Dense Fog News: ਧੁੰਦ ਕਾਰਨ ਉੱਤਰੀ ਭਾਰਤ ’ਚ ਹਵਾਈ ਸਫ਼ਰ ਬੁਰੀ ਤਰ੍ਹਾਂ ਪ੍ਰਭਾਵਤ, ਉਡਾਣਾਂ ’ਚ ਦੇਰੀ ਕਾਰਨ ਮੁਸਾਫ਼ਰਾਂ ’ਚ ਭਾਰੀ ਰੋਸ
Published : Jan 16, 2024, 8:00 pm IST
Updated : Jan 16, 2024, 8:00 pm IST
SHARE ARTICLE
Flights Delayed Due to Dense Fog
Flights Delayed Due to Dense Fog

ਹਵਾਈ ਅੱਡਿਆਂ, ਜਹਾਜ਼ਾਂ ਅਤੇ ਸੋਸ਼ਲ ਮੀਡੀਆ ਮੰਚਾਂ ’ਤੇ ਗੁੱਸਾ ਅਪਣੇ ਸਿਖਰ ’ਤੇ

Dense Fog News: ਦੇਸ਼ ਭਰ ਦੇ ਹਵਾਈ ਅੱਡਿਆਂ ’ਤੇ ਬਜ਼ੁਰਗਾਂ ਅਤੇ ਬਿਮਾਰਾਂ ਸਮੇਤ ਸੈਂਕੜੇ ਮੁਸਾਫ਼ਰ ਫਸੇ ਹੋਏ ਹਨ। ਉਨ੍ਹਾਂ ਵਿਚੋਂ ਕੁੱਝ ਦੇ ਨਾਲ ਨਵਜੰਮੇ ਬੱਚੇ ਅਤੇ ਛੋਟੇ ਬੱਚੇ ਵੀ ਸਨ ਅਤੇ ਉਨ੍ਹਾਂ ਦੀਆਂ ਉਡਾਣਾਂ ਵਿਚ 13 ਘੰਟੇ ਤਕ ਦੀ ਦੇਰੀ ਹੋਈ। ਕਈ ਜਹਾਜ਼ਾਂ ਦਾ ਰਾਹ ਬਦਲਿਆ ਗਿਆ ਜਾਂ ਰੱਦ ਕਰ ਦਿਤਾ ਗਿਆ।
ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਖਾਸ ਕਰ ਕੇ ਦਿੱਲੀ ’ਚ ਸੰਘਣੀ ਧੁੰਦ ਛਾਈ ਹੋਈ ਹੈ ਅਤੇ ਉਡਾਣਾਂ ਦਾ ਸੰਚਾਲਨ ਅਨਿਸ਼ਚਿਤਤਾ ’ਚ ਡੁੱਬ ਗਿਆ ਹੈ।

ਸੰਘਣੀ ਧੁੰਦ ਕਾਰਨ ਘੱਟ ਦ੍ਰਿਸ਼ਟਤਾ ਕਾਰਨ ਉੱਤਰੀ ਭਾਰਤ ’ਚ ਉਡਾਣਾਂ ਦਾ ਸੰਚਾਲਨ ਪ੍ਰਭਾਵਤ ਹੋਇਆ। ਇਸ ਦੇ ਨਤੀਜੇ ਵਜੋਂ ਕਈ ਹੋਰ ਸੂਬਿਆਂ ’ਚ ਵੀ ਉਡਾਣਾਂ ’ਚ ਵਿਘਨ ਪਿਆ। ਮੰਗਲਵਾਰ ਨੂੰ ਵੱਡੀ ਗਿਣਤੀ ’ਚ ਉਡਾਣਾਂ ’ਚ ਵਿਘਨ ਪਿਆ। ਸੋਮਵਾਰ ਸਵੇਰੇ ਇਕੱਲੇ ਦਿੱਲੀ ਹਵਾਈ ਅੱਡੇ ’ਤੇ ਘੱਟੋ ਘੱਟ 168 ਉਡਾਣਾਂ ਦੇਰੀ ਨਾਲ ਚੱਲੀਆਂ ਅਤੇ 100 ਦੇ ਕਰੀਬ ਰੱਦ ਕਰ ਦਿਤੀ ਆਂ ਗਈਆਂ। ਹਵਾਈ ਅੱਡਿਆਂ, ਜਹਾਜ਼ਾਂ ਅਤੇ ਸੋਸ਼ਲ ਮੀਡੀਆ ਮੰਚਾਂ ’ਤੇ ਗੁੱਸਾ ਅਪਣੇ ਸਿਖਰ ’ਤੇ ਸੀ।

