ਭਰਾ ਨੇ ਲਗਾਏ ਦੋਸ਼, ਭੈਣ ਨੂੰ ਫੰਧੇ 'ਤੇ ਲਟਕਦੀ ਦੇਖ ਛੁਪਣ ਲੱਗੇ ਪੁਲਿਸ ਵਾਲੇ
Published : Jul 16, 2018, 11:36 am IST
Updated : Jul 16, 2018, 11:36 am IST
SHARE ARTICLE
Dehli Tilak Vihar Police Station Minor Girl Suicide Case
Dehli Tilak Vihar Police Station Minor Girl Suicide Case

ਦਿੱਲੀ ਦੇ ਤਿਲਕ ਵਿਹਾਰ ਪੁਲਿਸ ਚੌਂਕੀ ਵਿਚ ਉਸ ਸਮੇਂ ਅਫ਼ਰਾ ਤਫ਼ਰਾ ਮਚ ਗਈ ਜਦੋਂ ਇਕ 17 ਸਾਲਾਂ ਦੀ ਨਾਬਾਲਗ ਲੜਕੀ ਨੇ ਐਤਵਾਰ ਨੂੰ ਪੁਲਿਸ ਸਟੇਸ਼ਨ ਦੇ ...

ਨਵੀਂ ਦਿੱਲੀ : ਦਿੱਲੀ ਦੇ ਤਿਲਕ ਵਿਹਾਰ ਪੁਲਿਸ ਚੌਂਕੀ ਵਿਚ ਉਸ ਸਮੇਂ ਅਫ਼ਰਾ ਤਫ਼ਰਾ ਮਚ ਗਈ ਜਦੋਂ ਇਕ 17 ਸਾਲਾਂ ਦੀ ਨਾਬਾਲਗ ਲੜਕੀ ਨੇ ਐਤਵਾਰ ਨੂੰ ਪੁਲਿਸ ਸਟੇਸ਼ਨ ਦੇ ਅੰਦਰ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੀੜਤ ਦੇ ਪਰਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਉਸ ਦੀ ਲੜਕੀ ਨੂੰ ਬਚਾਉਣ ਦੀ ਜਗ੍ਹਾ ਪੁਲਿਸ ਵਾਲੇ ਡਰ ਕੇ ਅਲੱਗ-ਅਲੱਗ ਕਮਰਿਆਂ ਵਿਚ ਛੁਪਣ ਦੀ ਕੋਸ਼ਿਸ਼ ਕਰ ਰਹੇ ਸਨ। 

Dehli Tilak Vihar Police Station Minor Girl Suicide CaseDehli Tilak Vihar Police Station Minor Girl Suicide Caseਖ਼ਬਰਾਂ ਮੁਤਾਬਕ ਲੜਕੀ ਦੇ ਪਰਵਾਰ ਅਤੇ ਉਸ ਦੇ ਕੁੱਝ ਮਹੀਨੇ ਪਹਿਲਾਂ ਬਣੇ ਬੋਆਏ ਫ੍ਰੈਂਡ ਦੇ ਰਿਸ਼ਤੇਦਾਰਾਂ ਦੇ ਵਿਚਕਾਰ ਹੋਈ ਲੜਾਈ ਤੋਂ ਬਾਅਦ ਉਹ ਲੜਕੀ ਪੁਲਿਸ ਚੌਂਕੀ ਵਿਚ ਜਾ ਕੇ ਐਤਵਾਰ ਤੜਕੇ 3:15 ਵਜੇ ਫਾਂਸੀ 'ਤੇ ਲਟਕ ਗਈ ਸੀ। ਦੋਵੇਂ ਪਰਵਾਰ ਗੁਆਂਢੀ ਸਨ ਅਤੇ ਜਿਸ ਸਮੇਂ ਇਹ ਖ਼ੁਦਕੁਸ਼ੀ ਹੋਈ ਉਸ ਸਮੇਂ ਦੋਵੇਂ ਪਰਵਾਰ ਪੁਲਿਸ ਚੌਂਕੀ ਵਿਚ ਮੌਜੂਦ ਸਨ। ਪੁਲਿਸ ਨੇ ਦਸਿਆ ਕਿ ਲੜਕੀ ਸਨਿਚਰਵਾਰ ਰਾਤ ਤੋਂ ਹੀ ਗਾਬ ਸੀ ਅਤੇ ਐਤਵਾਰ ਰਾਤ ਕਰੀਬ ਢਾਈ ਵਜੇ ਅਚਾਨਕ ਪੁਲਿਸ ਚੌਂਕੀ ਪਹੁੰਚ ਗਈ। 

Minor Girl Suicide Minor Girl Suicideਲੜਕੀ ਦੇ ਭਰਾ ਦੋਸ਼ ਲਗਾਇਆ ਕਿ ਉਸ ਦੀ ਭੈਣ ਨੂੰ ਪਰਵਾਰ ਦੇ ਕੋਲ ਛੱਡਣ ਦੀ ਜਗ੍ਹਾ ਪੁਲਿਸ ਨੇ ਉਸ ਨੂੰ ÎਿÂਕ ਕਮਰੇ ਵਿਚ ਬੰਦ ਕਰ ਦਿਤਾ ਸੀ। ਉਸ ਦੇ ਭਰਾ ਨੇ ਦੋਸ਼ ਲਗਾਇਆ ਕਿ ਉਸ ਨੂੰ ਉਸ ਦੇ ਦੋ ਚਚੇਰੇ ਭਰਾਵਾਂ ਦੇ ਨਾਲ ਸਿਰਫ਼ ਇਕ ਕਮਰੇ ਤਕ ਹੀ ਸੀਮਤ ਕਰ ਦਿਤਾ ਗਿਆ ਸੀ। ਲੜਕੀ ਦੇ ਭਰਾ ਨੇ ਦਾਅਵਾ ਕੀਤਾ ਕਿ ਉਸਨੇ ਦੀਵਾਰ ਵਿਚ ਲੱਗੇ ਕੂਲਰ ਦੇ ਇਕ ਸੁਰਾਖ਼ ਰਾਹੀਂ ਦੇਖਿਆ ਕਿ ਕਿਵੇਂ ਉਸ ਦੀ ਭੈਣ ਨੇ ਚੁੰਨੀ ਨੂੰ ਫੰਧਾ ਬਣਾ ਕੇ ਫਾਂਸ ਲਗਾ ਲਈ। 

Dehli Tilak Vihar Police Station Dehli Tilak Vihar Police Stationਲੜਕੀ ਦੇ ਭਰਾ ਨੇ ਦਾਅਵਾ ਕੀਤਾ ਕਿ ਜਿਸ ਕਮਰੇ ਵਿਚ ਉਸ ਦੀ ਭੈਣ ਸੀ, ਉਸ ਨੂੰ ਬਾਹਰ ਤੋਂ ਜਿੰਦਾ ਲੱਗਿਆ ਹੋਇਆ ਸੀ। ਉਸ ਨੇ ਦਸਿਆ ਕਿ ਜਿਵੇਂ ਹੀ ਮੈਂ ਦਰਵਾਜ਼ਾ ਤੋੜ ਕੇ ਅੰਦਰ ਜਾਂਦਾ, ਉਦੋਂ ਤਕ ਉਹ ਫਾਂਸੀ 'ਤੇ ਲਟਕ ਚੁੱਕੀ ਸੀ। ਉਸ ਦੇ ਭਰਾ ਨੇ ਦੋਸ਼ ਲਗਾਇਆ ਕਿ ਜਿਵੇਂ ਹੀ ਪੁਲਿਸ ਅਧਿਕਾਰੀਆਂ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਲੜਕੀ ਨੇ ਖ਼ੁਦਕੁਸ਼ੀ ਕਰ ਲਈ ਹੈ, ਤਾਂ ਉਹ ਸਾਰੇ ਘਬਰਾ ਕੇ ਅਲੱਗ-ਅਲੱਗ ਕਮਰਿਆਂ ਵਿਚ ਛੁਪਣ ਲੱਗ ਗਏ। 

ਉਨ੍ਹਾਂ ਨੇ ਸਾਨੂੰ ਦਰਵਾਜ਼ਾ ਤੋੜਨ ਵਿਚ ਕੋਈ ਮਦਦ ਨਹੀਂ ਕੀਤੀ ਅਤੇ ਨਾ ਹੀ ਲਟਕੀ ਹੋਈ ਲਾਸ਼ ਨੂੰ ਹੇਠਾਂ ਉਤਾਰਨ ਵਿਚ। ਉਹ ਕਰੀਬ ਦੋ ਘੰਟੇ ਤਕ ਉਸ ਕਮਰੇ ਵਿਚ ਲਟਕੀ ਰਹੀ। ਹਾਲਾਂਕਿ ਡੀਸੀਪੀ ਵਿਜੇ ਕੁਮਾਰ ਨੇ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ ਕਰਦੇ ਹੋਏ ਲੜਕੀ ਨੂੰ ਕਦੇ ਵੀ ਬਾਹਰ ਤੋਂ ਬੰਦ ਨਹੀਂ ਕੀਤਾ ਗਿਆ ਸੀ। ਉਨ੍ਹਾਂ ਦਸਿਆ ਕਿ ਉਸ ਲੜਕੀ ਨੇ ਖ਼ੁਦ ਹੀ ਅੰਦਰ ਤੋਂ ਬੰਦ ਕਰ ਲਿਆ ਸੀ। 

Dehli Tilak Vihar Police Station Dehli Tilak Vihar Police Station

ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਬਚਾਉਣ ਲਈ ਦਰਵਾਜ਼ੇ ਤੋੜਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ। ਉਨ੍ਹਾਂ ਦਸਿਆ ਕਿ ਪੁਲਿਸ ਅਧਿਕਾਰੀਆਂ ਨੇ ਹੀ ਉਸ ਦੀ ਲਾਸ਼ ਨੂੰ ਹੇਠਾਂ ਉਤਾਰਿਆ। ਹਾਲਾਂਕਿ ਘਟਨਾ ਦੇ ਇਕ ਦਿਨ ਬਾਅਦ ਪੁਲਿਸ ਵਾਲਿਆਂ 'ਤੇ ਗਾਜ਼ ਡਿਗੀ ਹੈ। ਇਕ ਪੁਲਿਸ ਪੋਸਟ ਇੰਚਾਰਜ ਅਤੇ ਇਕ ਮਹਿਲਾ ਪੁਲਿਸ ਕਰਮੀ ਨੂੰ ਲਾਈਨ ਹਾਜ਼ਰ ਕਰ ਦਿਤਾ ਗਿਆ ਹੈ, ਜਦਕਿ ਇਕ ਐਸਆਈ ਅਤੇ ਇਕ ਹੈਡ ਕਾਂਸਟੇਬਲ ਮੁਅੱਤਲ ਕਰ ਦਿਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement