
ਲੋਕ ਬੋਲੇ - 'ਹੁਣ ਮੋਟਰਸਾਇਕਲ ਸੀਟ ਬੈਲਟ ਲਗਾ ਕੇ ਚਲਾਉਣਾ ਪਵੇਗਾ'
Traffic Challan : ਯੂਪੀ ਦੇ ਝਾਂਸੀ ਤੋਂ ਇੱਕ ਅਜੀਬੋ -ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬਿਨਾਂ ਹੈਲਮੇਟ ਪਹਿਨੇ ਕਾਰ ਚਲਾਉਣ ਦੇ ਆਰੋਪ 'ਚ ਇੱਕ ਵਿਅਕਤੀ ਦਾ 1000 ਰੁਪਏ ਦਾ ਚਲਾਨ ਕਰ ਦਿੱਤਾ ਗਿਆ ਹੈ। ਇਸ ਬਾਰੇ ਕਾਰ ਮਾਲਕ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਉਸ ਦੇ ਮੋਬਾਈਲ 'ਤੇ ਮੈਸੇਜ ਆਇਆ।
ਇਸ ਤੋਂ ਬਾਅਦ ਜਦੋਂ ਉਸ ਨੇ ਇਸ ਮਾਮਲੇ ਦੀ ਸ਼ਿਕਾਇਤ ਟਰੈਫਿਕ ਪੁਲੀਸ ਨੂੰ ਕੀਤੀ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਅਧਿਕਾਰੀ ਚੋਣਾਂ ਵਿੱਚ ਰੁੱਝੇ ਹੋਏ ਹਨ। ਇਸੇ ਲਈ ਉਹ ਚੋਣਾਂ ਤੋਂ ਬਾਅਦ ਆਉਣ।
ਇਸ ਤੋਂ ਨਾਰਾਜ਼ ਇਹ ਨੌਜਵਾਨ ਹੁਣ ਕਾਰ ਚਲਾਉਂਦੇ ਸਮੇਂ ਹਮੇਸ਼ਾ ਹੈਲਮੇਟ ਪਹਿਨਦਾ ਹੈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਦੇਖ ਕੇ ਲੋਕ ਹੁਣ ਟਰੈਫਿਕ ਵਿਭਾਗ ਵੱਲੋਂ ਕੀਤੀ ਗਈ ਲਾਪਰਵਾਹੀ ਦਾ ਮਜ਼ਾਕ ਉਡਾ ਰਹੇ ਹਨ।