ਸੋਮਵਾਰ ਨੂੰ ਇੰਡੀਗੋ ਫਲਾਈਟ ਦੇ ਮੁਸਾਫ਼ਰ ਸਾਹਿਲ ਕਟਾਰੀਆ ਨੂੰ ਪਾਇਲਟ ’ਤੇ ਹਮਲਾ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ। ਕਟਾਰੀਆ ਨੇ ਐਤਵਾਰ ਨੂੰ ਪਾਇਲਟ ’ਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਜਹਾਜ਼ ਦੇ ਅੰਦਰ ਐਲਾਨ ਕਰ ਰਿਹਾ ਸੀ ਕਿ ਦਿੱਲੀ ’ਚ ਗੋਆ ਲਈ ਉਡਾਣ ਭਰਨ ਦੀ ਉਡੀਕ ਕਰ ਰਹੀ ਉਡਾਣ ’ਚ ਹੋਰ ਦੇਰੀ ਹੋਵੇਗੀ। ਇਕ ਮਹਿਲਾ ਫਲਾਈਟ ਹੋਸਟੇਸ ਐਤਵਾਰ ਨੂੰ ਵਾਪਰੀ ਇਸ ਘਟਨਾ ’ਤੇ ਰੋ ਪਈ ਅਤੇ ਮੁਸਾਫ਼ਰ ਨੂੰ ਪੁਛਿਆ ਕਿ ਉਹ ਇੰਨਾ ਹਮਲਾਵਰ ਕਿਵੇਂ ਹੋ ਸਕਦਾ ਹੈ।

ਇਸ ਘਟਨਾ ਦਾ ਵੀਡੀਉ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਫਲਾਈਟ ਟਰੈਕਿੰਗ ਵੈੱਬਸਾਈਟ ਫਲਾਈਟਰਾਡਾਰ 24 ਮੁਤਾਬਕ ਜਹਾਜ਼ 10 ਘੰਟੇ ਦੀ ਦੇਰੀ ਤੋਂ ਬਾਅਦ ਦਿੱਲੀ ਤੋਂ ਰਵਾਨਾ ਹੋਇਆ। ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਵੀ ਇਸ ਮਾਮਲੇ ’ਤੇ ਵਿਚਾਰ-ਵਟਾਂਦਰੇ ਲਈ ਮੰਤਰਾਲੇ ਦੇ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਸੀ ਕਿ ਸਰਕਾਰ ਸਥਿਤੀ ਨੂੰ ਸੁਧਾਰਨ ਲਈ ਕਈ ਕਦਮ ਚੁੱਕ ਰਹੀ ਹੈ ਅਤੇ ਲੋਕਾਂ ਨੂੰ ਭਰੋਸਾ ਦਿਤਾ ਕਿ ਧੁੰਦ ਨਾਲ ਜੁੜੇ ਪ੍ਰਭਾਵ ਨੂੰ ਘੱਟ ਕਰਨ ਲਈ ਸਾਰੇ ਹਿੱਸੇਦਾਰ 24 ਘੰਟੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਸਾਰੇ ਮੁਸਾਫ਼ਰਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਇਸ ਮੁਸ਼ਕਲ ਸਮੇਂ ’ਚ ਸਾਡਾ ਸਾਥ ਦੇਣ।’’

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਹਨ। ਕਾਲੀਕਟ ਤੋਂ ਮੁੰਬਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਐਤਵਾਰ ਸ਼ਾਮ 6:50 ਵਜੇ ਤੋਂ ਸੋਮਵਾਰ ਸਵੇਰੇ 8:30 ਵਜੇ ਤਕ 12 ਘੰਟੇ ਤੋਂ ਵੱਧ ਦੇਰੀ ਨਾਲ ਰਵਾਨਾ ਹੋਈ। ਇਕ ਮੁਸਾਫ਼ਰ ਨੇ ਕਿਹਾ, ‘‘ਇਹ ਇਕ ਡਰਾਉਣਾ ਸੁਪਨਾ ਸੀ। ਪਹਿਲਾਂ ਸਾਨੂੰ ਦਸਿਆ ਗਿਆ ਕਿ ਸਾਡੀ ਉਡਾਣ ਦਾ ਸਮਾਂ ਰਾਤ 9:55 ਵਜੇ ਤੈਅ ਕੀਤਾ ਗਿਆ ਹੈ ਅਤੇ ਬਾਅਦ ’ਚ ਸਟਾਫ ਨਾਲ ਕਈ ਸਵਾਲਾਂ ਤੋਂ ਬਾਅਦ ਰਾਤ ਕਰੀਬ 10:30 ਵਜੇ ਸਾਨੂੰ ਦਸਿਆ ਗਿਆ ਕਿ ਇਹ ਹੁਣ ਕੱਲ੍ਹ ਸਵੇਰੇ 7:35 ਵਜੇ ਰਵਾਨਾ ਹੋਵੇਗੀ।’’ ਅੰਸ਼ਿਕਾ ਵਰਮਾ, ਜੋ ਸ਼ਾਮ 4 ਵਜੇ ਤੋਂ ਹਵਾਈ ਅੱਡੇ ’ਤੇ ਉਡੀਕ ਕਰ ਰਹੀ ਸੀ, ਨੇ ਕਿਹਾ, ‘‘ਸਾਨੂੰ ਰਾਤ ਨੂੰ ਠਹਿਰਨ ਬਾਰੇ ਕੋਈ ਭਰੋਸਾ ਦਿਤੇ ਬਿਨਾਂ ਹਵਾਈ ਅੱਡੇ ਦੇ ਕੰਪਲੈਕਸ ਤੋਂ ਬਾਹਰ ਜਾਣ ਲਈ ਕਿਹਾ ਗਿਆ ਸੀ। ਦਰਅਸਲ, ਸਾਨੂੰ ਰਹਿਣ ਲਈ ਜਗ੍ਹਾ ਲਈ ਸਖਤ ਸੰਘਰਸ਼ ਕਰਨਾ ਪਿਆ, ਫਿਰ ਵੀ ਇਹ ਕਿਸੇ ਨੂੰ ਉਪਲਬਧ ਨਹੀਂ ਕਰਵਾਈ ਗਈ।’’

ਕਈਆਂ ਨੇ ‘ਐਕਸ’ ਰਾਹੀਂ ਅਪਣਾ ਗੁੱਸਾ ਜ਼ਾਹਰ ਕੀਤਾ। ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ’ਤੇ ਲੋਕਾਂ ਦੇ ਹਵਾਈ ਅੱਡਿਆਂ ’ਤੇ ਕਤਾਰਾਂ ’ਚ ਖੜੇ ਹੋਣ ਦੇ ਦ੍ਰਿਸ਼ ਵਿਖਾਏ ਗਏ, ਜੋ ਉਡਾਣ ਦੀ ਸਥਿਤੀ ਬਾਰੇ ਜਾਣਕਾਰੀ ਲੈਣ ਲਈ ਫਰਸ਼ ’ਤੇ ਉਡੀਕ ਕਰ ਰਹੇ ਸਨ। ਅਦਾਕਾਰ ਰਣਵੀਰ ਸ਼ੌਰੀ ਨੇ ਵੀ ਸੋਮਵਾਰ ਨੂੰ ‘ਐਕਸ’ ’ਤੇ ਇਕ ਪੋਸਟ ’ਚ ਕਥਿਤ ਤੌਰ ’ਤੇ ਦਾਅਵਾ ਕੀਤਾ ਕਿ ਇੰਡੀਗੋ ਦੇ ਮੁਲਾਜ਼ਮਾਂ ਨੇ ਖਰਾਬ ਮੌਸਮ ਕਾਰਨ ਦੇਰੀ ਬਾਰੇ ਉਨ੍ਹਾਂ ਨਾਲ ਝੂਠ ਬੋਲਿਆ। ਅਪਣੇ ਬੱਚੇ ਕੋਲ ਜਾਣ ਲਈ ਬੇਤਾਬ 51 ਸਾਲ ਦੇ ਅਦਾਕਾਰ ਨੇ ਹਵਾਈ ਅੱਡੇ ਦਾ ਨਾਮ ਨਹੀਂ ਲਿਆ।

ਬਾਲੀਵੁੱਡ ਅਦਾਕਾਰ ਨੇ ਕਿਹਾ, ‘‘...ਸਾਡੀ ਉਡਾਣ ਨਿਰਧਾਰਤ ਸਮੇਂ ਤੋਂ 10 ਘੰਟੇ ਦੇਰੀ ਨਾਲ ਅੱਧੀ ਰਾਤ ਨੂੰ ਉਡਾਣ ਭਰੀ। ਅਸੀਂ ਕੱਲ੍ਹ ਹਵਾਈ ਯਾਤਰਾ ਦੇ ਨਾਮ ’ਤੇ ਇੰਡੀਗੋ6ਈ ਵਲੋਂ ਹੋਏ ਸਦਮੇ ਲਈ ਸ਼ਿਕਾਇਤ ਦਰਜ ਕਰਾਂਗੇ।’’ ਪਿਛਲੇ ਹਫਤੇ ਅਦਾਕਾਰਾ ਰਾਧਿਕਾ ਆਪਟੇ ਅਤੇ ਸੁਰਭੀ ਚਾਂਦਨਾ ਨੇ ਵੀ ਸੋਸ਼ਲ ਮੀਡੀਆ ’ਤੇ ਉਡਾਣ ਭਰਨ ਦੀ ਅਪਣੀ ਮੁਸ਼ਕਲ ਸਾਂਝੀ ਕੀਤੀ ਸੀ। ਆਪਟੇ ਨੇ ਦਾਅਵਾ ਕੀਤਾ ਕਿ ਉਹ ਉਨ੍ਹਾਂ ਕਈ ਮੁਸਾਫ਼ਰਾਂ ਵਿਚੋਂ ਇਕ ਸੀ ਜੋ ਅਪਣੀ ਉਡਾਣ ਵਿਚ ਦੇਰੀ ਕਾਰਨ ਘੰਟਿਆਂ ਤਕ ਏਰੋਬ੍ਰਿਜ ’ਤੇ ਬੰਦ ਰਹੇ। ਚੰਦਨਾ ਨੇ ਇਕ ਹੋਰ ਏਅਰਲਾਈਨ ਦੀ ਉਸ ਦੇ ਸਾਮਾਨ ਨੂੰ ਕਥਿਤ ਤੌਰ ’ਤੇ ਉਤਾਰਨ ਅਤੇ ਉਸ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨ ਲਈ ਆਲੋਚਨਾ ਕੀਤੀ।

 (For more Punjabi news apart from Flights Delayed Due to Dense Fog, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement