ਹਿਮਾਚਲ ਪ੍ਰਦੇਸ਼ ਵਿਚ ਮੀਂਹ ਦਾ ਕਹਿਰ: ਹੁਣ ਤਕ ਕਰੀਬ 60 ਮੌਤਾਂ, ਕਈ ਜ਼ਿਲ੍ਹਿਆਂ ਵਿਚ ਅਲਰਟ ਜਾਰੀ
Published : Aug 16, 2023, 10:42 am IST
Updated : Aug 16, 2023, 5:22 pm IST
SHARE ARTICLE
Over 60 dead as heavy rainfall continues in Himachal
Over 60 dead as heavy rainfall continues in Himachal

ਮੰਡੀ ਅਤੇ ਸ਼ਿਮਲਾ ਜ਼ਿਲ੍ਹਿਆਂ ਵਿਚ ਸੱਭ ਤੋਂ ਵੱਧ ਮੌਤਾਂਸ਼ਿਮਲਾ: ਹਿਮਾਚਲ ਪ੍ਰਦੇਸ਼ ਵਿਚ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 60 ਹੋ ਗਈ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਬੱਦਲ ਫਟਣ ਅਤੇ ਭਾਰੀ ਮੀਂਹ ਕਾਰਨ ਸੂਬੇ ਵਿਚ ਅਜੇ ਵੀ ਕਈ ਲੋਕ ਮਲਬੇ ਹੇਠਾਂ ਦੱਬੇ ਹੋਏ ਹਨ। ਸੱਭ ਤੋਂ ਵੱਧ 23 ਅਤੇ 19 ਲੋਕਾਂ ਦੀ ਮੌਤ ਮੰਡੀ ਅਤੇ ਸ਼ਿਮਲਾ ਜ਼ਿਲ੍ਹਿਆਂ ਵਿਚ ਹੋਈ ਹੈ। ਬਚਾਅ ਮੁਹਿੰਮ ਵਿਚ ਸ਼ਾਮਲ ਟੀਮਾਂ ਨੇ ਮੰਗਲਵਾਰ ਨੂੰ ਸ਼ਿਮਲਾ ਦੇ ਸਮਰ ਹਿੱਲ ਖੇਤਰ ਤੋਂ ਤਿੰਨ ਹੋਰ ਲਾਸ਼ਾਂ ਬਰਾਮਦ ਕੀਤੀਆਂ, ਜਿਥੇ ਬੀਤੀ ਢਿੱਗਾਂ ਡਿੱਗਣ ਕਾਰਨ ਮੰਦਰ ਤਬਾਹ ਹੋ ਗਿਆ, ਜਿਸ ਵਿਚ ਦੋ ਦਰਜਨ ਤੋਂ ਵੱਧ ਲੋਕ ਫਸ ਗਏ। ਹੁਣ ਤਕ ਇਥੇ 12 ਲਾਸ਼ਾਂ ਮਿਲੀਆਂ ਹਨ।

ਇਹ ਵੀ ਪੜ੍ਹੋ: ਮਹਾਰਾਸ਼ਟਰ ਵਿਚ ਮਹਿਸੂਸ ਹੋਏ ਭੂਚਾਲ ਦੇ ਹਲਕੇ ਝਟਕੇ 

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਹਾਲਾਤ ਹੋਰ ਖਰਾਬ ਹੋਣ ਦੀ ਸੰਭਾਵਨਾ ਹੈ। ਸ਼ਿਮਲਾ ਅਤੇ ਹੋਰ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀ ਸੰਭਾਵਨਾ ਵੱਧ ਰਹੀ ਹੈ। ਮੰਗਲਵਾਰ ਨੂੰ ਕ੍ਰਿਸ਼ਨਾ ਨਗਰ ਇਲਾਕੇ ਵਿਚ ਢਿੱਗਾਂ ਡਿੱਗਣ ਦੀ ਘਟਨਾ ਵਾਪਰੀ। ਇਲਾਕੇ ਦਾ ਮਿਊਂਸੀਪਲ ਬੁੱਚੜਖਾਨਾ ਅਤੇ ਇਸ ਦੇ ਆਲੇ-ਦੁਆਲੇ ਕਈ ਘਰ ਢਹਿ ਗਏ, ਜਿਸ ਨਾਲ ਕਈ ਲੋਕ ਮਲਬੇ ਹੇਠਾਂ ਦੱਬ ਗਏ। ਮਲਬੇ 'ਚੋਂ ਦੋ ਲਾਸ਼ਾਂ ਕੱਢੀਆਂ ਗਈਆਂ ਹਨ।

ਇਹ ਵੀ ਪੜ੍ਹੋ: ਮਾਮੂਲੀ ਤਕਰਾਰ ਤੋਂ ਬਾਅਦ ਪੁੱਤ ਨੇ ਪਿਓ ਨੂੰ ਦਿਤੀ ਦਰਦਨਾਕ ਮੌਤ, ਮੁਲਜ਼ਮ ਗ੍ਰਿਫ਼ਤਾਰ

ਸੂਬੇ ਵਿਚ ਨੁਕਸਾਨੇ ਗਏ 9600 ਘਰ

ਅਧਿਕਾਰੀਆਂ ਨੇ ਬੁਧਵਾਰ ਨੂੰ ਸੂਬੇ ਭਰ ਦੇ ਸਾਰੇ ਵਿਦਿਅਕ ਅਦਾਰੇ ਬੰਦ ਕਰ ਦਿਤੇ ਹਨ। ਹਿਮਾਚਲ ਵਿਚ ਇਸ ਮਾਨਸੂਨ ਸੀਜ਼ਨ ਵਿਚ ਬੱਦਲ ਫਟਣ ਅਤੇ ਢਿੱਗਾਂ ਡਿੱਗਣ ਦੀਆਂ ਕੁੱਲ 170 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜਿਸ ਵਿਚ ਲਗਭਗ 9,600 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਸੱਭ ਤੋਂ ਵੱਧ ਪ੍ਰਭਾਵਤ ਜ਼ਿਲ੍ਹੇ ਸੋਲਨ, ਸ਼ਿਮਲਾ, ਮੰਡੀ, ਹਮੀਰਪੁਰ ਅਤੇ ਕਾਂਗੜਾ ਹਨ। ਪੌਂਗ ਡੈਮ ਤੋਂ ਪਾਣੀ ਛੱਡਣ ਕਾਰਨ ਆਏ ਹੜ੍ਹ ਕਾਰਨ ਕਾਂਗੜਾ ਦੇ ਮੰਡ 'ਚ 500 ਤੋਂ ਵੱਧ ਲੋਕ ਫਸ ਗਏ ਹਨ। ਮੰਡੀ ਜ਼ਿਲ੍ਹੇ ਦੇ ਬਲਦਵਾੜਾ ਇਲਾਕੇ 'ਚ ਪੰਜ ਮਕਾਨ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ: ਸਾਬਕਾ ਮੰਤਰੀ ਸੰਦੀਪ ਸਿੰਘ ’ਤੇ ਜਿਨਸੀ ਸੋਸ਼ਣ ਦੇ ਇਲਜ਼ਾਮ ਲਗਾਉਣ ਵਾਲੀ ਜੂਨੀਅਰ ਮਹਿਲਾ ਕੋਚ ਸਸਪੈਂਡ 

ਹੁਣ ਤਕ ਕਰੀਬ 60 ਲੋਕਾਂ ਦੀ ਮੌਤ

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪਿਛਲੇ ਤਿੰਨ ਦਿਨਾਂ ਵਿਚ ਮੀਂਹ ਵਿਚ 157% ਵਾਧੇ ਵੱਲ ਇਸ਼ਾਰਾ ਕੀਤਾ ਹੈ। ਸੁੱਖੂ ਨੇ ਕਿਹਾ ਕਿ 1,220 ਬਲਾਕ ਕੀਤੀਆਂ ਸੜਕਾਂ ਵਿਚੋਂ 400 ਨੂੰ ਬਹਾਲ ਕਰ ਦਿਤਾ ਗਿਆ ਹੈ, ਪਰ ਚੁਨੌਤੀਆਂ ਅਜੇ ਵੀ ਹਨ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਦਸਿਆ ਕਿ ਹਿਮਾਚਲ ਪ੍ਰਦੇਸ਼ 'ਚ 48 ਘੰਟਿਆਂ 'ਚ 60 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਇਸ ਆਫ਼ਤ ਦੇ ਸਮੇਂ ਵਿਚ 800 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement
Advertisement

Ludhiana Encounter 'ਚ ਮਾਰੇ ਗੈਂਗਸਟਰਾਂ Sanju Bahman ਤੇ Shubham Gopi ਦੇ ਇਕੱਠੇ ਬਲੇ ਸਿਵੇ | Cremation

01 Dec 2023 4:37 PM

Gurpatwant Pannun ਤੋਂ ਲੈ ਕੇ Gangster Lawrence Bishnoi ਤੱਕ ਨੂੰ ਗਲ਼ ਤੋ ਫੜ ਲਿਆਓ - Gursimran Singh Mand

01 Dec 2023 4:06 PM

ਨੌਜਵਾਨਾਂ ਨਾਲ ਗੱਲ ਕਰ ਦੇਖੋ CM Bhagwant Mann ਹੋਏ Emotional ਦੇਖੋ ਕਿਵੇਂ ਵਿਰੋਧੀਆਂ ‘ਤੇ ਸਾਧੇ ਨਿਸ਼ਾਨੇ

01 Dec 2023 3:24 PM

Ludhina ਤੋਂ ਪਹਿਲਾਂ ਕਿਹੜੇ-ਕਿਹੜੇ Gangster's ਦਾ ਹੋਇਆ Encounter ? ਮੰਜ਼ਿਲ ਮੌਤ, ਫਿਰ ਵੀ ਮੁੰਡੇ ਕਿਉਂ ਬਣਦੇ ਹਨ.

01 Dec 2023 2:49 PM

SSP ਦੀ ਵੱਡੇ ਅਫ਼ਸਰਾਂ ਨੂੰ ਝਾੜ, SP, DSP ਤੇ SHO ਨੂੰ ਕਹਿੰਦਾ ਧਿਆਨ ਨਾਲ ਸੁਣੋ, ਕੰਮ ਕਰੋ, ਨਹੀਂ ਕੀਤਾ ਤਾਂ...

01 Dec 2023 12:07 PM