ਸਿੱਖ ਕਤਲੇਆਮ ਬਾਰੇ SIT ਦੀ ਰੀਪੋਰਟ ਵਿਚ ਵੱਡੇ ਖੁਲਾਸੇ, ਨਹੀਂ ਮਿਲਣੀ ਸੀ ਅਪਰਾਧੀਆਂ ਨੂੰ ਸਜ਼ਾ
Published : Jan 16, 2020, 11:28 am IST
Updated : Jan 17, 2020, 8:21 am IST
SHARE ARTICLE
File Photo
File Photo

ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ ਦੀ ਰੀਪੋਰਟ ਵਿਚ ਪੁਲਿਸ, ਪ੍ਰਸ਼ਾਸਨ ਅਤੇ ਨਿਆਂਪਾਲਿਕਾ ਦੀ ਵੀ ਭੂਮਿਕਾ 'ਤੇ ਉਂਗਲ ਚੁੱਕੀ ਗਈ ਹੈ

ਨਵੀਂ ਦਿੱਲੀ  : ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ ਦੀ ਰੀਪੋਰਟ ਵਿਚ ਪੁਲਿਸ, ਪ੍ਰਸ਼ਾਸਨ ਅਤੇ ਨਿਆਂਪਾਲਿਕਾ ਦੀ ਵੀ ਭੂਮਿਕਾ 'ਤੇ ਉਂਗਲ ਚੁੱਕੀ ਗਈ ਹੈ। ਰੀਪੋਰਟ ਮੁਤਾਬਕ ਅਪਰਾਧੀਆਂ ਨੂੰ ਸਜ਼ਾ ਦੇਣ ਦਾ ਕੋਈ ਇਰਾਦਾ ਨਹੀਂ ਸੀ ਅਤੇ ਜੱਜਾਂ ਨੇ 'ਸਾਧਾਰਣ ਤਰੀਕੇ ਨਾਲ' ਮੁਲਜ਼ਮਾਂ ਨੂੰ ਬਰੀ ਕੀਤਾ।

SITSIT

ਜਾਂਚ ਟੀਮ ਨੇ ਅਪਣੀ ਰੀਪੋਰਟ ਵਿਚ ਕਿਹਾ ਹੈ ਕਿ ਅਜਿਹਾ ਲਗਦਾ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਦਾ ਸਾਰਾ ਯਤਨ ਕਤਲੇਆਮ ਨਾਲ ਸਬੰਧਤ ਅਪਰਾਧਕ ਮਾਮਲਿਆਂ ਨੂੰ ਦਬਾਉਣ ਦਾ ਸੀ। ਰੀਪੋਰਟ ਮੁਤਾਬਕ ਚੋਣਵੇਂ ਵਿਅਕਤੀਆਂ ਨੂੰ ਪਾਕ ਸਾਫ਼ ਕਰਾਰ ਦੇਣ ਲਈ ਮਾਮਲੇ ਦਰਜ ਕੀਤੇ ਗਏ ਸਨ। ਪੁਲਿਸ ਅਤੇ ਪ੍ਰਸ਼ਾਸਨ ਨੇ ਕਾਰਵਾਈ ਵਿਚ ਬਹੁਤੀ ਦਿਲਚਸਪੀ ਨਹੀਂ ਲਈ। ਰੀਪੋਰਟ ਵਿਚ ਇਨ੍ਹਾਂ ਮਾਮਲਿਆਂ ਪ੍ਰਤੀ ਹੇਠਲੀਆਂ ਅਦਾਲਤਾਂ ਦੇ ਰਵਈਏ ਦੀ ਵੀ ਆਲੋਚਨਾ ਕੀਤੀ ਗਈ

1984 sikh riotsFile Photo

ਅਤੇ ਕਿਹਾ ਗਿਆ ਕਿ ਅਦਾਲਤਾਂ ਦੁਆਰਾ ਵੱਖ ਵੱਖ ਤਰੀਕਾਂ ਮੌਕੇ ਵੱਖ ਵੱਖ ਥਾਵਾਂ 'ਤੇ ਦੰਗਾ, ਹਤਿਆ, ਅੱਗਜ਼ਨੀ ਅਤੇ ਲੁੱਟਖੋਹ ਜਿਹੇ ਕਈ ਮਾਮਲਿਆਂ ਦੇ ਮੁਕੱਦਮਿਆਂ ਦੀ ਕਾਰਵਾਈ ਸਮਝ ਤੋਂ ਪਰੇ ਹੈ। ਜਾਂਚ ਟੀਮ ਨੇ  ਕੁੱਝ ਮਾਮਲਿਆਂ ਵਿਚ ਮੁਲਜ਼ਮਾਂ ਨੂੰ ਬਰੀ ਕਰਨ ਦੇ ਹੇਠਲੀ ਅਦਾਲਤਾਂ ਦੇ ਫ਼ੈਸਲਿਆਂ ਵਿਰੁਧ ਦੇਰੀ ਲਈ ਮਾਫ਼ੀ ਪਟੀਸ਼ਨ ਨਾਲ ਅਪੀਲ ਦਾਖ਼ਲ ਕਰਨ ਦੀ ਸੰਭਾਵਨਾ ਲੱਭਣ ਦੀ ਸਿਫ਼ਾਰਸ਼ ਕੀਤੀ ਹੈ।

