
ਸਰਹੱਦ 'ਤੇ ਵਧੇ ਖ਼ਤਰੇ ਦੇ ਚਲਦਿਆਂ ਫ਼ੌਜੀ ਜਵਾਨਾਂ ਨੂੰ ਲੈ ਕੇ ਵੱਡਾ ਖ਼ੁਲਾਸਾ
ਗੋਰਖ਼ਪੁਰ- ਸਰਹੱਦਾਂ 'ਤੇ ਦੇਸ਼ ਦੇ ਜਵਾਨਾਂ ਵਲੋਂ ਅਤਿਵਾਦੀਆਂ ਨਾਲ ਲੋਹਾ ਲਏ ਜਾਣ ਦੀਆਂ ਖ਼ਬਰਾਂ ਅਕਸਰ ਸਾਨੂੰ ਸੁਣਨ ਨੂੰ ਮਿਲਦੀਆਂ ਹਨ। ਜਿਨ੍ਹਾਂ ਵਿਚ ਸਾਡੇ ਦੇਸ਼ ਦੇ ਜਵਾਨ ਵੀ ਜ਼ਖ਼ਮੀ ਹੋ ਜਾਂਦੇ ਹਨ ਅਤੇ ਕਈਆਂ ਦੇ ਸ਼ਹੀਦ ਹੋਣ ਦੀਆਂ ਖ਼ਬਰਾਂ ਵੀ ਆਏ ਦਿਨ ਸੁਣਨ ਨੂੰ ਮਿਲ ਰਹੀਆਂ ਹਨ। ਸਰਹੱਦਾਂ 'ਤੇ ਵਧ ਰਹੇ ਖ਼ਤਰੇ ਦੇ ਚਲਦਿਆਂ ਫ਼ੌਜ ਦੇ ਜਵਾਨਾਂ ਨੂੰ ਲੈ ਕੇ ਹੁਣ ਇਕ ਵੱਡਾ ਖ਼ੁਲਾਸਾ ਸਾਹਮਣੇ ਆਇਆ ਹੈ ਦਰਅਸਲ ਸਰਹੱਦ 'ਤੇ ਪਹਿਰਾ ਦੇਣ ਲਈ ਜਾਣ ਵਾਲੇ ਬਹੁਤ ਸਾਰੇ ਜਵਾਨ ਕਿਸੇ ਖ਼ਤਰੇ ਨੂੰ ਦੇਖਦਿਆਂ ਸਪ੍ਰਮ ਫ੍ਰੀਜ਼ਿੰਗ ਭਾਵ ਕਿ ਆਪਣੇ ਸ਼ਕਰਾਣੂ ਸੁਰੱਖਿਅਤ ਕਰਨ ਦੀ ਤਕਨੀਕ ਅਪਣਾ ਰਹੇ ਹਨ।
Alternate techniques for producing progeny are being adopted
ਪਿਛਲੇ ਚਾਰ ਸਾਲਾਂ ਵਿਚ ਲਗਭਗ 350 ਜਵਾਨ ਇਸ ਤਕਨੀਕ ਜ਼ਰੀਏ ਅਪਣੇ ਸ਼ੁਕਰਾਣੂ ਸੁਰੱਖਿਅਤ ਕਰਵਾ ਚੁੱਕੇ ਹਨ। ਪੁਲਵਾਮਾ ਹਮਲੇ ਮਗਰੋਂ ਛੁੱਟੀ ਤੋਂ ਸਰਹੱਦ ਪਰਤ ਰਹੇ 11 ਜਵਾਨਾਂ ਨੇ ਆਪਣੇ ਸ਼ੁਕਰਾਣੂ ਸੁਰੱਖਿਅਤ ਕਰਵਾਏ ਹਨ ਜਿਨ੍ਹਾਂ ਵਿਚੋਂ 6 ਜਵਾਨਾਂ ਨੇ ਈਕੋ ਫਰਟਰਲਿਟੀ ਸੈਂਟਰ ਦੇ ਸ਼ੁਕਰਾਣੂ ਸੁਰੱਖਿਅਤ ਫ਼੍ਰੀਜ਼ਰ ਤੋਂ ਇਹ ਸੇਵਾ ਲਈ ਹੈ। ਇਸ ਦਾ ਵਿਸ਼ੇਸ਼ ਕਾਰਨ ਇਹ ਹੈ ਕਿ ਜਿਨ੍ਹਾਂ ਜਵਾਨਾਂ ਦਾ ਹਾਲ ਹੀ ਵਿਚ ਵਿਆਹ ਹੋਇਆ ਹੈ ਜਾਂ ਜਿਨ੍ਹਾਂ ਦੇ ਹਾਲੇ ਤਕ ਬੱਚੇ ਨਹੀਂ ਹੋਏ ਹਨ ਜੇਕਰ ਉਹ ਸਰਹੱਦ 'ਤੇ ਕਿਸੇ ਹਮਲੇ ਵਿਚ ਗੰਭੀਰ ਜ਼ਖ਼ਮੀ ਹੁੰਦੇ ਹਨ
Army men taking preventive measures
