
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ ਸਲਾਹਕਾਰ ਪੀਕੇ ਸਿਨਹਾ ਨੇ ਸੋਮਵਾਰ ਨੂੰ...
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ ਸਲਾਹਕਾਰ ਪੀਕੇ ਸਿਨਹਾ ਨੇ ਸੋਮਵਾਰ ਨੂੰ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਰਕਾਰੀ ਸੂਤਰਾਂ ਨੇ ਇਹ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਅਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਹਾਲਾਂਕਿ, ਉਨ੍ਹਾਂ ਦੇ ਅਸਤੀਫ਼ਾ ਦੇਣ ਦੀ ਵਜ੍ਹਾ ਸਾਫ਼ ਨਹੀਂ ਹੋਈ ਹੈ। ਪਹਿਚਾਣ ਗੁਪਤ ਰੱਖਣ ਦੀ ਸ਼ਰਤ ਉਤੇ ਇਕ ਵੱਡੇ ਅਧਿਕਾਰੀ ਨੇ ਕਿਹਾ, ਉਨ੍ਹਾਂ ਨੇ 15 ਮਾਰਚ ਨੂੰ ਆਪਣਾ ਅਹੁਦਾ ਛੱਡ ਦਿੱਤਾ ਸੀ।
Narendra Modi
ਸੂਤਰਾਂ ਮੁਤਾਬਿਕ ਪੀਕੇ ਸਿਨਹਾ ਨੇ ਅਸਤੀਫ਼ਾ ਦੇ ਫੈਸਲੇ ਦੇ ਪਿੱਛੇ ਸਿਹਤ ਖਰਾਬ ਹੋਣ ਦੀ ਵਜ੍ਹਾ ਦੱਸੀ ਹੈ। ਉਤਰ ਪ੍ਰਦੇਸ਼ ਕਾਡਰ ਦੇ 1977 ਬੈਚ ਦੇ ਆਈਪੀਐਸ ਅਧਿਕਾਰੀ ਪੀਕੇ ਸਿਨਹਾ ਦਾ ਕਾਰਜਕਾਲ ਪੀਐਮ ਮੋਦੀ ਦੇ ਕਾਰਜਕਾਲ ਦੇ ਬਰਾਬਰ ਸੀ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਸਿਨਹਾ ਕੈਬਨਿਟ ਸੈਕਟਰੀ ਰਹੇ ਸਨ। ਪੀਕੇ ਸਿਨਹਾ ਪਹਿਲਾਂ ਯੂਪੀਏ ਕਾਲ ਵਿਚ ਨਿਯੁਕਤ ਅਜੀਤ ਸੇਠ ਦੀ ਥਾਂ ‘ਤੇ ਆਏ ਸਨ।
Pm Modi
ਕੈਬਨਿਟ ਸੈਕਟਰੀ ਬਣਨ ਤੋਂ ਪਹਿਲਾਂ ਉਹ ਪਾਵਰ ਅਤੇ ਸ਼ਿਪਿੰਗ ਮਿਨੀਸਟਰੀ ਵਿਚ ਸੈਕਟਰੀ ਸਨ। 2019 ਵਿਚ ਕੈਬਨਿਟ ਸੈਕਟਰੀ ਦੇ ਅਹੁਦੇ ਤੋਂ ਰਿਟਾਰਮੈਂਟ ਤੋਂ ਬਾਅਦ ਉਨ੍ਹਾਂ ਨੂੰ ਪੀਐਮਓ ਵਿਚ ਸਪੈਸ਼ਲ ਅਹੁਦੇ ਉਤੇ ਨਿਯੁਕਤ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਅਫ਼ਸਰ ਅਤੇ ਸਪੈਸ਼ਲ ਡਿਊਟੀ ਬਣਾਇਆ ਗਿਆ। ਪੀਐਮਓ ਤੋਂ ਨੁਪੇਂਦਰ ਮਿਸ਼ਰਾ ਦੇ ਜਾਣ ਤੋਂ ਬਾਅਦ ਪੀਕੇ ਸਿਨਹਾ ਨੂੰ ਪੀਐਮ ਮੋਦੀ ਦਾ ਮੁੱਖ ਸਲਾਹਕਾਰ ਬਣਾਇਆ ਗਿਆ।