1984 sikh riotsFile Photo

ਸਿੱਖ ਯਾਤਰੀਆਂ ਨੂੰ ਰੇਲ ਗੱਡੀਆਂ ਵਿਚੋਂ ਕੱਢ ਕੇ ਮਾਰਿਆ ਗਿਆ, ਪੁਲਿਸ ਨੇ ਕਿਸੇ ਨੂੰ ਨਹੀਂ ਫੜਿਆ : ਐਸਆਈਟੀ
ਨਵੀਂ ਦਿੱਲੀ : ਵਿਸ਼ੇਸ਼ ਜਾਂਚ ਟੀਮ ਨੇ ਅਪਣੀ ਰੀਪੋਰਟ ਵਿਚ ਕਿਹਾ ਹੈ ਕਿ 1984 ਦੇ ਸਿੱਖ ਕਤਲੇਆਮ ਦੌਰਾਨ ਸਿੱਖ ਯਾਤਰੀਆਂ ਨੂੰ ਦਿੱਲੀ ਵਿਚ ਰੇਲਵੇ ਸਟੇਸ਼ਨਾਂ 'ਤੇ ਟਰੇਨਾਂ ਵਿਚੋਂ ਬਾਹਰ ਕੱਢ ਕੇ ਮਾਰਿਆ ਗਿਆ ਪਰ ਪੁਲਿਸ ਨੇ ਕਿਸੇ ਨੂੰ ਵੀ ਮੌਕੇ ਤੋਂ ਨਹੀਂ ਬਚਾਇਆ ਤੇ ਨਾ ਹੀ ਕਿਸੇ ਹਮਲਾਵਰ ਨੂੰ ਫੜਿਆ। ਰੀਪੋਰਟ ਮੁਤਾਬਕ ਟਰੇਨ ਵਿਚ ਸਫ਼ਰ ਕਰ ਰਹੇ ਸਿੱਖ ਯਾਤਰੀਟਾਂ ਅਤੇ ਰੇਲਵੇ ਸਟੇਸ਼ਨਾਂ 'ਤੇ ਹਮਲਾ ਕਰਨ ਵਾਲੇ ਲੋਕਾਂ ਦੁਆਰਾ ਹਤਿਆ ਕੀਤੇ ਜਾਣ ਦੇ ਪੰਜ ਮਾਮਲੇ ਸਨ।

Special Investigation TeamSpecial Investigation Team

ਇਹ ਘਟਨਾਵਾਂ ਇਕ ਅਤੇ ਦੋ ਨਵੰਬਰ ਨੂੰ ਦਿੱਲੀ ਦੇ ਪੰਜ ਰੇਲਵੇ ਸਟੇਸ਼ਨਾਂ ਨਾਂਗਲੋਈ, ਕਿਸ਼ਨਗੰਜ, ਦਯਾਬਸਤੀ, ਸ਼ਾਹਦਰਾ ਅਤੇ ਤੁਗਲਕਾਤਬਾਦ ਵਿਚ ਵਾਪਰੀਆਂ। ਸਿੱਖਾਂ ਨੂੰ ਗੱਡੀਆਂ ਵਿਚੋਂ ਕੱਢ ਕੇ ਕੁਟਿਆ ਗਿਆ ਅਤੇ ਅੱਗ ਲਾ ਕੇ ਸਾੜ ਦਿਤਾ ਗਿਆ। ਲਾਸ਼ਾਂ ਪਲੇਟਫ਼ਾਰਮਾਂ ਅਤੇ ਰੇਲਵੇ ਲਾਈਨਾਂ 'ਤੇ ਖਿੰਡੀਆਂ ਪਈਆਂ ਸਨ। ਪੁਲਿਸ ਨੇ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਪੁਲਿਸ ਦਾ ਕਹਿਣਾ ਸੀ ਕਿ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਬਹੁਤ ਘੱਟ ਸੀ ਅਤੇ ਦੰਗਈ ਪੁਲਿਸ ਨੂੰ ਵੇਖ ਕੇ ਭੱਜ ਗਏ। ਪੁਲਿਸ ਨੇ ਘਟਨਾ ਅਤੇ ਅਪਰਾਧ ਮੁਤਾਬਕ ਪਰਚੇ ਦਰਜ ਨਹੀਂ ਕੀਤੇ।