ਜਾਂ ਉਨ੍ਹਾਂ ਦੀ ਸ਼ਹਾਦਤ ਹੋ ਜਾਂਦੀ ਹੈ ਤਾਂ ਅਜਿਹੇ ਵਿਚ ਇਸ ਤਕਨੀਕ ਦੇ ਜ਼ਰੀਏ ਉਨ੍ਹਾਂ ਦੇ ਜਾਣ ਮਗਰੋਂ ਵੀ ਉਨ੍ਹਾਂ ਦਾ ਬੱਚਾ ਜਨਮ ਲੈ ਸਕਦਾ ਹੈ। ਬਹੁਤ ਸਾਰੇ ਨਵੇਂ ਵਿਆਹੇ ਫ਼ੌਜੀ ਜਵਾਨਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਇਸ ਤਕਨੀਕ ਨੂੰ ਅਪਣਾਇਆ ਹੈ। ਹਾਲਾਂਕਿ ਅਜਿਹੀ ਕੋਈ ਲੋੜ ਨਹੀਂ ਪਈ ਕਿ ਕਿਸੇ ਜਵਾਨ ਦੀ ਔਲਾਦ ਦਾ ਜਨਮ ਇਸ ਤਕਨੀਕ ਦੁਆਰਾ ਹੋਇਆ ਹੋਵੇ। ਉੱਤਰ ਪ੍ਰਦੇਸ਼ ਦੇ ਗੋਰਖ਼ਪੁਰ ਵਿਚ ਇਹ ਸਹੂਲਤ ਤਿੰਨ ਨਿੱਜੀ ਹਸਪਤਾਲਾਂ ਵਿਚ ਦਿਤੀ ਜਾ ਰਹੀ ਹੈ ਜਿੱਥੇ ਇਸ ਤਕਨੀਕ ਜ਼ਰੀਏ ਪੰਜ ਸਾਲਾਂ ਤੱਕ ਸ਼ੁਕਰਾਣੂ ਸੁਰੱਖਿਅਤ ਰਖਵਾਏ ਜਾ ਸਕਦੇ ਹਨ।
Unpredictable life situations force our armed forces
ਇਸ ਦੀ ਫ਼ੀਸ 3000 ਰੁਪਏ ਸਾਲਾਨਾ ਹੈ। ਜਵਾਨਾਂ ਤੋਂ ਇਲਾਵਾ ਜ਼ਿਆਦਾ ਯਾਤਰਾ ਕਰਨ ਵਾਲੇ ਲੋਕ ਵੀ ਇਸ ਤਕਨੀਕ ਦੀ ਵਰਤੋਂ ਕਰ ਰਹੇ ਹਨ। ਇਸ ਤਕਨੀਕ ਜ਼ਰੀਏ ਸ਼ੁਕਰਾਣੂਆਂ ਨੂੰ ਸਬੰਧਤ ਵਿਅਕਤੀ ਦੀ ਪਤਨੀ ਦੇ ਗਰਭ ਵਿਚ ਸਥਾਪਤ ਕਰਾਇਆ ਜਾਂਦਾ ਹੈ ਜਿਸ ਤੋਂ ਬਾਅਦ ਆਮ ਸਮੇਂ ਮੁਤਾਬਕ ਬੱਚਾ ਜਨਮ ਲੈਂਦਾ ਹੈ। ਕਿੰਨੇ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਜਵਾਨ ਜਾਨ ਤਲੀ 'ਤੇ ਧਰ ਕੇ ਸਰਹੱਦਾਂ ਦੀ ਰਾਖੀ ਕਰਦੇ ਹਨ। ਸ਼ਹਾਦਤ ਦੀ ਸੋਚ ਨੂੰ ਮੁੱਖ ਰੱਖ ਕੇ ਫ਼ੌਜੀ ਇਸ ਤਕਨੀਕ ਨੂੰ ਅਪਣਾ ਰਹੇ ਹਨ ਤਾਂ ਜੋ ਉਨ੍ਹਾਂ ਦੇ ਜਾਣ ਪਿੱਛੋਂ ਉਨ੍ਹਾਂ ਦੀ ਸੰਤਾਨ ਜਨਮ ਲੈ ਸਕੇ ਪਰ ਸਾਡੇ ਦੇਸ਼ ਦੇ ਲੀਡਰ ਫ਼ੌਜੀ ਜਵਾਨਾਂ ਦੀਆਂ ਲਾਸ਼ਾਂ 'ਤੇ ਵੀ ਸਿਆਸਤ ਕਰਨ ਤੋਂ ਬਾਜ਼ ਨਹੀਂ ਆਉਂਦੇ।