡੈਂਟ ਡਾਕਟਰਾਂ ਨੇ 2 ਦਿਨ ਦੀ ਹੜਤਾਲ ਕੀਤੀ ਸੀ, ਜਿਸ ਦੀ ਵਜ੍ਹਾ ਉਨ੍ਹਾਂ ਦੇ ਨਾਲ ਹੋਈ ਮਾਰ ਕੁੱਟ ਦੱਸਿਆ ਗਿਆ ਸੀ। ਪਰ ਹੜਤਾਲ ਖਤਮ ਹੋਣ ਤੋਂ 3 ਦਿਨ ਬਾਅਦ ਹਸਪਤਾਲ ਵਿਚ ਲੱਗੇ ਕੁੱਝ ਸੀਸੀਟੀਵੀ ਫੁਟੇਜ ਸਾਹਮਣੇ ਆਏ ਹਨ।
CCTV Camera
ਫੁਟੇਜ ਵਿਚ ਸਾਫ਼ ਦਿਖ ਰਿਹਾ ਹੈ ਕਿ ਮਰੀਜ਼ ਨਹੀਂ ਸਗੋਂ ਅਪਣੇ ਆਪ ਡਾਕਟਰ ਹੀ ਮਰੀਜ ਅਤੇ ਉਸ ਦੇ ਸਾਥੀਆਂ ਦੇ ਨਾਲ ਮਾਰ ਕੁੱਟ ਕਰ ਰਹੇ ਹਨ। ਸਾਹਮਣੇ ਆਏ ਸੀਸੀਟੀਵੀ ਫੁਟੇਜ ਵਿਚ ਹਸਪਤਾਲ ‘ਚ ਅਪਣੇ ਢਿੱਡ ਦਰਦ ਦਾ ਇਲਾਜ ਕਰਵਾਉਣ ਆਏ ਮਰੀਜ਼ ਅਕਸ਼ੈ ਇਕ ਪਾਸੇ ਖੜੇ ਹੋਏ ਨਜ਼ਰ ਆਉਂਦੇ ਹਨ। ਉਦੋਂ ਅਚਾਨਕ ਤੋਂ 3,4 ਡਾਕਟਰ ਆਉਂਦੇ ਹਨ ਅਤੇ ਅਕਸ਼ੈ ਉਤੇ ਹਮਲਾ ਕਰ ਦਿੰਦੇ ਹਨ ਅਤੇ ਬਿਨਾਂ ਰੁਕੇ ਅਕਸ਼ੈ ਦੇ ਮੁੰਹ ਉਤੇ ਇਕ ਤੋਂ ਬਾਅਦ ਇਕ 4 ਤੋਂ 5 ਮੁੱਕੇ ਮਾਰਦੇ ਹਨ। ਅਕਸ਼ੈ ਵੀ ਆਪਣੇ ਬਚਾਅ ਵਿਚ ਆਪਣੇ ਹੱਥ ਚਲਾਉਦੇ ਹਨ। ਇਹ ਪੂਰਾ ਝਗੜਾ ਕਾਫ਼ੀ ਦੇਰ ਤੱਕ ਚੱਲਦਾ ਰਿਹਾ।
Safdarjung Hospital Delhi
ਹਸਪਤਾਲ ਦੇ ਗਾਰਡ ਵੀ ਉਥੇ ਖੜੇ ਝਗੜਾ ਦੇਖ ਰਹੇ ਹਨ। ਉਥੇ ਹੀ ਦੂਜੇ ਸੀਸੀਟੀਵੀ ਤੋਂ ਇਕ ਹੋਰ ਤਸਵੀਰ ਸਾਹਮਣੇ ਆਈ ਹੈ ਜਿਸ ਵਿਚ 3 ਡਾਕਟਰ ਮਰੀਜ਼ ਅਕਸ਼ੈ ਨੂੰ ਘਸੀਟਦੇ ਹੋਏ ਲੈ ਜਾ ਰਹੇ ਹਨ। ਪੀੜਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਡਾਕਟਰਾਂ ਨੂੰ ਕੇਵਲ ਜਲਦੀ ਇਲਾਜ ਕਰਨ ਨੂੰ ਕਿਹਾ ਅਤੇ ਇਨ੍ਹੇ ਵਿਚ ਹੀ ਰੇਜੀਡੈਂਟ ਡਾਕਟਰ ਇਨ੍ਹੇ ਜ਼ਿਆਦਾ ਗੁੱਸੇ ਹੋ ਗਏ ਕਿ ਉਨ੍ਹਾਂ ਨੇ ਮਰੀਜ਼ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕੁੱਟਣਾ ਸ਼ੁਰੂ ਕਰ ਦਿਤਾ। ਦੱਸ ਦਈਏ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।