ਬਿੱਟੂ ਬਜਰੰਗੀ ਦਾ ਬਜਰੰਗ ਦਲ ਨਾਲ ਕੋਈ ਸਬੰਧ ਨਹੀਂ : ਵਿਸ਼ਵ ਹਿੰਦੂ ਪਰਿਸ਼ਦ
Published : Aug 16, 2023, 2:16 pm IST
Updated : Aug 16, 2023, 4:02 pm IST
SHARE ARTICLE
Bittu Bajrangi Not A Bajrang Dal Worker: VHP Issues Clarification
Bittu Bajrangi Not A Bajrang Dal Worker: VHP Issues Clarification

ਨੂਹ ’ਚ ਭੜਕੀ ਫ਼ਿਰਕੂ ਹਿੰਸਾ ਬਾਬਤ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਬਿੱਟੂ ਬਜਰੰਗੀ ਨੂੰ

 

ਨਵੀਂ ਦਿੱਲੀ: ਵਿਸ਼ਵ ਹਿੰਦੂ ਪਰਿਸ਼ਦ (ਵੀ.ਐਚ.ਪੀ.) ਨੇ ਹਰਿਆਣਾ ਦੇ ਨੂਹ ਜ਼ਿਲ੍ਹੇ ’ਚ ਫ਼ਿਰਕੂ ਹਿੰਸਾ ਬਾਬਤ ਗ੍ਰਿਫ਼ਤਾਰ ਗਊ ਰਕਸ਼ਕ ਬਿੱਟੂ ਬਜਰੰਗੀ ਨਾਲ ਕਿਸੇ ਤਰ੍ਹਾਂ ਦਾ ਸਬੰਧ ਹੋਣ ਤੋਂ ਬੁਧਵਾਰ ਨੂੰ ਇਨਕਾਰ ਕਰ ਦਿਤਾ। ਵੀ.ਐਚ.ਪੀ. ਨੇ ਇਕ ਬਿਆਨ ’ਚ ਕਿਹਾ, ‘‘ਬਜਰੰਗ ਦਲ ਦਾ ਕਾਰਕੁਨ ਦੱਸੇ ਜਾ ਰਹੇ ਰਾਜ ਕੁਮਾਰ ਉਰਫ਼ ਬਿੱਟੂ ਬਜਰੰਗੀ ਦਾ ਬਜਰੰਗ ਦਲ ਨਾਲ ਕਦੇ ਕੋਈ ਨਾਤਾ ਨਹੀਂ ਰਿਹਾ ਹੈ। ਵਿਸ਼ਵ ਹਿੰਦੂ ਪਰਿਸ਼ਦ ਵੀ ਕਥਿਤ ਤੌਰ ’ਤੇ ਉਸ ਵਲੋਂ ਜਾਰੀ ਕੀਤੇ ਵੀਡੀਉ ਨੂੰ ਜਾਇਜ਼ ਨਹੀਂ ਮੰਨਦੀ।’’ ਬਜਰੰਗ ਦਲ, ਵੀ.ਐਚ.ਪੀ. ਦੀ ਯੂਥ ਇਕਾਈ ਹੈ।

ਇਹ ਵੀ ਪੜ੍ਹੋ: ਪੰਜਾਬ ਦੇ 4 ਜ਼ਿਲ੍ਹਿਆਂ ’ਚ ਹੜ੍ਹ ਵਰਗੇ ਹਾਲਾਤ: ਕਈ ਪਿੰਡਾਂ ਵਿਚ ਪਹੁੰਚਿਆ ਪਾਣੀ; ਮੁੱਖ ਮੰਤਰੀ ਵਲੋਂ ਹੁਕਮ ਜਾਰੀ 

ਪੁਲਿਸ ਨੇ ਕਿਹਾ ਕਿ ਬਿੱਟੂ ਬਜਰੰਗੀ ਨੂੰ 31 ਜੁਲਾਈ ਨੂੰ ਨੂਹ ’ਚ ਭੜਕੀ ਫ਼ਿਰਕੂ ਹਿੰਸਾ ਬਾਬਤ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਦਸਿਆ ਕਿ ਸਹਾਇਕ ਪੁਲਿਸ ਸੂਪਰਡੈਂਟ (ਏ.ਐਸ.ਪੀ.) ਊਸ਼ਾ ਕੁੰਡੂ ਦੀ ਸ਼ਿਕਾਇਤ ਦੇ ਆਧਾਰ ’ਤੇ ਬਜਰੰਗ ਅਤੇ 15-20 ਹੋਰ ਲੋਕਾਂ ਵਿਰੁਧ ਨੂਹ ਦੇ ਸਦਰ ਥਾਣੇ ’ਚ ਦਰਜ ਕੀਤੀ ਗਈ ਇਕ ਨਵੀਂ ਐਫ਼.ਆਈ.ਆਰ. ਬਾਬਤ ਉਸ ਤੋਂ ਪੁੱਛ-ਪੜਤਾਲ ਕੀਤੀ ਗਈ।

ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ ਸਾਰੇ ਮੰਤਰੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਦਿਤੇ ਨਿਰਦੇਸ਼

ਪੁਲਿਸ ਨੇ ਕਿਹਾ ਕਿ ਤਾਵਡੂ ਦੇ ਅਪਰਾਧ ਜਾਂਚ ਬ੍ਰਾਂਚ ਦੀ ਟੀਮ ਨੇ ਗੌਰਕਸ਼ਾ ਬਜਰੰਗ ਫ਼ੋਰਸ ਨਾਮਕ ਜਥੇਬੰਦੀ ਦੇ ਮੁਖੀ ਬਜਰੰਗੀ ਨੂੰ ਫ਼ਰੀਦਾਬਾਦ ਤੋਂ ਹਿਰਾਸਤ ’ਚ ਲਿਆ ਸੀ ਅਤੇ ਫਿਰ ਪੁੱਛ-ਪੜਤਾਲ ਲਈ ਲੈ ਗਏ ਸਨ। ਨੂਹ ਪੁਲਿਸ ਦੇ ਇਕ ਬੁਲਾਰੇ ਨੇ ਬਾਅਦ ’ਚ ਦਸਿਆ ਕਿ ਬਿੱਟੂ ਬਜਰੰਗੀ ਪੁੱਛ-ਪੜਤਾਲ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਾ ਗਿਆ ਅਤੇ ਉਸ ਨੂੰ ਬੁਧਵਾਰ ਨੂੰ ਸ਼ਹਿਰ ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਯੂਕਰੇਨ ਦੀ ਗਾਇਕਾ ਉਮਾ ਸ਼ਾਂਤੀ ਨੇ ਪੁਣੇ 'ਚ ਦਰਸ਼ਕਾਂ 'ਤੇ ਸੁੱਟਿਆ ਤਿਰੰਗਾ, ਮਾਮਲਾ ਦਰਜ

ਪੁਲਿਸ ਨੇ ਕਿਹਾ ਕਿ ਬਜਰੰਗੀ ਅਤੇ ਹੋਰ ਲੋਕਾਂ ਵਿਰੁਧ ਭਾਰਤੀ ਦੰਡ ਸੰਹਿਤਾ ਦੀ ਧਾਰਾ 148 (ਦੰਗਾ), 149 (ਗ਼ੈਰਕਾਨੂੰਨੀ ਸਭਾ), 323 (ਸੱਟ ਮਾਰਨਾ), 353, 186 (ਲੋਕ ਸੇਵਕ ਨੂੰ ਫ਼ਰਜ਼ ਨਿਭਾਉਣ ਤੋ ਰੋਕਣਾ), 395, 397 (ਹਥਿਆਰਬੰਦ ਡਕੈਤੀ), 506 (ਅਪਰਾਧਕ ਧਮਕੀ) ਅਤੇ ਅਸਲਾ ਐਕਟ ਦੀਆਂ ਸ਼ਰਤਾਂ ਹੇਠ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਲੁਧਿਆਣਾ ਵਿਚ ਰਿਸ਼ਤੇ ਤਾਰ-ਤਾਰ, ਭਾਣਜਿਆਂ ਨੇ ਵਿਧਵਾ ਮਾਮੀ ਨਾਲ ਬਲਾਤਕਾਰ ਦੀ ਕੀਤੀ ਕੋਸ਼ਿਸ਼

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ 31 ਜੁਲਾਈ ਨੂੰ ਮੁਸਲਿਮ ਬਹੁਗਿਣਤੀ ਨੂਹ ਜ਼ਿਲ੍ਹੇ ’ਚ ਵਿਸ਼ਵ ਹਿੰਦੂ ਪਰਿਸ਼ਦ ਦੀ ਧਾਰਮਕ ਯਾਤਰਾ ਦੌਰਾਨ ਬਜਰੰਗੀ ਅਤੇ ਉਸ ਦੇ ਸਾਥੀਆਂ ਨੇ ਨਾਜਾਇਜ਼ ਤਰੀਕੇ ਨਾਲ ਹਥਿਆਰ ਲਹਿਰਾਏ ਸਨ। ਨੂਹ ’ਚ ਭੜਕੀ ਹਿੰਸਾ ਨੇੜਲੇ ਇਲਾਕਿਆਂ ’ਚ ਫੈਲ ਗਈ ਸੀ ਜਿਸ ’ਚ ਦੋ ਹੋਮਗਾਰਡ ਅਤੇ ਇਕ ਮੌਲਵੀ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਸੀ।

 

Location: India, Haryana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement