
ਸਾਰੇ ਰਾਜਦੂਤ ਸ਼੍ਰੀਨਗਰ ਦੇ ਬਡਗਾਮ ਜ਼ਿਲ੍ਹੇ ਦੇ ਮਾਗਮ ਬਲਾਕ ਪਹੁੰਚੇ।
ਸ਼੍ਰੀਨਗਰ : ਜੰਮੂ ਕਸ਼ਮੀਰ ਦਾ ਸਾਲ 2019 ’ਚ ਖ਼ਾਸ ਦਰਜਾ ਖ਼ਤਮ ਕੀਤੇ ਜਾਣ ਦੇ ਬਾਅਦ ਉਥੇ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਫ਼ਰਾਂਸ , ਯੂਰਪੀ ਸੰਘ ਅਤੇ ਮਲੇਸ਼ੀਆ ਸਣੇ 24 ਦੇਸ਼ਾਂ ਦੇ ਸਫ਼ੀਰ ਬੁਧਵਾਰ ਨੂੰ ਜੰਮੂ-ਕਸ਼ਮੀਰ ਦੇ ਦੌਰੇ ’ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਦਾ ਹਵਾਈ ਅੱਡੇ ’ਤੇ ਰਿਵਾਇਤੀ ਢੰਗ ਨਾਲ ਸਵਾਗਤ ਕੀਤਾ ਗਿਆ। ਸਾਰੇ ਰਾਜਦੂਤ ਸ਼੍ਰੀਨਗਰ ਦੇ ਬਡਗਾਮ ਜ਼ਿਲ੍ਹੇ ਦੇ ਮਾਗਮ ਬਲਾਕ ਪਹੁੰਚੇ। 2 ਦਿਨ ਦੇ ਦੌਰੇ ’ਚ ਅਧਿਕਾਰੀ ਉਨ੍ਹਾਂ ਨੂੰ ਜੰਮੁੂ-ਕਸ਼ਮੀਰ ’ਚ ਹੋ ਰਹੇ ਵਿਕਾਸ ਅਤੇ ਜ਼ਿਲ੍ਹਾ ਵਿਕਾਸ ਕੌਂਸਲ ਚੋਣਾਂ ਕਿਵੇਂ ਪਈਆਂ, ਇਸ ਬਾਰੇ ਦੱਸਣਗੇ।
photoਬਡਗਾਮ ਪਹੁੰਚੇ ਫ਼ਰਾਂਸ ਅਤੇ ਇਟਲੀ ਦੇ ਸਫ਼ੀਰਾਂ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਜਾਣਿਆ। ਬਾਅਦ ਵਿਚ ਹੋਰ ਸਫ਼ੀਰਾਂ ਨੇ ਵੀ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਵਫ਼ਦ ਵੀਰਵਾਰ ਨੂੰ ਜੰਮੂ ’ਚ ਉੱਪ ਰਾਜਪਾਲ ਨਾਲ ਵੀ ਮੁਲਾਕਾਤ ਕਰੇਗਾ। ਇਸ ਵਫ਼ਦ ਦਲ ਵਿਚ ਵੱਖ-ਵੱਖ ਸੰਗਠਨਾਂ ਦੇ ਨੁਮਾਇੰਦੇ ਵਿਚ ਸ਼ਾਮਲ ਹਨ। ਵਫ਼ਦ ਵਿਚ ਚਿੱਲੀ, ਬ੍ਰਾਜ਼ੀਲ, ਕਿਊਬਾ, ਬੋਲੀਵੀਆ, ਐਸਟੋਨੀਆ, ਫਿਨਲੈਂਡ, ਫਰਾਂਸ, ਆਇਰਲੈਂਡ, ਨੀਦਰਲੈਂਡ, ਪੁਰਤਗਾਲ, ਯੂਰਪੀ ਯੂਨੀਅਨ, ਬੈਲਜੀਅਮ, ਸਪੇਨ, ਸਵੀਡਨ, ਇਟਲੀ, ਬੰਗਲਾਦੇਸ਼, ਮਲਾਵੀ, ਇਰੀਟ੍ਰੀਆ, ਆਈਵਰੀ ਕੋਸਟ, ਘਾਨਾ, ਸੇਨੇਗਲ, ਮਲੇਸ਼ੀਆ, ਤਜ਼ਾਕਿਸਤਾਨ, ਕਿਗਰਸਿਤਾਨ ਦੇ ਰਾਜਦੂਤ ਸ਼ਾਮਲ ਹਨ।
Deligateਵਫ਼ਦ ਭਲਕੇ ਜੰਮੂ ਦਾ ਦੌਰਾ ਕਰਨ ਜਾ ਰਿਹਾ ਹੈ, ਜਿਥੇ ਉਹ ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਅਧਿਕਾਰੀਆਂ ਨਾਲ ਮਿਲਣ ਦੀ ਸੰਭਾਵਨਾ ਹੈ। ਸ੍ਰੀਨਗਰ ਦੇ ਕੁਝ ਹਿੱਸਿਆਂ ਨੇ ਰਾਜਦੂਤਾਂ ਦੇ ਵਫ਼ਦ ਦੇ ਜੰਮੂ-ਕਸ਼ਮੀਰ ਪਹੁੰਚਣ ਦੇ ਮੌਕੇ 'ਤੇ ਬੰਦ ਦਾ ਆਯੋਜਨ ਕੀਤਾ। ਸ਼ਹਿਰ ਦੇ ਲਾਲ ਚੌਕ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਦੁਕਾਨਾਂ ਬੰਦ ਰਹੀਆਂ ਕਿਉਂਕਿ ਅਧਿਕਾਰੀਆਂ ਨੇ ਇਹ ਯਕੀਨੀ ਬਣਾਉਣ ਲਈ ਵਾਧੂ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਹਨ ਕਿ ਰਾਜਦੂਤਾਂ ਦਾ ਦੌਰਾ ਬਿਨਾਂ ਕਿਸੇ ਘਟਨਾ ਦੇ ਲੰਘੇ।