
ਭਾਰਤੀ ਫ਼ੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਪਾਕਿਸਤਾਨ ਅਤੇ ਕਸ਼ਮੀਰੀ ਅਤਿਵਾਦੀਆਂ ਨੂੰ ਫਿਰ ਸਖ਼ਤ ਚਿਤਾਵਨੀ ਦਿਤੀ ਹੈ।
ਨਵੀਂ ਦਿੱਲੀ : ਭਾਰਤੀ ਫ਼ੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਪਾਕਿਸਤਾਨ ਅਤੇ ਕਸ਼ਮੀਰੀ ਅਤਿਵਾਦੀਆਂ ਨੂੰ ਫਿਰ ਸਖ਼ਤ ਚਿਤਾਵਨੀ ਦਿਤੀ ਹੈ। ਫ਼ੌਜ ਮੁਖੀ ਨੇ ਦੋਵਾਂ ਦਾ ਬਿਨਾਂ ਨਾਮ ਲਏ ਦੋ ਟੂਕ ਕਿਹਾ ਹੈ ਕਿ ਜੇਕਰ ਮਾਹੌਲ ਵਿਗਾੜਿਆ ਗਿਆ ਤਾਂ ਪਾਕਿਸਤਾਨ ਦੇ ਵਿਰੁਧ ਫਿਰ ਤੋਂ ਵੱਡੀ ਕਾਰਵਾਈ ਕਰਾਂਗੇ।
ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਫ਼ੌਜ ਲੋਕਾਂ ਦੇ ਕਹਿਣ 'ਤੇ ਕੰਮ ਨਹੀਂ ਕਰਦੀ ਬਲਕਿ ਇਸ 'ਤੇ ਕਾਫੀ ਵਿਚਾਰ ਕੀਤਾ ਜਾਂਦਾ ਹੈ।ਉਸ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਂਦੀ ਹੈ।
ਦਸ ਦਈਏ ਕਿ ਜਨਰਲ ਰਾਵਤ ਲਖਨਊ ਵਿਚ ਆਸੀਆਨ ਅਤੇ ਆਸੀਆਨ ਪਲੱਸ ਦੇਸ਼ਾਂ ਦੇ ਫੀਲਡ ਮੈਡੀਕਲ ਐਕਸਰਸਾਈਜ਼ ਮੈਡੇਕਸ-2019 ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।