
ਕਿਹਾ ਕਿ ਸਰ ਛੋਟੂ ਰਾਮ ਨੇ ਆਪਣੀ ਜ਼ਿੰਦਗੀ ਵਿਚ ਕਿਸਾਨਾਂ ਮਜ਼ਦੂਰਾਂ ਲਈ ਬਹੁਤ ਵੱਡੇ ਸੰਘਰਸ਼ ਲੜੇ ਹੈ ।
ਰੋਹਤਕ, ਲੰਕੇਸ਼ ਤ੍ਰਿਖਾ : ਬਰਤਾਨਵੀ ਸਰਕਾਰ ਦੇ ਖਿਲਾਫ ਕਿਸਾਨੀ ਹੱਕਾਂ ਲਈ ਲੜਨ ਵਾਲੇ ਯੋਧੇ ਸਨ ਸਰ ਛੋਟੂ ਰਾਮ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰ ਛੋਟੂ ਰਾਮ ਦੇ ਪੋਤੇ ਭੋਪ ਸਿੰਘ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਸਰ ਛੋਟੂ ਰਾਮ ਨੇ ਆਪਣੀ ਜ਼ਿੰਦਗੀ ਵਿਚ ਕਿਸਾਨਾਂ ਮਜ਼ਦੂਰਾਂ ਲਈ ਬਹੁਤ ਵੱਡੇ ਸੰਘਰਸ਼ ਲੜੇ ਹੈ । ਜਿਸ ਦੀ ਬਦੌਲਤ ਅੱਜ ਪੂਰੀ ਦੁਨੀਆ ਉਨ੍ਹਾਂ ਨੂੰ ਯਾਦ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਬੇਸ਼ੱਕ ਦੀ ਮੈਂ ਅੱਜ ਉਨ੍ਹਾਂ ਦੇ ਜੱਦੀ ਪਿੰਡ ਵਿਚ ਨਹੀਂ ਰਹਿ ਰਿਹਾ ਪਰ ਮੈਂ ਦਿੱਲੀ ਤੋਂ ਖਾਸ ਤੌਰ ‘ਤੇ ਇਨ੍ਹਾਂ ਦੇ ਪਿੰਡ ਕੀਤੀ ਜਾ ਰਹੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਆਇਆ ਹਾਂ ।
Bhup singhਉਨ੍ਹਾਂ ਦੱਸਿਆਂ ਕਿ ਆਜ਼ਾਦੀ ਤੋਂ ਥੋੜ੍ਹੀ ਦੇਰ ਪਹਿਲਾਂ, ਛੋਟੂ ਰਾਮ ਨੇ ਖੇਤੀਬਾੜੀ ਸੁਧਾਰਾਂ ਅਤੇ ਕਿਸਾਨਾਂ ਦੇ ਹਿੱਤ ਲਈ ਅੰਦੋਲਨ ਕੀਤੇ । ਕਿਸਾਨਾਂ ਨੂੰ ਕਰਜ਼ਾ ਮੁਆਫੀ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਤੋਂ ਬਚਾਉਣ ਲਈ ਸਾਰੇ ਯਤਨ ਕੀਤੇ ਗਏ । ਸਰ ਚੌਧਰੀ ਛੋਟੂ ਰਾਮ ਦਾ ਜਨਮ 24 ਨਵੰਬਰ 1881 ਨੂੰ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਪਿੰਡ ਸਾਂਪਲਾ ਵਿੱਚ ਇੱਕ ਜਾਣੇ-ਪਛਾਣੇ ਜਾਟ ਪਰਿਵਾਰ ਵਿੱਚ ਹੋਇਆ ਸੀ, ਜਿਸ ਕੋਲ ਪਿੰਡ ਦੇ ਕੋਲ 10 ਏਕੜ ਜ਼ਮੀਨ ਸੀ ।
Bhup singhਉਨ੍ਹਾਂ ਕਿਹਾ ਕਿ 1880 ਵਿਆਂ ਦਾ ਰੋਹਤਕ ਪੰਜਾਬ ਦੀ ਰਾਜਧਾਨੀ ਲਾਹੌਰ ਤੋਂ ਬਹੁਤ ਦੂਰ ਵਾਲਾ ਸ਼ਹਿਰ ਸੀ । ਪੰਜਾਬ ਪ੍ਰਾਂਤ ਉਸ ਸਮੇਂ ਭਾਰਤ ਦੇ ਉੱਤਰ ਵਿਚ ਰਾਵਲਪਿੰਡੀ ਤੋਂ ਰਾਜਸਥਾਨ ਦੀਆਂ ਸਰਹੱਦਾਂ ਤੱਕ ਫੈਲਿਆ ਹੋਇਆ ਸੀ , ਜੋ 500 