Victims of 1984 Sikh Riots File Photo

ਪੀੜਤ ਅਦਾਲਤਾਂ ਦੇ ਚੱਕਰ ਲਾਉਂਦੇ ਰਹੇ ਪਰ ਉਨ੍ਹਾਂ ਦੀ ਗੱਲ ਨਾ ਸੁਣੀ ਗਈ
ਰੀਪੋਰਟ ਕਹਿੰਦੀ ਹੈ ਕਿ ਰੀਕਾਰਡ 'ਤੇ ਉਪਲਭਧ ਕਿਸੇ ਵੀ ਫ਼ੈਸਲੇ ਤੋਂ ਇਹ ਪਤਾ ਨਹੀਂ ਚਲਦਾ ਕਿ ਜੱਜ ਕਤਲੇਆਮ ਦੀ ਸਥਿਤੀ ਅਤੇ ਇਨ੍ਹਾਂ ਤੱਥਾਂ ਪ੍ਰਤੀ ਚੌਕਸ ਸਨ ਕਿ ਪਰਚਾ ਦਰਜ ਕਰਨ ਅਤੇ ਗਵਾਹਾਂ ਦੇ ਬਿਆਨ ਦਰਜ ਕਰਨ ਵਿਚ ਦੇਰੀ ਲਈ ਪੀੜਤ ਜ਼ਿੰਮੇਵਾਰ ਨਹੀਂ ਸਨ।

File PhotoFile Photo

ਇਨ੍ਹਾਂ ਮੁਕੱਦਮਿਆਂ ਦੀ ਲੰਮੀ ਸੁਣਵਾਈ ਕਾਰਨ ਪੀੜਤ ਅਤੇ ਗਵਾਹ ਵਾਰ ਵਾਰ ਅਦਾਲਤ ਦੇ ਚੱਕਰ ਲਾਉਂਦਿਆਂ ਥੱਕ ਗਏ ਸਨ ਅਤੇ ਬਹੁਤਿਆਂ ਨੇ ਉਮੀਦ ਛੱਡ ਦਿਤੀ ਸੀ ਪਰ ਜਿਹੜੇ ਲੋਕਾਂ ਨੇ ਹਿੰਮਤ  ਨਹੀਂ ਹਾਰੀ, ਅਦਾਲਤ ਨੇ ਪਰਚਾ ਦਰਜ ਕਰਾਉਣ ਅਤੇ ਤੱਥ ਦਰਜ ਕਰਨ ਸਮੇਤ ਉਨ੍ਹਾਂ ਦੀ ਗਵਾਹੀ ਨੂੰ ਭਰੋਸੇਮੰਦ ਮੰਨਣ ਤੋਂ ਇਨਕਾਰ ਕਰ ਦਿਤਾ।

19841984

ਕਲਿਆਣਪੁਰੀ ਥਾਣੇ ਦਾ ਇੰਚਾਰਜ ਸਾਜ਼ਸ਼ੀਆਂ ਨਾਲ ਮਿਲਿਆ ਹੋਇਆ ਸੀ
ਰੀਪੋਰਟ ਮੁਤਾਬਕ ਫ਼ਾਈਲਾਂ ਦੀ ਛਾਣਬੀਣ ਕਰਨ 'ਤੇ ਕਲਿਆਣਪੁਰੀ ਥਾਣੇ ਦੇ ਵੇਲੇ ਦੇ ਥਾਣਾ ਇੰਚਾਰਜ ਇੰਸਪੈਕਟਰ ਸੂਰਵੀਰ ਸਿੰਘ ਤਿਆਗੀ ਦੀ ਹਮਲਾਵਰਾਂ ਨਾਲ ਸਾਜ਼ਸ਼ ਵਿਚ ਸ਼ਾਮਲ ਹੋਣ ਦੇ ਸਬੂਤ ਮਿਲਦੇ ਹਨ। ਰੀਪੋਰਟ ਕਹਿੰਦੀ ਹੈ, 'ਤਿਆਗੀ ਨੇ ਜਾਣਬੁਝ ਕੇ ਸਥਾਨਕ ਸਿੱਖਾਂ ਦੇ ਲਾਇਸੰਸ ਵਾਲੇ ਹਥਿਆਰ ਲੈ ਲਏ ਤਾਕਿ ਹਮਲਾਵਰ ਉਨ੍ਹਾਂ ਨੂੰ ਨਿਸ਼ਾਨਾ ਬਣਾ ਸਕਣ ਅਤੇ ਜਾਨ ਮਾਲ ਦਾ ਨੁਕਸਾਨ ਕਰ ਸਕਣ।

SITSIT

ਉਸ ਨੂੰ ਮੁਅੱਤਲ ਕਰ ਦਿਤਾ ਗਿਆ ਸੀ ਪਰ ਬਾਅਦ ਵਿਚ ਬਹਾਲ ਕਰ ਕੇ ਸਹਾਇਕ ਪੁਲਿਸ ਕਮਿਸ਼ਨਰ ਦੇ ਅਹੁਦੇ 'ਤੇ ਉਸ ਨੂੰ ਤਰੱਕੀ ਦਿਤੀ ਗਈ। ਕਮੇਟੀ ਦੀ ਰਾਏ ਹੈ ਕਿ ਉਸ ਦਾ ਮਾਮਲਾ ਕਾਰਵਾਈ ਲਈ ਦਿੱਲੀ ਪੁਲਿਸ ਦੀ ਦੰਗਾ ਜਾਂਚ ਸੈੱਲ ਨੂੰ ਸੌਂਪਿਆ ਜਾਵੇ। ਪੁਲਿਸ ਨੇ ਘਟਨ ਵਾਰ ਜਾਂ ਅਪਰਾਧ ਦੀ ਲੜੀ ਮੁਤਾਬਕ ਪਰਚਾ ਦਰਜ ਕਰਨ ਦੀ ਬਜਾਏ ਕਈ ਸ਼ਿਕਾਇਤਾਂ ਨੂੰ ਇਕ ਹੀ ਪਰਚੇ ਵਿਚ ਸ਼ਾਮਲ ਕਰ ਦਿਤਾ।
 

ਜੱਜਾਂ ਤੇ ਮੈਜਿਸਟਰੇਟ ਨੇ ਦਿਲਚਸਪੀ ਨਾ ਵਿਖਾਈ
ਜੱਜਾਂ ਅਤੇ ਮੈਜਿਸਟਰੇਟ ਨੇ ਵੀ ਪੁਲਿਸ ਨੂੰ ਘਟਨਾ ਦੇ ਵੱਖ ਵੱਖ ਚਾਲਾਨ ਦਾਖ਼ਲ ਕਰਨ ਦੇ ਨਿਰਦੇਸ਼ ਨਹੀਂ ਦਿਤੇ। ਘਟਨਾਵਾਂ ਮੁਤਾਬਕ ਵੱਖ ਵੱਖ ਮੁਕੱਦਦਿਆਂ ਦੀ ਸੁਣਵਾਈ ਬਾਰੇ ਵੀ ਹੇਠਲੀ ਅਦਾਲਤ ਦੇ ਜੱਜਾਂ ਨੇ ਕੋਈ ਹੁਕਮ ਨਹੀਂ ਦਿਤਾ ਸੀ। ਕਤਲੇਆਮ ਪੀੜਤਾਂ ਦੀਆਂ ਸੈਂਕੜੇ ਲਾਸ਼ਾਂ ਬਰਾਮਦ ਕੀਤੀ ਗਈਆਂ ਜਿਨ੍ਹਾਂ ਵਿਚੋਂ ਬਹੁਤੀਆਂ ਦੀ ਪਛਾਣ ਨਾ ਹੋਈ ਪਰ ਪੁਲਿਸ ਨੇ ਫ਼ੋਰੈਂਸਿਕ ਤੱਥ ਨਹੀਂ ਸੰਭਾਲੇ। ਲਗਦਾ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਦਾ ਸਾਰਾ ਯਤਨ ਮਾਮਲਿਆਂ ਨੂੰ ਦਬਾਉਣ ਵਿਚ ਲੱਗਾ ਰਿਹਾ।

19841984

ਟੀਮ ਨੂੰ 186 ਮਾਮਲੇ ਸੌਂਪੇ ਗਏ ਸਨ
ਵਿਸ਼ੇਸ਼ ਜਾਂਚ ਟੀਮ ਨੂੰ 186 ਮਾਮਲੇ ਸੌਂਪੇ ਗਏ ਸਨ ਜਿਨ੍ਹਾਂ ਨੂੰ ਫ਼ਰਵਰੀ 2015 ਵਿਚ ਕੇਂਦਰ ਦੁਆਰਾ ਕਾਇਮ ਇਕ ਹੋਰ ਜਾਂਚ ਟੀਮ ਵੇਖ ਚੁੱਕੀ ਸੀ ਅਤੇ ਉਸ ਨੇ ਇਨ੍ਹਾਂ ਵਿਚੋਂ 199 ਮਾਮਲਿਆਂ ਬਾਰੇ ਅਪਣੀ ਰੀਪੋਰਟ ਦੇ ਦਿਤੀ ਸੀ। ਇਨ੍ਹਾਂ 199 ਮਾਮਲਿਆਂ ਵਿਚ 426 ਵਿਅਕਤੀ ਮਾਰੇ ਗਏ ਸਨ ਅਤੇ ਇਨ੍ਹਾਂ ਵਿਚੋਂ 84 ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ ਸੀ। 200 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਸਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM
Advertisement