
ਰਾਜ ਦੇ ਏਡੀਜੀ ਐਸ.ਕੇ.ਸਿੰਘਲ ਨੇ ਕਿਹਾ ਹੈ ਕਿ ਮੰਜੂ ਵਰਮਾ ਜੇਕਰ ਜਲਦ ਹੀ ਸਮਰਪਣ ਨਹੀਂ ਕਰਦੀ ਤਾਂ ਬਿਹਾਰ ਪੁਲਿਸ ਉਸ ਦੀ ਜਾਇਦਾਦ ਨੂੰ ਜ਼ਬਤ ਕਰਨ ਦਾ ਫੈਸਲਾ ਕਰ ਰਹੀ ਹੈ।
ਮੁਜਫੱਰਪੁਰ, ( ਪੀਟੀਆਈ ) : ਬਿਹਾਰ ਦੇ ਮੁਜਫੱਰਪੁਰ ਆਸਰਾ ਘਰ ਮਾਮਲੇ ਵਿਚ ਫਰਾਰ ਸਾਬਕਾ ਮੰਤਰੀ ਮੰਜੂ ਵਰਮਾ ਵੱਲੋਂ ਸਮਰਪਣ ਨਾ ਕੀਤੇ ਜਾਣ ਤੇ ਪੁਲਿਸ ਨੇ ਜਾਇਦਾਦ ਨੂੰ ਜ਼ਬਤ ਕੀਤੇ ਜਾਣ ਦੀ ਚਿਤਾਵਨੀ ਦਿਤੀ ਹੈ। ਰਾਜ ਦੇ ਏਡੀਜੀ ਐਸ.ਕੇ.ਸਿੰਘਲ ਨੇ ਕਿਹਾ ਹੈ ਕਿ ਮੰਜੂ ਵਰਮਾ ਜੇਕਰ ਜਲਦ ਹੀ ਸਮਰਪਣ ਨਹੀਂ ਕਰਦੀ ਤਾਂ ਬਿਹਾਰ ਪੁਲਿਸ ਉਸ ਦੀ ਜਾਇਦਾਦ ਨੂੰ ਜ਼ਬਤ ਕਰਨ ਦਾ ਫੈਸਲਾ ਕਰ ਰਹੀ ਹੈ। ਦੱਸ ਦਈਏ ਕਿ ਮੰਜੂ ਵਰਮਾ ਅਸਤੀਫਾ ਦੇਣ ਤੋਂ ਬਾਅਦ ਤੋਂ ਹੀ ਗਾਇਬ ਹੈ । ਮੁਜਫੱਰਪੁਰ ਆਸਰਾ ਘਰ ਮਾਮਲੇ ਨਾਲ ਮੰਜੂ ਵਰਮਾ ਦਾ ਸਬੰਧ ਦੱਸਿਆ ਜਾ ਰਿਹਾ ਹੈ।
Muzaffarpur Shelter Home case: "Bihar police is planing to attach Manju Verma's (former Bihar Minister) property, if she doesn't surrender soon,"says ADG SK Singhal to ANI. (File pic: ADG) pic.twitter.com/fOb1s2mF8b
— ANI (@ANI) November 16, 2018
ਜਨਤਾ ਦਲ ਯੂਨਾਈਟੇਡ ਨੇ ਵੀ ਮੰਜੂ ਵਰਮਾ ਨੂੰ ਪਾਰਟੀ ਤੋਂ ਮੁਅੱਤਲ ਕਰ ਦਿਤਾ ਹੈ। ਦੱਸ ਦਈਏ ਕਿ ਬਿਹਾਰ ਸਰਕਾਰ ਦੀ ਸਾਬਕਾ ਮੰਤਰੀ ਮੰਜੂ ਵਰਮਾ ਦੇ ਘਰ ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਹੁਣ ਤੱਕ ਗ੍ਰਿਫਤਾਰੀ ਨਾ ਹੋਣ ਤੇ ਸੁਪਰੀਮ ਕੋਰਟ ਨੇ ਬਿਹਾਰ ਸਰਕਾਰ ਨੂੰ ਫਟਕਾਰ ਲਗਾਈ ਸੀ ਅਤੇ ਡੀਜੀਪੀ ਨੂੰ ਪੇਸ਼ ਹੋਣ ਦਾ ਹੁਕਮ ਦਿਤਾ ਸੀ। ਇਸ ਮਾਮਲੇ ਵਿਚ 27 ਨਵੰਬਰ ਨੂੰ ਸੁਣਵਾਈ ਹੋਣੀ ਹੈ। ਇਸ ਮਾਮਲੇ ਵਿਚ ਨਿਤੀਸ਼ ਕੁਮਾਰ ਸਰਕਾਰ ਤੇ ਦਬਾਅ ਬਣਨ ਤੋਂ ਬਾਅਦ ਮੰਜੂ ਵਰਮਾ ਨੂੰ ਮੰਤਰੀ ਮੰਡਲ ਤੋਂ ਬਾਹਦ ਕੱਢ ਦਿਤਾ ਗਿਆ ਸੀ।
Bihar Police
ਹੁਣ ਪਾਰਟੀ ਨੇ ਵੀ ਉਨ੍ਹਾਂ ਨੂੰ ਮੁਅੱਤਲ ਕਰ ਦਿਤਾ ਹੈ। ਦੱਸ ਦਈਏ ਕਿ ਮੁਜਫੱਰਪੁਰ ਬਾਲਿਕਾ ਆਸਰਾ ਘਰ ਵਿਚ ਕਈ ਲੜਕੀਆਂ ਨਾਲ ਕਥਿਤ ਤੌਰ ਤੇ ਕੁਕਰਮ ਹੋਇਆ ਸੀ। ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ ਵੱਲੋਂ ਰਾਜ ਦੇ ਸਮਾਜ ਭਲਾਈ ਵਿਭਾਗ ਨੂੰ ਸੌਂਪੀ ਗਈ ਆਡਿਟ ਰੀਪੋਰਟ ਵਿਚ ਇਹ ਮਾਮਲਾ ਸੱਭ ਤੋਂ ਪਹਿਲਾਂ ਸਾਹਮਣੇ ਆਇਆ ਸੀ।
Manju verma with Husband
ਬਾਲਿਕਾ ਆਸਰਾ ਘਰ ਕਾਂਡ ਦੀ ਜਾਂਚ ਦੌਰਾਨ 17 ਅਗਸਤ ਨੂੰ ਮੰਜੂ ਵਰਮਾ ਦੇ ਬੇਗੁਸਰਾਇ ਜ਼ਿਲ੍ਹਾ ਸਥਿਤ ਘਰ ਵਿਚ ਛਾਪੇਮਾਰੀ ਕੀਤੀ ਗਈ ਸੀ। ਉਨ੍ਹਾਂ ਦੇ ਘਰ ਤੋਂ ਗ਼ੈਰ ਕਾਨੂੰਨੀ ਹਥਿਆਰਾਂ ਸਮਤੇ ਅਸਲ੍ਹਾ ਬਰਾਮਦ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮੰਜੂ ਵਰਮਾ ਅਤੇ ਉਸ ਦੇ ਪਤੀ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਮੰਜੂ ਵਰਮਾ ਦੇ ਪਤੀ ਚੰਦਰਸ਼ੇਖਰ ਵਰਮਾ ਨੇ ਇਸ 29 ਅਕਤੂਬਰ ਨੂੰ ਸਮਰਪਣ ਕਰ ਦਿਤਾ ਹੈ ਪਰ ਮੰਜੂ ਵਰਮਾ ਅਜੇ ਤੱਕ ਫਰਾਰ ਹਨ।