ਮੀਲ ਦੀ ਦੂਰੀ 'ਤੇ ਸੀ । ਉਹ 1891 ਵਿਚ ਸਥਾਨਕ ਪ੍ਰਾਇਮਰੀ ਸਕੂਲ ਵਿਚ ਦਾਖਲ ਹੋਏ , ਚਾਰ ਸਾਲ ਬਾਅਦ. ਉਨ੍ਹਾਂ ਦਾ ਵਿਆਹ 11 ਸਾਲ ਦੀ ਉਮਰ ਵਿੱਚ ਗਿਆਨੋ ਦੇਵੀ ਨਾਲ ਹੋਇਆ ਸੀ । ਉਨ੍ਹਾਂ ਨੇ 1903 ਵਿਚ ਦਿੱਲੀ ਦੇ ਕ੍ਰਿਸ਼ਚਨ ਮਿਸ਼ਨ ਸਕੂਲ ਤੋਂ ਪ੍ਰਖਿਆ ਪਾਸ ਕੀਤੀ ਸੀ । ਉਨ੍ਹਾਂ ਨੇ ਉਸੇ ਸਾਲ ਸੇਂਟ ਸਟੀਫਨਜ਼ ਕਾਲਜ ਵਿਚ ਦਾਖਲਾ ਲਿਆ, 1905 ਵਿਚ ਗ੍ਰੈਜੂਏਟ ਹੋਇਆ । ਉਨ੍ਹਾਂ ਨੇ ਸੰਸਕ੍ਰਿਤ ਨੂੰ ਆਪਣੇ ਵਿਸ਼ਿਆਂ ਵਿਚੋਂ ਇਕ ਵਜੋਂ ਚੁਣਿਆ, ਉਨ੍ਹਾਂ ਨੇ 1910 ਵਿਚ ਆਗਰਾ ਕਾਲਜ ਤੋਂ ਆਪਣੀ ਐਲਐਲਬੀ ਦੀ ਡਿਗਰੀ ਪ੍ਰਾਪਤ ਕੀਤੀ । ਚੌਧਰੀ ਸਾਹਿਬ ਛੋਟੂ ਰਾਮ ਇਕ ਸਫਲ ਵਕੀਲ ਬਣਨ ਵਾਲੇ ਪਹਿਲੇ ਜਾਟਾਂ ਵਿਚੋਂ ਇਕ ਸਨ । ਉਹ 1916 ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ । ਉਹ 1920 ਤੱਕ ਰੋਹਤਕ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ । 1915 ਵਿਚ ਉਨ੍ਹਾਂ ਨੇ ਆਪਣਾ ਅਖਬਾਰ ਜਾਟ ਗਜ਼ਟ ਸ਼ੁਰੂ ਕੀਤਾ ।
Bhup singhਉਨ੍ਹਾਂ ਕਿਹਾ ਕਿ ਹਰ ਗਰੀਬ ਤਬਕੇ ਦੇ ਹੋ ਜੁਲਮ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ , ਇਸੇ ਕਰਕੇ ਉਨ੍ਹਾਂ ਨੂੰ ਪੂਰੇ ਦੇਸ਼ ਵਿਚ ਮਾਣ ਸਨਮਾਨ ਮਿਲ ਰਿਹਾ ਹੈ । ਸਰ ਛੋਟੂ ਰਾਮ ਦੇ ਪੋਤੇ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਸਰ ਛੋਟੂ ਰਾਮ ਦੀ ਸੋਚ ‘ਤੇ ਪਹਿਰਾ ਨਹੀਂ ਦਿੱਤਾ । ਜੇਕਰ ਉਨ੍ਹਾਂ ਦੀ ਸੋਚ ‘ਤੇ ਸਰਕਾਰਾਂ ਪਹਿਰਾ ਦਿੱਤਾ ਹੁੰਦਾ ਤਾਂ ਅੱਜ ਦੇਸ਼ ਦੇ ਕਿਸਾਨ ਦਿੱਲੀ ਬਾਰਡਰ ਦੀਆਂ ਸੜਕਾਂ ‘ਤੇ ਨਾ ਬੈਠੇ ਹੁੰਦੇ । ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀ ਯਾਦ ਵਿੱਚ ਅਜਿਹਾ ਕੋਈ ਕੰਮ ਨਹੀਂ ਕੀਤਾ । ਜਿਸ ਨੂੰ ਲੋਕ ਯਾਦ ਕਰ ਸਕਣ । ਉਨ੍ਹਾਂ ਕਿਹਾ ਜਦੋਂ ਪਿੰਡ ਵਿਚ ਰਾਜਨੀਤਕ ਪਾਰਟੀਆਂ ਦੇ ਆਗੂ ਹੁੰਦੇ ਹਨ ਤਾਂ ਉਹ ਲਾਰੇ ਲਾ ਕੇ ਹੀ ਵਾਪਸ ਪਰਤ ਜਾਂਦੇ ਹਨ ।