ਐਮਾਜ਼ੋਨ ਭਾਰਤ 'ਚ ਖੋਲ੍ਹੇਗਾ ਨੌਕਰੀਆਂ ਦਾ ਪਟਾਰਾ!
Published : Jan 17, 2020, 7:54 pm IST
Updated : Jan 17, 2020, 7:54 pm IST
SHARE ARTICLE
file photo
file photo

10 ਲੱਖ ਨੌਕਰੀਆਂ ਦੇਣ ਦਾ ਟੀਚਾ

ਨਵੀਂ ਦਿੱਲੀ : ਸੰਸਾਰਕ ਈ-ਵਪਾਰਕ ਕੰਪਨੀ ਐਮਾਜ਼ੋਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਤਕਨਾਲੋਜੀ, ਬੁਨਿਆਦੀ ਢਾਂਚੇ ਅਤੇ ਲਾਜ਼ੀਸਟਿਕ ਨੈਟਵਰਕ 'ਚ ਨਿਵੇਸ਼ ਕਰੇਗੀ। ਉਸ ਦੀ ਯੋਜਨਾ ਇਸ ਦੇ ਮਾਧਿਅਮ ਨਾਲ ਅਗਲੇ ਪੰਜ ਸਾਲ 'ਚ ਦੇਸ਼ 'ਚ ਦੱਸ ਲੱਖ ਨਵੇਂ ਰੋਜ਼ਗਾਰ ਪੈਦਾ ਕਰਨ ਦੀ ਹੈ।

PhotoPhoto

ਕੰਪਨੀ ਨੇ ਕਿਹਾ ਕਿ ਇਹ ਰੋਜ਼ਗਾਰ ਪਿਛਲੇ ਛੇ ਸਾਲ 'ਚ ਉਸ ਦੇ ਨਿਵੇਸ਼ ਨਾਲ ਪੈਦਾ ਹੋਏ ਸੱਤ ਲੱਖ ਤੋਂ ਜ਼ਿਆਦਾ ਰੋਜ਼ਗਾਰ ਤੋਂ ਵੱਖ ਹੋਵੇਗਾ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਐਮਾਜ਼ੋਨ ਦੀ ਯੋਜਨਾ 2025 ਤੱਕ ਭਾਰਤ 'ਚ ਦਸ ਲੱਖ ਨਵੇਂ ਰੋਜ਼ਗਾਰ ਪੈਦਾ ਕਰਨ ਦੀ ਹੈ। ਬਿਆਨ ਮੁਤਾਬਕ ਇਸ 'ਚ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਦੋਹੇਂ ਸ਼ਾਮਲ ਹੈ।

PhotoPhoto

ਇਸ 'ਚ ਸੂਚਨਾ ਤਕਨਾਲੋਜੀ, ਕੌਸ਼ਲ ਵਿਕਾਸ, ਮਨੋਰੰਜਨ ਸਮੱਗਰੀ ਨਿਰਮਾਣ, ਖੁਦਰਾ, ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਭਾਰਤ 'ਚ ਇਕ ਅਰਬ ਡਾਲਰ (7,000 ਕਰੋੜ ਰੁਪਏ ਤੋਂ ਜ਼ਿਆਦਾ) ਦਾ ਨਿਵੇਸ਼ ਕਰਨਗੇ ਤਾਂ ਜੋ ਛੋਟੇ ਅਤੇ ਮੱਧ ਉਦਯੋਗਾਂ ਨੂੰ ਆਨਲਾਈਨ ਲਿਆਉਣ 'ਚ ਮਦਦ ਕੀਤੀ ਜਾ ਸਕੇ ਅਤੇ ਕੰਪਨੀ 2025 ਤੱਕ 10 ਅਰਬ ਮੁੱਲ ਦੇ ਭਾਰਤ 'ਚ ਨਿਰਮਿਤ ਸਾਮਾਨ ਦੇ ਨਿਰਯਾਤ ਨੂੰ ਪ੍ਰਤੀਬੱਧ ਹੈ।

PhotoPhoto

ਬੇਜ਼ੋਸ ਨੇ ਕਿਹਾ ਕਿ ਅਸੀਂ ਅਗਲੇ ਪੰਜ ਸਾਲ 'ਚ ਦੇਸ਼ 'ਚ ਦਸ ਲੱਖ ਨਵੇਂ ਰੋਜ਼ਗਾਰ ਪੈਦਾ ਕਰਨ ਲਈ ਨਿਵੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਕਰਮਚਾਰੀਆਂ ਤੋਂ ਅਭੂਤਪੂਰਵ ਯੋਗਦਾਨ ਮਿਲਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement